ਕੈਲੀਫੌਰਨੀਆ ਦੀ Mayor ਨਿਕਲੀ ਚੀਨ ਦੀ ਏਜੰਟ ! ਫੜੇ ਜਾਣ ''ਤੇ ਕਬੂਲਿਆ ਗੁਨਾਹ, ਦਿੱਤਾ ਅਸਤੀਫ਼ਾ

Tuesday, May 12, 2026 - 02:51 PM (IST)

ਕੈਲੀਫੌਰਨੀਆ ਦੀ Mayor ਨਿਕਲੀ ਚੀਨ ਦੀ ਏਜੰਟ ! ਫੜੇ ਜਾਣ ''ਤੇ ਕਬੂਲਿਆ ਗੁਨਾਹ, ਦਿੱਤਾ ਅਸਤੀਫ਼ਾ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਵੱਡੀ ਖ਼ਬਰ ਆਈ ਹੈ, ਜਿੱਥੋਂ ਦੀ ਜਾਂਚ ਏਜੰਸੀ FBI ਨੇ ਦੱਖਣੀ ਕੈਲੀਫੋਰਨੀਆ ਦੇ ਆਰਕੇਡੀਆ ਸ਼ਹਿਰ ਦੀ ਮੇਅਰ ਆਈਲੀਨ ਵਾਂਗ (58) ਨੂੰ ਚੀਨ ਲਈ ਇੱਕ ਖੁਫ਼ੀਆ ਏਜੰਟ ਵਜੋਂ ਕੰਮ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਵਾਂਗ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰਨ ਲਈ ਸਹਿਮਤੀ ਜਤਾਈ ਹੈ। 

FBI ਅਨੁਸਾਰ, ਆਈਲੀਨ ਵਾਂਗ ਸਾਲ 2020 ਤੋਂ 2022 ਦਰਮਿਆਨ ਚੀਨ ਸਰਕਾਰ ਦੇ ਅਧਿਕਾਰੀਆਂ ਦੇ ਸਿੱਧੇ ਸੰਪਰਕ ਵਿੱਚ ਸੀ। ਉਨ੍ਹਾਂ ਨੇ ਅਮਰੀਕੀ ਸਰਕਾਰ ਨੂੰ ਸੂਚਿਤ ਕੀਤੇ ਬਿਨਾਂ ਚੀਨ ਦੇ ਹਿੱਤਾਂ ਲਈ ਕੰਮ ਕੀਤਾ। ਵਾਂਗ 'ਤੇ ਦੋਸ਼ ਹੈ ਕਿ ਉਨ੍ਹਾਂ ਨੇ 'US News Center' ਨਾਮਕ ਵੈੱਬਸਾਈਟ ਰਾਹੀਂ ਚੀਨ ਪੱਖੀ ਖ਼ਬਰਾਂ ਦਾ ਪ੍ਰਚਾਰ ਕੀਤਾ। ਇਹ ਲੇਖ ਅਕਸਰ ਚੀਨੀ ਅਧਿਕਾਰੀਆਂ ਵੱਲੋਂ ਲਿਖੇ ਜਾਂਦੇ ਸਨ, ਜਿਨ੍ਹਾਂ ਨੂੰ ਵਾਂਗ ਨੇ ਅਮਰੀਕੀ ਮੀਡੀਆ ਵਿੱਚ ਪੋਸਟ ਕਰਵਾਉਣ ਵਿੱਚ ਮਦਦ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਚੀਨ ਦੇ ਜ਼ਿਨਜਿਆਂਗ ਖੇਤਰ ਵਿੱਚ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੇ ਦੋਸ਼ਾਂ ਨੂੰ ਨਕਾਰਨ ਵਾਲੇ ਆਰਟੀਕਲ ਵੀ ਪਬਲਿਸ਼ ਕਰਵਾਏ ਸਨ।

ਇਹ ਵੀ ਪੜ੍ਹੋ- 'ਪੇਪਰ ਨਾ ਦੇਣਾ ਮਨਜ਼ੂਰ, ਪਰ ਕਿਰਪਾਨ ਨਹੀਂ ਉਤਾਰਾਂਗਾ..!' ਕੈਨੇਡਾ ਪੁਲਸ ਦੀ ਪ੍ਰੀਖਿਆ ਛੱਡ ਆਇਆ ਸਿੱਖ ਨੌਜਵਾਨ

ਫੈਡਰਲ ਚਾਰਜ ਲੱਗਣ ਤੋਂ ਬਾਅਦ ਵਾਂਗ ਨੇ ਸੋਮਵਾਰ ਨੂੰ ਆਰਕੇਡੀਆ ਸਿਟੀ ਕੌਂਸਲ ਅਤੇ ਮੇਅਰ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਅਸਤੀਫਾ ਦੇ ਦਿੱਤਾ ਹੈ। ਜੇਕਰ ਅਦਾਲਤ ਵਾਂਗ 'ਤੇ ਲੱਗੇ ਦੋਸ਼ ਸਾਬਿਤ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਫੈਡਰਲ ਜੇਲ੍ਹ ਵਿੱਚ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। FBI ਦੇ ਅਧਿਕਾਰੀਆਂ ਅਤੇ ਰਾਸ਼ਟਰੀ ਸੁਰੱਖਿਆ ਵਿਭਾਗ ਨੇ ਇਸ ਨੂੰ ਅਮਰੀਕੀ ਲੋਕਤੰਤਰ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦਾ ਇੱਕ ਗੰਭੀਰ ਮਾਮਲਾ ਦੱਸਿਆ ਹੈ। 

FBI ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕੀ ਸੰਸਥਾਵਾਂ ਵਿੱਚ ਵਿਦੇਸ਼ੀ ਸਰਕਾਰਾਂ ਦੇ ਪ੍ਰਭਾਵ ਨੂੰ ਜੜ੍ਹੋਂ ਪੁੱਟਣ ਲਈ ਕਾਰਵਾਈ ਜਾਰੀ ਰਹੇਗੀ। ਇਸ ਮਾਮਲੇ ਵਿੱਚ ਚੀਨੋ ਹਿਲਸ ਦੇ ਰਹਿਣ ਵਾਲੇ ਯਾਓਨਿੰਗ 'ਮਾਈਕ' ਸਨ ਦਾ ਨਾਂ ਵੀ ਸਾਹਮਣੇ ਆਇਆ ਹੈ, ਜੋ ਪਹਿਲਾਂ ਹੀ ਅਜਿਹੇ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ। ਇਹ ਦੋਵੇਂ ਮਿਲ ਕੇ ਚੀਨੀ ਖੁਫੀਆ ਤੰਤਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ।

ਇਹ ਵੀ ਪੜ੍ਹੋ- ਆਟੋ 'ਚ ਬੰਬ ! ਆਤਮਘਾਤੀ ਹਮਲੇ 'ਚ ਗਈ 8 ਲੋਕਾਂ ਦੀ ਜਾਨ, KPK ਦੇ ਹਸਪਤਾਲਾਂ 'ਚ ਐਮਰਜੈਂਸੀ ਦਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News