ਮਹਾਰਾਸ਼ਟਰ ''ਚ ਸਿਆਸੀ ਹਲਚਲ ਤੇਜ਼, ਚੋਣ ਕਮਿਸ਼ਨ ਵਲੋਂ 16 MLC ਸੀਟਾਂ ਲਈ ਚੋਣਾਂ ਦੀਆਂ ਤਰੀਕਾਂ ਦਾ ਐਲਾਨ

Monday, May 18, 2026 - 02:38 PM (IST)

ਮਹਾਰਾਸ਼ਟਰ ''ਚ ਸਿਆਸੀ ਹਲਚਲ ਤੇਜ਼, ਚੋਣ ਕਮਿਸ਼ਨ ਵਲੋਂ 16 MLC ਸੀਟਾਂ ਲਈ ਚੋਣਾਂ ਦੀਆਂ ਤਰੀਕਾਂ ਦਾ ਐਲਾਨ

ਨੈਸ਼ਨਲ ਡੈਸਕ : ਭਾਰਤੀ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੀਆਂ 16 ਸੀਟਾਂ ਲਈ ਚੋਣਾਂ 18 ਜੂਨ ਨੂੰ ਕਰਵਾਉਣ ਦਾ ਐਲਾਨ ਕਰ ਦਿੱਤਾ। ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 1 ਜੂਨ ਹੈ ਅਤੇ ਉਮੀਦਵਾਰ 4 ਜੂਨ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ। ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਲਈ ਸਥਾਨਕ ਸੰਸਥਾਵਾਂ ਦੀਆਂ 16 ਸੀਟਾਂ ਲਈ ਦੋ-ਸਾਲਾ ਚੋਣਾਂ 18 ਜੂਨ ਨੂੰ ਹੋਣਗੀਆਂ। ਇਸ ਦੇ ਨਾਲ ਹੀ ਨਾਗਪੁਰ ਲੋਕਲ ਬਾਡੀ ਕੌਂਸਲ ਦੀ ਇੱਕ ਖਾਲੀ ਸੀਟ ਲਈ ਉਪ ਚੋਣ ਵੀ ਹੋਵੇਗੀ।

ਇਹ ਵੀ ਪੜ੍ਹੋ - ਵੱਡੀ ਖ਼ਬਰ : 4 ਦਿਨਾਂ 'ਚ ਉੱਡਾ ਦੇਵਾਂਗੇ ਹਰਿਦੁਆਰ ਦੀ ਹਰ ਕੀ ਪੌੜੀ, ਫੋਨ ਕਾਲ ਨੇ ਪੁਆ 'ਤੀਆਂ ਭਾਜੜਾਂ

ਵੋਟਾਂ ਦੀ ਗਿਣਤੀ 22 ਜੂਨ ਨੂੰ
ਚੋਣ ਕਮਿਸ਼ਨ ਵੱਲੋਂ ਸੋਮਵਾਰ ਨੂੰ ਜਾਰੀ ਇੱਕ ਰਿਲੀਜ਼ ਅਨੁਸਾਰ ਇਨ੍ਹਾਂ ਚੋਣਾਂ ਲਈ ਨੋਟੀਫਿਕੇਸ਼ਨ 25 ਮਈ ਨੂੰ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਉਸੇ ਦਿਨ ਤੋਂ ਸ਼ੁਰੂ ਹੋਵੇਗੀ। ਨਾਮਜ਼ਦਗੀਆਂ 1 ਜੂਨ ਤੱਕ ਦਾਇਰ ਕੀਤੀਆਂ ਜਾ ਸਕਦੀਆਂ ਹਨ। 2 ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ ਅਤੇ 4 ਜੂਨ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਵੋਟਿੰਗ ਦੀ ਮਿਤੀ 18 ਜੂਨ ਹੈ ਅਤੇ ਵੋਟਿੰਗ ਉਸੇ ਦਿਨ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹੋਵੇਗੀ। ਵੋਟਾਂ ਦੀ ਗਿਣਤੀ 22 ਜੂਨ ਨੂੰ ਹੋਵੇਗੀ ਅਤੇ ਚੋਣ ਪ੍ਰਕਿਰਿਆ 25 ਜੂਨ ਤੱਕ ਪੂਰੀ ਹੋ ਜਾਵੇਗੀ।

ਇਹ ਵੀ ਪੜ੍ਹੋ - ਨਾਂ ਬੀਮਾਰੀ, ਨਾਂ ਵਾਇਰਸ... ਇੱਕੋ ਝਟਕੇ 'ਚ ਮਰੀਆਂ 5,300 ਮੁਰਗੀਆਂ! ਓਡੀਸ਼ਾ ਤੋਂ ਆਈ ਰੂਹ ਕੰਬਾਊ ਖ਼ਬਰ

ਇਨ੍ਹਾਂ 16 ਸੰਸਥਾਵਾਂ ਵਿੱਚ ਚੋਣਾਂ ਹੋਣਗੀਆਂ
ਜਿਨ੍ਹਾਂ 16 ਸਥਾਨਕ ਸੰਸਥਾਵਾਂ ਤੋਂ ਵਿਧਾਨ ਪ੍ਰੀਸ਼ਦ ਲਈ ਦੋ-ਸਾਲਾ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ਵਿੱਚ ਸੋਲਾਪੁਰ, ਅਹਿਮਦਨਗਰ, ਠਾਣੇ, ਜਲਗਾਓਂ, ਸਾਂਗਲੀ-ਸਤਾਰਾ, ਨਾਂਦੇੜ, ਯਵਤਮਾਲ, ਪੁਣੇ ਭੰਡਾਰਾ-ਗੋਂਡੀਆ, ਰਾਏਗੜ੍ਹ-ਰਤਨਾਗਿਰੀ-ਸਿੰਧੂਦੁਰਗ, ਨਾਸਿਕ, ਵਰਧਾ-ਚੰਦਰਪੁਰ-ਗੜਚਿਰੌਲੀ, ਅਮਰਾਵਤੀ, ਉਸਮਾਨਾਬਾਦ-ਲਾਤੂਰ-ਬੀਡ, ਪਰਭਣੀ-ਹਿੰਗੋਲੀ ਅਤੇ ਔਰੰਗਾਬਾਦ-ਜਾਲਨਾ ਸਥਾਨਕ ਸੰਸਥਾ ਖੇਤਰ ਦੀਆਂ ਸੀਟਾਂ ਸ਼ਾਮਲ ਹਨ। ਨਾਗਪੁਰ ਸਥਾਨਕ ਸੰਸਥਾ ਤੋਂ ਵਿਧਾਨ ਪ੍ਰੀਸ਼ਦ ਲਈ ਚੁਣੇ ਗਏ ਚੰਦਰਸ਼ੇਖਰ ਕ੍ਰਿਸ਼ਨ ਰਾਓਜੀ ਬਾਵਨਕੁਲੇ ਦੇ ਵਿਧਾਨ ਸਭਾ ਲਈ ਚੁਣੇ ਜਾਣ ਤੋਂ ਬਾਅਦ ਇਹ ਸੀਟ 23 ਨਵੰਬਰ, 2024 ਤੋਂ ਖਾਲੀ ਹੈ। ਸ੍ਰੀ ਬਾਵਨਕੁਲੇ ਦਾ ਵਿਧਾਨ ਪ੍ਰੀਸ਼ਦ ਵਿੱਚ ਕਾਰਜਕਾਲ 1 ਜਨਵਰੀ 2028 ਤੱਕ ਸੀ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਨੇ ਤੋੜ 'ਤੇ ਸਾਰੇ ਰਿਕਾਰਡ, All Time High 'ਤੇ ਪੁੱਜੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

rajwinder kaur

Content Editor

Related News