ਤਾਮਿਲਨਾਡੂ ਦੀ ਸਿਆਸਤ ''ਚ ਹੋਣ ਜਾ ਰਿਹੈ ਕੁਝ ਵੱਡਾ ! ਸਟਾਲਿਨ ਦੇ ਘਰ ਪਹੁੰਚੇ CM ਵਿਜੇ
Monday, May 11, 2026 - 04:57 PM (IST)
ਨੈਸ਼ਨਲ ਡੈਸਕ- ਤਾਮਿਲਨਾਡੂ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਅਤੇ 'ਤਮਿਲਗਾ ਵੇਤਰੀ ਕਜ਼ਗਮ' (TVK) ਦੇ ਪ੍ਰਧਾਨ ਸੀ. ਜੋਸਫ ਵਿਜੇ ਨੇ ਸੋਮਵਾਰ ਨੂੰ ਸਾਬਕਾ ਮੁੱਖ ਮੰਤਰੀ ਅਤੇ ਡੀ.ਐੱਮ.ਕੇ. (DMK) ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਸਹੁੰ ਚੁੱਕਣ ਤੋਂ ਬਾਅਦ ਵਿਜੇ ਦੀ ਸਟਾਲਿਨ ਨਾਲ ਇਹ ਪਹਿਲੀ ਮੁਲਾਕਾਤ ਹੈ, ਜਿਸ ਨੂੰ ਸਿਆਸੀ ਤੌਰ 'ਤੇ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਸਟਾਲਿਨ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਵਿਜੇ ਨੂੰ ਵਧਾਈਆਂ ਦਿੱਤੀਆਂ ਤੇ ਸਰਕਾਰ ਚਲਾਉਣ ਲਈ ਸਲਾਹ ਦਿੱਤੀ।
ਆਪਣੀ ਪਹਿਲੀ ਹੀ ਚੋਣ ਵਿੱਚ ਵਿਜੇ ਦੀ ਪਾਰਟੀ TVK 108 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ। 234 ਮੈਂਬਰੀ ਵਿਧਾਨ ਸਭਾ ਵਿੱਚ ਬਹੁਮਤ ਲਈ 118 ਸੀਟਾਂ ਦੀ ਲੋੜ ਸੀ। ਵਿਜੇ ਨੇ ਡੀ.ਐੱਮ.ਕੇ. ਦੇ ਪੁਰਾਣੇ ਸਾਥੀਆਂ ਨਾਲ ਗੱਲਬਾਤ ਕੀਤੀ, ਜਿਸ ਮਗਰੋਂ ਕਾਂਗਰਸ ਨੇ ਡੀ.ਐੱਮ.ਕੇ. ਦਾ ਸਾਥ ਛੱਡ ਕੇ TVK ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਸੀ.ਪੀ.ਆਈ., ਸੀ.ਪੀ.ਆਈ.(ਐਮ), ਵੀ.ਸੀ.ਕੇ. ਅਤੇ ਆਈ.ਯੂ.ਐੱਮ.ਐੱਲ. ਨੇ ਵੀ ਬਾਹਰੋਂ ਬਿਨਾਂ ਸ਼ਰਤ ਸਮਰਥਨ ਦਿੱਤਾ, ਜਿਸ ਨਾਲ ਵਿਜੇ ਬਹੁਮਤ ਦਾ ਅੰਕੜਾ ਪਾਰ ਕਰਨ ਵਿੱਚ ਸਫਲ ਰਹੇ।
ਇਹ ਵੀ ਪੜ੍ਹੋ- ਲੀਕ ਹੋ ਗਿਆ ਪੇਪਰ ! 180 'ਚੋਂ 140 ਸਵਾਲ ਹੋਏ Match, ਫ਼ਿਕਰਾਂ 'ਚ ਪਏ NEET ਦੇ ਵਿਦਿਆਰਥੀ
10 ਮਈ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਵਿਜੇ ਨੇ ਤਿੰਨ ਵੱਡੀਆਂ ਲੋਕ ਭਲਾਈ ਯੋਜਨਾਵਾਂ 'ਤੇ ਦਸਤਖਤ ਕੀਤੇ। ਇਨ੍ਹਾਂ 'ਚ ਘਰਾਂ ਲਈ ਮੁਫ਼ਤ ਬਿਜਲੀ ਦੀ ਸਹੂਲਤ, ਔਰਤਾਂ ਦੀ ਸੁਰੱਖਿਆ ਲਈ ਵਿਸ਼ੇਸ਼ ਕਦਮ ਤੇ ਸੂਬੇ ਭਰ ਵਿੱਚ ਨਸ਼ਾ ਵਿਰੋਧੀ ਮੁਹਿੰਮ ਨੂੰ ਸਖ਼ਤੀ ਨਾਲ ਲਾਗੂ ਕਰਨਾ ਲਾਗੂ ਹੈ।
ਇਸ ਮਗਰੋਂ ਵਿਜੇ ਨੇ ਸਮਾਜ ਸੁਧਾਰਕ ਪੇਰੀਆਰ ਦੀ ਯਾਦਗਾਰ 'ਤੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੂੰ ਉਹ ਆਪਣਾ ਵਿਚਾਰਧਾਰਕ ਮਾਰਗਦਰਸ਼ਕ ਮੰਨਦੇ ਹਨ। ਉਨ੍ਹਾਂ ਨੇ ਦ੍ਰਾਵਿੜ ਕਜ਼ਗਮ ਦੇ ਪ੍ਰਧਾਨ ਕੇ. ਵੀਰਾਮਨੀ ਨਾਲ ਵੀ ਮੁਲਾਕਾਤ ਕੀਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
