ਨਿਤੀਸ਼ ਸਰਕਾਰ ਵਿਰੁੱਧ ਮੁਕੱਦਮਾ ਕਰਨਗੇ ਪਿੰਡ ਵਾਸੀ, ਜਾਣੋ ਕਿਉਂ

06/27/2019 5:58:48 PM

ਵੈਸ਼ਾਲੀ— ਬਿਹਾਰ ਦੇ ਵੈਸ਼ਾਲੀ ਜ਼ਿਲੇ 'ਚ ਪਾਣੀ ਦੀ ਕਮੀ ਅਤੇ ਚਮਕੀ ਬੁਖਾਰ ਨਾਲ ਮਰਨ ਵਾਲੇ ਬੱਚਿਆਂ ਲਈ ਪ੍ਰਦਰਸ਼ਨ ਕਰਨ ਵਾਲੇ ਪਿੰਡ ਵਾਸੀਆਂ ਵਿਰੁੱਧ ਸਰਕਾਰ ਨੇ ਮੁਕੱਦਮਾ ਦਰਜ ਕੀਤਾ ਹੈ। ਰਾਜ ਸਰਕਾਰ ਵਲੋਂ 39 ਲੋਕਾਂ ਵਿਰੁੱਧ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ। ਇਸ ਦੇ ਜਵਾਬ 'ਚ ਜ਼ਿਲੇ ਦੇ ਹਰਿਵੰਸ਼ਪੁਰ ਪਿੰਡ ਦੇ ਰਹਿਣ ਵਾਲੇ ਲੋਕਾਂ ਨੇ ਵੀ ਸਰਕਾਰ ਵਿਰੁੱਧ ਕੇਸ ਦਰਜ ਕਰਵਾਉਣ ਦਾ ਐਲਾਨ ਕੀਤਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਬੱਚੇ ਮਰੇ ਅਤੇ ਅਸੀਂ ਉਨ੍ਹਾਂ ਲਈ ਪਾਣੀ ਅਤੇ ਦਵਾਈਆਂ ਲਈ ਲੜਾਈ ਲੜੀ ਪਰ ਸਾਡੇ ਵਿਰੁੱਧ ਹੀ ਮੁਕੱਦਮਾ ਦਰਜ ਕਰ ਦਿੱਤਾ ਗਿਆ।PunjabKesariਪਿੰਡ ਵਾਸੀਆਂ ਨੇ ਆਪਣੇ ਉੱਪਰ ਦਰਜ ਮੁਕੱਦਮੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਪਿੰਡ ਦੇ ਰਹਿਣ  ਵਾਲੇ ਰਾਜੇਸ਼ ਸਾਹਨੀ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ, ਡੀ.ਐੱਮ., ਬੀ.ਡੀ.ਓ. ਅਤੇ ਹੋਰ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰਵਾਉਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਣੀ ਅਤੇ ਦਵਾਈਆਂ ਤੋਂ ਬਿਨਾਂ ਸਾਡੇ ਬੱਚੇ ਮਰ ਗਏ ਅਤੇ ਅਸੀਂ ਉਨ੍ਹਾਂ ਲਈ ਲੜਾਈ ਲੜੀ ਪਰ ਸਰਕਾਰ ਨੇ ਸਾਡੇ 'ਤੇ ਹੀ ਕੇਸ ਕਰ ਦਿੱਤਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜੇਕਰ ਅਸੀਂ ਹਾਈ ਕੋਰਟ ਜਾਣਾ ਹੈ ਤਾਂ ਅਸੀਂ ਵੀ ਕੇਸ ਫਾਈਲ ਕਰਾਂਗੇ। ਅਸੀਂ ਮੰਗ ਕਰਾਂਗੇ ਕਿ ਸਾਡੇ ਵਿਰੁੱਧ ਸਾਰੇ ਮੁਕੱਦਮੇ ਵਾਪਸ ਲਏ ਜਾਣਗੇ।PunjabKesariਜ਼ਿਕਰਯੋਗ ਹੈ ਕਿ ਰਾਜ ਦੇ ਹਰਿਵੰਸ਼ਪੁਰ ਪਿੰਡ ਦੇ ਰਹਿਣ ਵਾਲੇ 39 ਲੋਕਾਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਚਮਕੀ ਬੁਖਾਰ ਨਾਲ ਬੱਚਿਆਂ ਦੀ ਮੌਤ ਅਤੇ ਇਲਾਜ 'ਚ ਪਾਣੀ ਦੀ ਕਮੀ ਨੂੰ ਲੈ ਕੇ ਰਾਜ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਸੀ।


DIsha

Content Editor

Related News