2014 ਦੀ ਤੁਲਨਾ ਇਸ ਵਾਰ ਵਧ ਸੀਟਾਂ ਜਿੱਤ ਕੇ ਬਣਾਵਾਂਗੇ ਸਰਕਾਰ : ਗਡਕਰੀ

04/11/2019 1:14:59 PM

ਨਾਗਪੁਰ— ਕੇਂਦਰੀ ਮੰਤਰੀ ਅਤੇ ਨਾਗਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਨਿਤਿਨ ਗਡਕਰੀ ਨੇ ਵੀਰਵਾਰ ਦੀ ਸਵੇਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਗਡਕਰੀ ਮਹਾਲ ਖੇਤਰ 'ਚ ਬਣੇ ਵੋਟਿੰਗ ਕੇਂਦਰ 'ਤੇ ਪੂਰੇ ਪਰਿਵਾਰ ਸਮੇਤ ਪੁੱਜੇ ਅਤੇ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਨੇ ਕਿਹਾ,''ਉਹ ਇਹ ਦੇਖ ਕੇ ਬਹੁਤ ਖੁਸ਼ ਹਨ ਕਿ ਵੱਡੀ ਗਿਣਤੀ 'ਚ ਲੋਕ ਵੋਟਿੰਗ ਕਰਨ ਪੁੱਜੇ ਹਨ। ਉਨ੍ਹਾਂ ਨੇ ਕਿਹਾ,''ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਪੂਰਾ ਵਿਸ਼ਵ ਸਾਡੇ ਵੱਲ ਦੇਖ ਰਿਹਾ ਹੈ। ਮੈਂ ਬਹੁਤ ਖੁਸ਼ ਹਾਂ ਕਿ ਲੋਕ ਵੱਡੀ ਗਿਣਤੀ 'ਚ ਵੋਟ ਦੇਣ ਪਹੁੰਚੇ ਹਨ।''

ਉਨ੍ਹਾਂ ਨੇ ਕਿਹਾ,''ਅਸੀਂ 2014 ਦੀ ਤੁਲਨਾ 'ਚ ਇਸ ਵਾਰ ਜਿੱਤ ਜ਼ਿਆਦਾ ਸੀਟਾਂ ਜਿੱਤ ਕੇ ਸਰਕਾਰ ਬਣਾਵਾਂਗੇ।'' ਉਨ੍ਹਾਂ ਨੇ ਕਿਹਾ ਕਿ ਕੇਂਦਰ 'ਚ ਮੰਤਰੀ ਰਹਿਣ ਦੌਰਾਨ ਉਨ੍ਹਾਂ ਦਾ ਟਰੈਕ ਰਿਕਾਰਡ ਬਿਹਤਰੀਨ ਰਿਹਾ ਹੈ। ਅਜਿਹੇ 'ਚ ਉਨ੍ਹਾਂ ਨੂੰ ਭਰੋਸਾ ਹੈ ਕਿ ਇਸ ਵਾਰ ਉਨ੍ਹਾਂ ਦੀ ਜਿੱਤ ਹੋਵੇਗੀ। ਉਨ੍ਹਾਂ ਦਾ ਮੁੱਖ ਮੁਕਾਬਲਾ ਕਦੇ ਭਾਜਪਾ ਸੰਸਦ ਮੈਂਬਰ ਰਹਿ ਚੁਕੇ ਹਨ ਅਤੇ ਹੁਣ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਨਾਨਾ ਪਟੋਲੇ ਨਾਲ ਹੈ। ਮਹਾਰਾਸ਼ਟਰ 'ਚ ਪਹਿਲੇ ਪੜਾਅ 'ਚ ਲੋਕ ਸਭਾ ਦੀਆਂ 7 ਸੀਟਾਂ ਨਾਗਪੁਰ, ਵਰਧਾ, ਰਾਮਟੇਕ, ਭੰਡਾਰਾ-ਗੋਂਦੀਆ, ਚੰਦਰਪੁਰ, ਗੜ੍ਹਚਿਰੌਲੀ-ਚਿਮੂਰ ਅਤੇ ਯਵਤਮਾਲ-ਵਾਸ਼ਿਮ ਸੀਟਾਂ 'ਤੇ ਵੀਰਵਾਰ ਸਵੇਰ ਤੋਂ ਵੋਟਿੰਗ ਜਾਰੀ ਹੈ।


DIsha

Content Editor

Related News