ਪੁਲਵਾਮਾ ਹਮਲੇ ’ਚ ਸ਼ਹੀਦ ਫ਼ੌਜੀ ਦੀ ਪਤਨੀ ਦੇ ਜਜ਼ਬੇ ਨੂੰ ਸਲਾਮ, ਨਿਕਿਤਾ ਕੌਲ ਭਾਰਤੀ ਫ਼ੌਜ ’ਚ ਹੋਈ ਸ਼ਾਮਲ

Saturday, May 29, 2021 - 01:27 PM (IST)

ਜੰਮੂ—  ਸਾਲ 2019 ਨੂੰ ਪੁਲਵਾਮਾ ਹਮਲੇ ’ਚ ਸ਼ਹੀਦ ਹੋਏ ਆਪਣੇ ਪਤਨੀ ਮੇਜਰ ਵਿਭੂਤੀ ਸ਼ੰਕਰ ਧੌਂਦਿਆਲ ਦੇ ਨਕਸ਼ੇ ਕਦਮਾਂ ’ਤੇ ਚੱਲਦੇ ਹੋਏ ਪਤਨੀ ਨਿਕਿਤਾ ਕੌਲ ਸ਼ਨੀਵਾਰ ਯਾਨੀ ਕਿ ਅੱਜ ਭਾਰਤੀ ਫ਼ੌਜ ’ਚ ਸ਼ਾਮਲ ਹੋ ਗਈ। ਫ਼ੌਜ ਦੇ ਉੱਤਰੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਵਾਈ. ਕੇ. ਜੋਸ਼ੀ ਨੇ ਤਾਮਿਨਲਾਡੂ ਦੇ ਚੇਨਈ ’ਚ ਅਧਿਕਾਰੀਆਂ ਦੀ ਸਿਖਲਾਈ ਅਕਾਦਮੀ ’ਚ ਨਿਕਿਤਾ ਦੇ ਮੋਢਿਆਂ ’ਤੇ ਸਟਾਰ ਲਾਏ। ਰੱਖਿਆ ਮੰਤਰਾਲਾ, ਊਧਮਪੁਰ ਦੇ ਜਨ ਸੰਪਰਕ ਅਧਿਕਾਰੀ (ਪੀ. ਆਰ. ਓ.) ਨੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਇਸ ਸਮਾਰੋਹ ਦਾ ਇਕ ਸੰਖੇਪ ਵੀਡੀਓ ਵੀ ਸਾਂਝਾ ਕੀਤਾ ਹੈ। 

PunjabKesari

ਪੀ. ਆਰ. ਓ. ਊਧਮਪੁਰ ਨੇ ਟਵੀਟ ਕੀਤਾ ਕਿ ਪੁਲਵਾਮਾ ਹਮਲੇ ਵਿਚ ਆਪਣੀ ਜਾਨ ਦੀ ਬਾਜੀ ਲਾਉਣ ਵਾਲੇ ਮੇਜਰ ਵਿਭੂਤੀ ਸ਼ੰਕਰ ਧੌਂਦਿਆਲ ਨੂੰ ਮਰਨ ਉਪਰੰਤ ਸ਼ੌਰਈਆ ਚੱਕਰ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਸਰਵਸ਼੍ਰੇਸ਼ਠ ਸ਼ਰਧਾਂਜਲੀ ਦਿੰਦੇ ਹੋਏ ਅੱਜ ਉਨ੍ਹਾਂ ਦੀ ਪਤਨੀ ਨਿਕਿਤਾ ਕੌਲ ਨੇ ਫ਼ੌਜ ਦੀ ਵਰਦੀ ਪਹਿਨ ਲਈ। ਇਹ ਉਨ੍ਹਾਂ ਲਈ ਮਾਣ ਦਾ ਮੌਕਾ ਹੋਵੇਗਾ, ਕਿਉਂਕਿ ਫ਼ੌਜੀ ਕਮਾਂਡਰ ਲੈਫਟੀਨੈਂਟ ਵਾਈ. ਕੇ. ਜੋਸ਼ੀ ਨੇ ਉਨ੍ਹਾਂ ਦੇ ਮੋਢਿਆਂ ’ਤੇ ਸਟਾਰ ਲਾਏ। ਮੇਜਰ ਧੌਂਦਿਆਲ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਨ ਅਤੇ ਰਾਸ਼ਟਰ ਲਈ ਉਨ੍ਹਾਂ ਦੀ ਕੁਰਬਾਨੀ ਨੂੰ ਲੈ ਕੇ ਉਨ੍ਹਾਂ ਨੂੰ ਸ਼ੌਰਈਆ ਚੱਕਰ (ਮਰਨ ਉਪਰੰਤ) ਨਾਲ ਸਨਮਾਨਤ ਕੀਤਾ ਗਿਆ। ਇਸ ਟਵੀਟ ਤੋਂ ਬਾਅਦ ਕਈ ਲੋਕਾਂ ਨੇ ਫ਼ੌਜ ਅਤੇ ਸ਼ਹੀਦ ਫ਼ੌਜੀ ਦੀ ਪਤਨੀ ਦੀ ਸ਼ਲਾਘਾ ਕੀਤੀ ਹੈ।

PunjabKesari

ਲਵਪਲਿਨ ਪਾਂਡੇ ਨੇ ਲਿਖਿਆ ਕਿ ਤੁਹਾਨੂੰ ਪਤਾ ਹੈ ਕਿ ਇਹ ਇਸ ਲਈ ਮਹੱਤਵਪੂਰਨ ਹੈ ਕਿ ਫ਼ੌਜੀ ਨਾ ਵੀ ਰਹੇ ਪਰ ਫ਼ੌਜ ਉਨ੍ਹਾਂ ਦੇ ਪਰਿਵਾਰ ਨੂੰ ਕਦੇ ਇਕੱਲੇਪਣ ਦਾ ਅਹਿਸਾਸ ਨਹੀਂ ਹੋਣ ਦਿੰਦੀ ਹੈ। ਬਹਾਦਰ ਅਧਿਕਾਰੀ ਨਾਲ ਵਿਆਹ ਕਰਨ ਵਾਲੀ ਅਤੇ ਖ਼ੁਦ ਵਰਦੀ ਪਹਿਨਣ ਵਾਲੀ ਵੀਰ ਨਾਰੀ ਦਾ ਸਾਥ ਦੇਣਾ ਫ਼ੌਜ ਦੀਆਂ ਕਦਰਾਂ-ਕੀਮਤਾਂ ਨੂੰ ਪ੍ਰਦਰਸ਼ਿਤ ਕਰਦਾ ਹੈ। ਕੁਝ ਹੋਰ ਲੋਕਾਂ ਨੇ ਵੀ ਕੌਲ ਦੀ ਸ਼ਲਾਘਾ ਕਰਦੇ ਹੋਏ ਲਿਖਿਆ ਕਿ ਮਰਹੂਮ ਫ਼ੌਜੀ ਅਧਿਕਾਰੀ ਨੂੰ ਇਹ ਸਭ ਤੋਂ ਵੱਡੀ ਸ਼ਰਧਾਂਜਲੀ ਹੈ। 

PunjabKesari

 

 


Tanu

Content Editor

Related News