ਵਿਤ ਮੰਤਰੀ ਸੀਤਾਰਮਨ ਦਾ ਖੁੱਲ੍ਹਿਆ ਪਿਟਾਰਾ, ਜਾਣੋ ਕਿਹੜੇ-ਕਿਹੜੇ ਸੈਕਟਰ ਨੂੰ ਮਿਲੀ ਸੌਗਾਤ
Wednesday, May 13, 2020 - 07:35 PM (IST)
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਦੌਰ ਵਿਚ ਦੇਸ਼ ਭਰ ਦੇ ਵੱਖ-ਵੱਖ ਸੈਕਟਰ ਵਿਚ ਜਾਨ ਪਾਉਣ ਲਈ ਮੰਗਲਵਾਰ ਨੂੰ ਯਾਨੀ ਕਿ ਬੀਤੇ ਦਿਨ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਘੋਸ਼ਣਾ ਕੀਤੀ, ਜੋ ਕਿ ਦੇਸ਼ ਦੀ ਜੀ.ਡੀ.ਪੀ. ਦਾ 10% ਹੈ। ਹੁਣ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਪੈਕੇਜ 'ਤੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ PM ਨੇ ਦੇਸ਼ ਲਈ ਇਕ ਵਿਜ਼ਨ ਰੱਖਿਆ ਹੈ। ਇਸ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਗਰੀਬਾਂ ਦੀ ਲਗਾਤਾਰ ਮਦਦ ਹੋ ਰਹੀ ਹੈ ਇਸ ਦੇ ਤਹਿਤ 18 ਹਜ਼ਾਰ ਕਰੋੜ ਰੁਪਏ ਦੀ ਭੋਜਨ ਸਮੱਗਰੀ ਵੰਡੀ ਗਈ ਹੈ। ਇਸ ਦੇ ਨਾਲ ਹੀ ਦੇਸ਼ ਦੀ ਗ੍ਰੋਥ ਲਈ ਲੋਕਲ ਬ੍ਰਾਂਡ ਦੀ ਦੁਨੀਆ ਭਰ ਵਿਚ ਪਛਾਣ ਬਣਾਉਣੀ ਹੋਵੇਗੀ। ਇਸ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਦੇ 5 ਪਿੱਲਰ ਹਨ-ਇਕਾਨਮੀ, ਇਨਫਰਾਸਟਰੱਕਚਰ,ਸਿਸਟਮ,ਡੇਮੋਗ੍ਰਾਫੀ ਅਤੇ ਮੰਗ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ 2014 ਵਿਚ ਬਣੀ ਪ੍ਰਧਾਨ ਮੰਤਰੀ ਦੀ ਸਰਕਾਰ ਜ਼ਿੰਮੇਵਾਰ ਅਤੇ ਸੁਣਨ ਵਾਲੀ ਸੀ, ਇਸ ਲਈ ਭਾਵੇਂ ਸਰਕਾਰ ਦਾ ਟੀਚਾ ਇਕ ਨਵਾਂ ਭਾਰਤ ਬਣਾਉਣਾ ਹੈ ਜਾਂ ਸਵੈ-ਨਿਰਭਰ ਭਾਰਤ, ਅਸੀਂ ਇਸ ਲਈ ਨਵੇਂ ਢੰਗ ਨਾਲ ਕੰਮ ਕੀਤਾ ਹੈ।
20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਬਲਿਊਪ੍ਰਿੰਟ ਪੇਸ਼ ਕਰਦੇ ਹੋਏ ਸੀਤਾਰਮਨ ਨੇ ਕਿਹਾ ਕਿ ਲੰਮੀ ਗ੍ਲਬਾਤ ਦੇ ਬਾਅਦ ਹੀ ਪੈਕੇਜ ਦਾ ਐਲਾਨ ਹੋਇਆ ਹੈ।
ਉਨ੍ਹਾਂ ਨੇ ਬਿਲਡਰਾਂ ਨੂੰ ਪ੍ਰੋਜੈਕਟ ਪੂਰਾ ਕਰਨ ਲਈ 6 ਮਹੀਨੇ ਦੀ ਰਾਹਤ ਦੇ ਨਾਲ ਸੂਖਮ, ਲਘੂ ਅਤੇ ਮੱਧ ਉੱਦਮ(MSME) ਨੂੰ ਬਿਨਾਂ ਗਾਰੰਟੀ ਦੇ 3 ਲੱਖ ਦੇ ਲੋਨ ਦਿੱਤੇ ਜਾਣ ਸਮੇਤ ਕਈ ਵੱਡੇ ਐਲਾਨ ਕੀਤੇ ਹਨ। ਜਾਣੋ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਵਿਚ ਕਿਹੜੇ-ਕਿਹੜੇ ਸੈਕਟਰ ਨੂੰ ਰਾਹਤ ਮਿਲੀ ਹੈ।
MSME ਨੂੰ 3 ਲੱਖ ਕਰੋੜ ਦੇ ਬਿਨਾਂ ਗਾਰੰਟੀ ਦੇ ਲੋਨ
NPA ਹੋ ਚੁੱਕੇ MSME ਨੂੰ 20 ਹਜ਼ਾਰ ਕਰੋੜ ਰੁਪਏ ਦਾ ਲੋਨ
ਲੋਨ ਦਾ ਭੁਗਤਾਨ ਨਾ ਕਰਨ ਵਾਲਿਆਂ ਨੂੰ ਵੀ ਮਿਲੇਗਾ ਲੋਨ
ਸਰਕਾਰ ਨੇ MSME ਦੀ ਪਰਿਭਾਸ਼ਾ ਬਦਲੀ, ਨਿਵੇਸ਼ ਅਤੇ ਟਰਨਓਵਰ ਦੇ ਨਿਯਮਾਂ ਵਿਚ ਕੀਤਾ ਬਦਲਾਅ
1 ਕਰੋੜ ਦੇ ਨਿਵੇਸ਼ ਵਾਲੀਆਂ ਕੰਪਨੀਆਂ ਮਾਈਕ੍ਰੋ ਯੂਨਿਟ ਹੋਣਗੀਆਂ
200 ਕਰੋੜ ਤੱਕ ਦਾ ਟੈਂਡਰ ਗਲੋਬਲ ਟੈਂਡਰ ਨਹੀਂ ਹੋਵੇਗਾ
EPF ਦਾ 6 ਮਹੀਨੇ ਦਾ ਪੂਰਾ ਪੈਸਾ ਦੇਵੇਗੀ ਸਰਕਾਰ, ਕਰਮਚਾਰੀਆਂ ਅਤੇ ਕੰਪਨੀ ਦੋਵਾਂ ਨੂੰ ਹੋਵੇਗਾ ਫਾਇਦਾ
ਕੰਪਨੀਆਂ ਹੁਣ 12 ਫੀਸਦੀ ਦੀ ਬਜਾਏ 10 ਫੀਸਦੀ EPF ਜਮਾਂ ਕਰਣਗੀਆਂ : ਨਿਰਮਲਾ ਸੀਤਾਰਮਨ
ਬਿਜਲੀ ਵੰਡ ਕੰਪਨੀਆਂ ਲਈ 90 ਹਜ਼ਾਰ ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ
ਆਮਦਨ ਟੈਕਸ ਰਿਟਰਨ ਭਰਨ ਦੀ ਆਖਰੀ ਤਾਰੀਕ 31 ਜੁਲਾਈ ਤੋਂ ਵਧਾ ਕੇ ਕੀਤੀ 30 ਨਵੰਬਰ 2020
EPF ਕਰਮਚਾਰੀਆਂ ਲਈ ਰਾਹਤ
- EPF ਸਹਿਯੋਗ 3 ਹੋਰ ਮਹੀਨਿਆਂ ਲਈ ਵਧਿਆ
- 15 ਹਜ਼ਾਰ ਤੱਕ ਦੀ ਤਨਖਾਹ ਵਾਲੇ ਕਰਮਚਾਰੀਆਂ ਲਈ ਸਰਕਾਰ EPF 'ਚ 24 ਫੀਸਦੀ ਦਾ ਕਰੇਗੀ ਯੋਗਦਾਨ।
- ਜੂਨ,ਜੁਲਾਈ, ਅਗਸਤ ਤੱਕ ਈ.ਪੀ.ਐਫ. ਦਾ ਭੁਗਤਾਨ ਕਰੇਗੀ ਸਰਕਾਰ
- ਕੰਪਨੀਆਂ ਹੁਣ 12 ਫੀਸਦੀ ਦੀ ਬਜਾਏ 10 ਫੀਸਦੀ ਈ.ਪੀ.ਐਫ. ਜਮ੍ਹਾਂ ਕਰਨਗੀਆਂ।
- 72.22 ਲੱਖ ਕਰਮਚਾਰੀਆਂ ਨੂੰ ਹੋਵੇਗਾ ਫਾਇਦਾ
ਬਿਲਡਰਾਂ ਨੂੰ ਮਿਲੀ ਰਾਹਤ
- ਬਿਜਲੀ ਵੰਡ ਕੰਪਨੀਆਂ ਨੂੰ 90 ਹਜ਼ਾਰ ਕਰੋੜ ਦੀ ਨਕਦੀ ਦਿੱਤੀ ਜਾਵੇਗੀ।
- ਨਿਰਮਾਣ ਦੇ ਕੰਮ ਲਈ 6 ਮਹੀਨੇ ਤੱਕ ਦੀ ਰਾਹਤ ਦਿੱਤੀ ਜਾਵੇਗੀ।
- ਨਿਰਧਾਰਤ ਸਮੇਂ 'ਚ ਕੀਤੇ ਜਾਣ ਵਾਲੇ ਕੰਮ ਨੂੰ ਤੈਅ ਤਾਰੀਖ ਤੋਂ 6 ਮਹੀਨੇ ਲਈ ਵਧਾ ਦਿੱਤਾ ਗਿਆ ਹੈ।
- ਸੈਲਰੀ ਕਲਾਸ ਲਈ ਟੀ.ਡੀ.ਐਸ. ਕਟੌਤੀ ਵਿਚ ਵੱਡੀ ਰਾਹਤ
- 2019-20 ਲਈ ਇਨਕਮ ਟੈਕਸ ਭਰਨ ਦਾ ਆਖਰੀ ਤਾਰੀਕ 30 ਸਤੰਬਰ ਤੱਕ ਵਧਾ ਦਿੱਤੀ ਹੈ।
3 ਲੱਖ ਕਰੋੜ ਦਾ ਲੋਨ ਐਮ.ਐਸ.ਐਮ.ਈ. ਨੂੰ ਕਿਵੇਂ ਲਾਭ ਦੇਵੇਗਾ
- ਲੋਨ 4 ਸਾਲ ਲਈ ਅਤੇ 100 ਫੀਸਦੀ ਬਿਨਾਂ ਗਾਰੰਟੀ ਦੇ ਮਿਲੇਗਾ।
- ਉਨ੍ਹਾਂ ਉਦਯੋਗਾਂ ਨੂੰ ਮਿਲੇਗਾ, ਜਿੰਨ੍ਹਾ ਦਾ ਬਕਾਇਆ ਲੋਨ 25 ਕਰੋੜ ਤੋਂ ਘੱਟ ਹੈ ਅਤੇ ਟਰਨਓਵਰ 100 ਕਰੋੜ ਤੋਂ ਜ਼ਿਆਦਾ ਨਾ ਹੋਵੇ।
- 10 ਮਹੀਨੇ ਤੱਕ ਲੋਨ ਚੁਕਾਉਣ 'ਚ ਛੋਟ ਮਿਲਦੀ ਰਹੇਗੀ।
- 31 ਅਕਤੂਬਰ 2020 ਤੱਕ ਹੀ ਇਹ ਲੋਨ ਲਈ ਅਪਲਾਈ ਕੀਤਾ ਜਾ ਸਕੇਗਾ।
- ਕਿਸ ਵੀ ਤਰ੍ਹਾਂ ਦਾ ਵਾਧੂ ਚਾਰਜ ਨਹੀਂ ਲਿਆ ਜਾਵੇਗਾ। 45 ਲੱਖ ਐਮ.ਐਸ.ਐਮ.ਸੀ. ਨੂੰ ਫਾਇਦਾ ਮਿਲੇਗਾ।
-
NPA ਹੋ ਚੁੱਕੇ MSME ਨੂੰ 20 ਹਜ਼ਾਰ ਕਰੋੜ ਰੁਪਏ ਦਾ ਲੋਨ