ਬਜਟ 2020: ਕਿਸਾਨਾਂ ਲਈ ਨਿਰਮਲਾ ਦਾ ਵੱਡਾ ਐਲਾਨ, ਚਲਾਈ ਜਾਵੇਗੀ ਸਪੈਸ਼ਲ ਰੇਲ ਅਤੇ ਉਡਾਣ

Saturday, Feb 01, 2020 - 05:55 PM (IST)

ਬਜਟ 2020: ਕਿਸਾਨਾਂ ਲਈ ਨਿਰਮਲਾ ਦਾ ਵੱਡਾ ਐਲਾਨ, ਚਲਾਈ ਜਾਵੇਗੀ ਸਪੈਸ਼ਲ ਰੇਲ ਅਤੇ ਉਡਾਣ

ਨਵੀਂ ਦਿੱਲੀ—ਆਪਣੇ ਸੰਬੋਧਨ 'ਚ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਾਡੀ ਸਰਕਾਰ ਵਲੋਂ ਕਿਸਾਨਾਂ ਲਈ ਵੱਡੀਆਂ ਯੋਜਨਾਵਾਂ ਨੂੰ ਲਾਗੂ ਕੀਤਾ ਗਿਆ ਹੈ। ਸਰਕਾਰ ਵਲੋਂ ਖੇਤੀਬਾੜੀ ਵਿਕਾਸ ਯੋਜਨਾ ਨੂੰ ਲਾਗੂ ਕੀਤਾ ਗਿਆ ਹੈ। ਪੀ.ਐੱਮ. ਫਸਲ ਬੀਮਾ ਯੋਜਨਾ ਦੇ ਤਹਿਤ ਕਰੋੜਾਂ ਕਿਸਾਨਾਂ ਨੂੰ ਫਾਇਦਾ ਪਹੁੰਚਾਇਆ ਗਿਆ। ਸਰਕਾਰ ਦਾ ਟੀਚਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਹੈ। ਕਿਸਾਨਾਂ ਦੀ ਮਾਰਕਿਟ ਨੂੰ ਖੋਲ੍ਹਣ ਦੀ ਲੋੜ ਹੈ ਤਾਂ ਜੋ ਉਨ੍ਹਾਂ ਦੀ ਆਦਮਨ ਨੂੰ ਵਧਾਇਆ ਜਾਵੇ।
ਕਿਸਾਨਾਂ ਲਈ ਵੱਡਾ ਐਲਾਨ ਕਰਦੇ ਹੋਏ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਲਈ 16 ਸੂਤਰੀ ਫਾਰਮੂਲੇ ਦਾ ਐਲਾਨ ਕਰਦੀ ਹੈ, ਜਿਸ ਨਾਲ ਕਿਸਾਨਾਂ ਨੂੰ ਫਾਇਦਾ ਪਹੁੰਚੇਗਾ।
—ਮਾਡਰਨ ਐਗਰੀਕਲਚਰ ਲੈਂਡ ਐਕਟ ਨੂੰ ਸੂਬਾ ਸਰਕਾਰਾਂ ਵਲੋਂ ਲਾਗੂ ਕਰਵਾਉਣਾ।
—100 ਜ਼ਿਲਿਆ 'ਚ ਪਾਣੀ ਦੀ ਵਿਵਸਥਾ ਲਈ ਵੱਡੀ ਯੋਜਨਾ ਚਲਾਈ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਪਾਣੀ ਦੀ ਪ੍ਰੇਸ਼ਾਨੀ ਨਾ ਆਵੇ।
—ਪੀ.ਐੱਮ. ਕੁਮੂਮ ਸਕੀਮ ਦੇ ਰਾਹੀਂ ਕਿਸਾਨਾਂ ਦੇ ਪੰਪ ਨੂੰ ਸੋਲਸ ਪੰਪ ਨਾਲ ਜੋੜਿਆ ਜਾਵੇਗਾ। ਇਸ 'ਚ 20 ਲੱਖ ਕਿਸਾਨਾਂ ਨੂੰ ਯੋਜਨਾ ਨਾਲ ਜੋੜਿਆ ਜਾਵੇਗਾ। ਇਸ ਦੇ ਇਲਾਵਾ 15 ਲੱਖ ਕਿਸਾਨਾਂ ਦੇ ਗ੍ਰਿਡ ਪੰਪ ਨੂੰ ਵੀ ਸੋਲਰ ਨਾਲ ਜੋੜਿਆ ਜਾਵੇਗਾ।
—ਫਰਟੀਲਾਈਜ਼ਰ ਦਾ ਬੈਲੇਂਸ ਵਰਤੋਂ ਕਰਨਾ, ਤਾਂ ਜੋ ਕਿਸਾਨਾਂ ਨੂੰ ਫਸਲ 'ਚ ਫਰਟੀਲਾਈਜ਼ਰ ਦੀ ਵਰਤੋਂ ਦੀ ਜਾਣਕਾਰੀ ਨੂੰ ਵਧਾਇਆ ਜਾ ਸਕੇ।
—ਦੇਸ਼ 'ਚ ਮੌਜੂਦ ਵੇਅਰ ਹਾਊਸ, ਕੋਲਡ ਸਟੋਰੇਜ਼ ਨੂੰ ਨਬਾਰਡ ਆਪਣੇ ਅੰਡਰ 'ਚ ਲਵੇਗਾ ਅਤੇ ਨਵੇਂ ਤਰੀਕੇ ਨਾਲ ਇਸ ਨੂੰ ਡਿਵੈਲਪ ਕੀਤਾ ਜਾਵੇਗਾ। ਦੇਸ਼ 'ਚ ਹੋਰ ਵੀ ਵੇਅਰ ਹਾਊਸ, ਕੋਲਡ ਸਟੋਰੇਜ਼ ਬਣਾਏ ਜਾਣਗੇ। ਇਸ ਲਈ ਪੀ.ਪੀ.ਪੀ. ਮਾਡਲ ਅਪਣਾਇਆ ਜਾਵੇਗਾ।
—ਮਹਿਲਾ ਕਿਸਾਨਾਂ ਲਈ ਧਨ ਲਕਸ਼ਮੀ ਯੋਜਨਾ ਦਾ ਐਲਾਨ ਕੀਤਾ, ਜਿਸ ਦੇ ਤਹਿਤ ਬੀਜ ਨਾਲ ਜੁੜੀਆਂ ਯੋਜਨਾਵਾਂ 'ਚ ਮਹਿਲਾਵਾਂ ਨੂੰ ਮੁੱਖ ਰੂਪ ਨਾਲ ਜੋੜਿਆ ਜਾਵੇਗਾ।
—ਖੇਤੀਬਾੜੀ ਉਡਾਣ ਯੋਜਨਾ ਨੂੰ ਸ਼ੁਰੂ ਕੀਤਾ ਜਾਵੇਗਾ। ਇੰਟਰਨੈਸ਼ਨਲ, ਨੈਸ਼ਨਲ ਰੂਟ 'ਤੇ ਇਸ ਯੋਜਨਾ ਨੂੰ ਸ਼ੁਰੂ ਕੀਤਾ ਜਾਵੇਗਾ।
—ਦੁੱਧ ਮਾਸ, ਮੱਛੀ ਸਮੇਤ ਖਰਾਬ ਹੋਣ ਵਾਲੀਆਂ ਯੋਜਨਾਵਾਂ ਲਈ ਰੇਲ ਵੀ ਚਲਾਈ ਜਾਵੇਗੀ।
—ਕਿਸਾਨਾਂ ਦੇ ਅਨੁਸਾਰ ਇਕ ਜ਼ਿਲੇ, ਇਕ ਪ੍ਰਾਡੈਕਟ 'ਤੇ ਫੋਕਸ ਕੀਤਾ ਜਾਵੇਗਾ।
—ਜੈਵਿਕ ਖੇਤੀ ਦੇ ਰਾਹੀਂ ਆਨਲਾਈਨ ਮਾਰਕਿਟ ਨੂੰ ਵਧਾਇਆ ਜਾਵੇਗਾ।
—ਕਿਸਾਨ ਕ੍ਰੈਡਿਟ ਕਾਰਡ ਯੋਜਨਾ ਨੂੰ 2021 ਦੇ ਲਈ ਵਧਾਇਆ ਜਾਵੇਗਾ।
—ਦੁੱਧ ਦੇ ਪ੍ਰਾਡੈਕਟ ਨੂੰ ਦੁੱਗਣਾ ਕਰਨ ਲਈ ਸਰਕਾਰ ਵਲੋਂ ਯੋਜਨਾ ਚਲਾਈ ਜਾਵੇਗੀ।
ਮਨਰੇਗਾ ਦੇ ਅੰਦਰ ਚਾਰਾਗਾਹ ਨੂੰ ਜੋੜ ਦਿੱਤਾ ਜਾਵੇਗਾ।
—ਬਲਿਊ ਇਕੋਨਮੀ ਦੇ ਰਾਹੀਂ ਮੱਛੀ ਪਾਲਨ ਨੂੰ ਵਾਧਾ ਦਿੱਤਾ ਜਾਵੇਗਾ।
—ਫਿਸ਼ ਪ੍ਰੋਸੈਸਿੰਗ ਨੂੰ ਵਾਧਾ ਦਿੱਤਾ ਜਾਵੇਗਾ।
—ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਮਦਦ ਨੂੰ ਦੀਨ-ਦਿਆਲ ਯੋਜਨਾ ਦੇ ਤਹਿਤ ਵਧਾਇਆ ਜਾਵੇਗਾ।


author

Aarti dhillon

Content Editor

Related News