ਨਿਰਭਿਆ ਘਟਨਾ ''ਤੇ DCW ਮਾਲੀਵਾਲ ਨੇ ਕਿਹਾ- ਦਹਾਕੇ ਬੀਤ ਗਏ ਪਰ ਕੁਝ ਨਹੀਂ ਬਦਲਿਆ
Saturday, Dec 16, 2023 - 01:52 PM (IST)

ਨਵੀਂ ਦਿੱਲੀ- ਦਿੱਲੀ ਮਹਿਲਾ ਕਮਿਸ਼ਨ (DCW) ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਨਿਰਭਿਆ ਘਟਨਾ ਦੀ 11ਵੀਂ ਬਰਸੀ ਮੌਕੇ ਕਿਹਾ ਕਿ ਬੀਤੇ ਦਹਾਕਿਆਂ ਵਿਚ ਕੁਝ ਨਹੀਂ ਬਦਲਿਆ ਅਤੇ ਦਿੱਲੀ 'ਚ ਔਰਤਾਂ ਖਿਲਾਫ਼ ਅਪਰਾਧ ਸਿਰਫ ਵਧੇ ਹਨ। ਫਿਜੀਓਥੈਰੇਪੀ ਦੀ 23 ਸਾਲਾ ਵਿਦਿਆਰਥਣ ਨਾਲ 16 ਦਸੰਬਰ 2012 ਨੂੰ ਦੱਖਣੀ ਦਿੱਲੀ ਵਿਚ ਇਕ ਬੱਸ ਦੇ ਅੰਦਰ 6 ਲੋਕਾਂ ਨੇ ਸਮੂਹਿਕ ਸਮੂਹਿਕ ਜਬਰ-ਜ਼ਿਨਾਹ ਕੀਤਾ ਅਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਇਸ ਤੋਂ ਬਾਅਦ ਉਸ ਨੂੰ ਚੱਲਦੀ ਬੱਸ ਵਿਚੋਂ ਸੁੱਟ ਦਿੱਤਾ ਗਿਆ ਸੀ। ਉਸ ਦੀ 29 ਦਸੰਬਰ ਨੂੰ ਸਿੰਗਾਪੁਰ ਦੇ ਮਾਊਂਟ ਐਲੀਜ਼ਾਬੈੱਥ ਹਸਪਤਾਲ ਵਿਚ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ- UGC ਨੇ ਕੀਤਾ ਚੌਕਸ, ਅਜਿਹੀਆਂ ਯੂਨੀਵਰਸਿਟੀਆਂ 'ਚ ਨਾ ਲਓ ਦਾਖ਼ਲਾ, ਵੈਲਿਡ ਨਹੀਂ ਹੋਵੇਗੀ ਡਿਗਰੀ
ਇਸ ਘਟਨਾ ਤੋਂ ਬਾਅਦ ਪੀੜਤਾ ਨੂੰ ਨਿਰਭਿਆ ਨਾਂ ਦਿੱਤਾ ਗਿਆ ਸੀ। ਸਵਾਤੀ ਮਾਲੀਵਾਲ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਿਰਭਿਆ ਨਾਲ 2012 ਵਿਚ ਦੁਖ਼ਦ ਘਟਨਾ ਵਾਪਰੀ। ਉਹ ਕੁੜੀ ਤੜਫ-ਤੜਫ ਕੇ ਮਰ ਗਈ। ਘਟਨਾ ਦੇ ਸਮੇਂ ਲੋਕ ਬਦਲਾਅ ਦੀ ਮੰਗ ਕਰਦੇ ਹੋਏ ਸੜਕਾਂ 'ਤੇ ਉਤਰ ਆਏ ਸਨ ਪਰ ਉਸ ਹਾਦਸੇ ਦੇ ਸਾਲਾਂ ਬਾਅਦ ਵੀ ਅਸੀਂ ਉਸ ਥਾਂ 'ਤੇ ਖੜ੍ਹੇ ਹਾਂ। ਔਰਤਾਂ ਖਿਲਾਫ਼ ਅਪਰਾਧ ਦਿਨ ਪ੍ਰਤੀ ਦਿਨ ਵੱਧ ਰਹੇ ਹਨ। ਕੁਝ ਨਹੀਂ ਬਦਲੇਗਾ ਜਦੋਂ ਤੱਕ ਕਿ ਅਪਰਾਧੀਆਂ ਨੂੰ ਇਹ ਡਰ ਨਹੀਂ ਹੋਵੇਗਾ ਕਿ ਅਜਿਹੇ ਅਪਰਾਧਾਂ ਲਈ ਕਾਨੂੰਨ ਵਿਵਸਥਾ ਉਨ੍ਹਾਂ ਨੂੰ ਛੱਡੇਗੀ ਨਹੀਂ। ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਨੇ ਨਿਸ਼ਚਿਤ ਤੌਰ 'ਤੇ ਸਜ਼ਾ ਮਿਲਣ ਅਤੇ ਜਲਦ ਸਜ਼ਾ ਦਿੱਤੇ ਜਾਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਰਕਾਰਾਂ ਨੂੰ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਇੱਛਾ ਮੌਤ ਮੰਗਣ ਵਾਲੀ ਮਹਿਲਾ ਜੱਜ ਦੀ ਵਾਇਰਲ ਚਿੱਠੀ 'ਤੇ ਐਕਸ਼ਨ 'ਚ SC, ਇਲਾਹਾਬਾਦ ਹਾਈ ਕੋਰਟ ਤੋਂ ਮੰਗੀ ਰਿਪੋਰਟ
ਮਾਲੀਵਾਲ ਨੇ ਕਿਹਾ ਕਿ ਨਿਰਭਿਆ ਘਟਨਾ ਮਗਰੋਂ ਇਕ ਸਖ਼ਤ ਕਾਨੂੰਨ ਬਣਾਇਆ ਗਿਆ, ਜਿਸ ਨਾਲ ਥੋੜ੍ਹਾ ਫਰਕ ਪਿਆ। ਜੇਕਰ ਕੋਈ ਪੁਲਸ ਮੁਲਾਜ਼ਮ ਕਿਸੇ ਰੇਪ ਪੀੜਤਾ ਦੀ ਸ਼ਿਕਾਇਤ ਦਰਜ ਨਹੀਂ ਕਰਦਾ ਹੈ ਤਾਂ ਉਸ ਦੇ ਖਿਲਾਫ਼ ਵੀ FIR ਦਰਜ ਕੀਤੀ ਜਾ ਸਕਦੀ ਹੈ। ਮਾਲੀਵਾਲ ਨੇ ਸੁਝਾਅ ਦਿੱਤਾ ਕਿ ਸਕੂਲਾਂ ਨੂੰ ਆਪਣੇ ਸਿਲੇਬਸ ਵਿਚ ਅਜਿਹੇ ਵਿਸ਼ੇ ਸ਼ਾਮਲ ਕਰਨੇ ਚਾਹੀਦੇ ਹਨ, ਜੋ ਮੁੰਡਿਆਂ ਅਤੇ ਕੁੜੀਆਂ ਨੂੰ ਸੁਰੱਖਿਅਤ ਮਹਿਸੂਸ ਕਰਾਉਣ ਅਤੇ ਉਨ੍ਹਾਂ ਦਾ ਸਨਮਾਨ ਕਰਨ ਬਾਰੇ ਸਿਖਾਉਣ। ਉਨ੍ਹਾਂ ਕਿਹਾ ਕਿ ਸਿਲੇਬਸ 'ਚ ਇਹ ਸ਼ਾਮਲ ਕਰੋ ਕਿ ਘਰੇਲੂ ਹਿੰਸਾ ਕੀ ਹੈ ਅਤੇ ਉਸ ਨੂੰ ਕਿਵੇਂ ਰੋਕਣਾ ਹੈ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8