ਨਿਰਭਯਾ ਕੇਸ : ਦਰਿੰਦਿਆਂ ਨੂੰ ਫਾਂਸੀ ਦੇਣ ''ਚ ਦੇਰੀ, ਕੋਰਟ ਵਲੋਂ ਤਰੀਕ ''ਤੇ ਤਰੀਕ

Thursday, Feb 13, 2020 - 12:39 PM (IST)

ਨਿਰਭਯਾ ਕੇਸ : ਦਰਿੰਦਿਆਂ ਨੂੰ ਫਾਂਸੀ ਦੇਣ ''ਚ ਦੇਰੀ, ਕੋਰਟ ਵਲੋਂ ਤਰੀਕ ''ਤੇ ਤਰੀਕ

ਨਵੀਂ ਦਿੱਲੀ (ਭਾਸ਼ਾ)— ਸੁਪਰੀਮ ਕੋਰਟ ਨੇ ਨਿਰਭਯਾ ਕੇਸ ਦੇ ਦੋਸ਼ੀਆਂ ਨੂੰ ਵੱਖ-ਵੱਖ ਫਾਂਸੀ ਦੇਣ ਦੀ ਬੇਨਤੀ ਵਾਲੀ ਕੇਂਦਰ ਦੀ ਪਟੀਸ਼ਨ 'ਤੇ ਸੁਣਵਾਈ ਸ਼ੁੱਕਰਵਾਰ ਭਾਵ ਕੱਲ ਤਕ ਮੁਲਤਵੀ ਕਰ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਇਸ 'ਤੇ ਜਵਾਬ ਤਲਬ ਕੀਤਾ। ਕੋਰਟ ਨੇ ਨਿਰਭਯਾ ਕੇਸ ਦੇ ਚਾਰੇ ਦੋਸ਼ੀਆਂ- ਅਕਸ਼ੈ, ਪਵਨ, ਵਿਨੇ ਅਤੇ ਪਵਨ ਨੂੰ ਕਿਹਾ ਕਿ ਉਹ ਵੱਖ-ਵੱਖ ਫਾਂਸੀ ਦੇਣ ਦੀ ਬੇਨਤੀ ਕਰ ਰਹੀ ਕੇਂਦਰ ਦੀ ਪਟੀਸ਼ਨ 'ਤੇ ਸ਼ੁੱਕਰਵਾਰ ਤਕ ਜਵਾਬ ਦਾਖਲ ਕਰਨ। ਸੁਪਰੀਮ ਕੋਰਟ ਦੇ ਜਸਟਿਸ ਆਰ. ਭਾਨੂੰਮਤੀ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਏ. ਐੱਸ. ਬੋਪੰਨਾ ਦੀ ਬੈਂਚ ਨੇ ਦੋਸ਼ੀ ਪਵਨ ਗੁਪਤਾ ਦੀ ਨੁਮਾਇੰਦਗੀ ਲਈ ਵੀਰਵਾਰ ਨੂੰ ਸੀਨੀਅਰ ਵਕੀਲ ਅੰਜਨਾ ਪ੍ਰਕਾਸ਼ ਨੂੰ ਨਿਆਂ ਮੰਤਰੀ ਨਿਯੁਕਤ ਕੀਤਾ। 

ਤਿੰਨ ਜੱਜਾਂ ਦੀ ਬੈਂਚ ਨੇ ਕਿਹਾ ਕਿ ਉਹ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਦੁਪਹਿਰ 2 ਵਜੇ ਤਕ ਮੁਲਤਵੀ ਕਰ ਰਹੀ ਹੈ, ਕਿਉਂਕਿ ਦਿੱਲੀ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਜ਼ਿਲਾ ਕਾਨੂੰਨੀ ਸੇਵਾ ਅਥਾਰਟੀ ਨੂੰ ਨਿਰਦੇਸ਼ ਦਿੱਤਾ ਕਿ ਉਹ ਆਪਣੇ ਪੈਨਲ 'ਚ ਸ਼ਾਮਲ ਵਕੀਲਾਂ ਦੀ ਸੂਚੀ 'ਚੋਂ ਇਕ ਵਕੀਲ ਪਵਨ ਦੇ ਪਿਤਾ ਨੂੰ ਉਪਲੱਬਧ ਕਰਾਉਣ। ਦਰਅਸਲ ਪਵਨ ਗੁਪਤਾ ਦੇ ਪਿਤਾ ਨੇ ਕੱਲ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਦੇ ਬੇਟੇ ਕੋਲ ਕੋਈ ਵਕੀਲ ਨਹੀਂ ਹੈ, ਇਸ 'ਤੇ ਜੱਜ ਨੇ ਉਸ ਨੂੰ ਜ਼ਿਲਾ ਕਾਨੂੰਨੀ ਸੇਵਾ ਅਥਾਰਟੀ ਤੋਂ ਇਕ ਵਕੀਲ ਮੁਹੱਈਆ ਕਰਾਉਣ ਦੀ ਪੇਸ਼ਕਸ਼ ਕੀਤੀ ਸੀ। 

ਇੱਥੇ ਦੱਸ ਦੇਈਏ ਕਿ ਨਿਰਭਯਾ ਕੇਸ ਦੇ ਚਾਰੇ ਦੋਸ਼ੀਆਂ 'ਚੋਂ ਸਿਰਫ ਪਵਨ ਗੁਪਤਾ ਨੇ ਹੀ ਅਜੇ ਤਕ ਕਿਊਰੇਟਿਵ (ਸੁਧਾਰਾਤਮਕ) ਪਟੀਸ਼ਨ ਦਾਇਰ ਨਹੀਂ ਕੀਤੀ ਹੈ। ਉਸ ਕੋਲ ਮੌਤ ਦੀ ਸਜ਼ਾ ਵਿਰੁੱਧ ਦਯਾ ਪਟੀਸ਼ਨ ਦਾਇਰ ਕਰਨ ਦਾ ਵੀ ਬਦਲ ਮੌਜੂਦ ਹੈ। ਜ਼ਿਕਰਯੋਗ ਹੈ ਕਿ 16 ਦਸੰਬਰ, 2012 ਦੀ ਰਾਤ ਨੂੰ ਦਿੱਲੀ 'ਚ ਚੱਲਦੀ ਬੱਸ 'ਚੋਂ 23 ਸਾਲਾ ਪੈਰਾ-ਮੈਡੀਕਲ ਵਿਦਿਆਰਥਣ ਨਾਲ ਗੈਂਗਰੇਪ ਕੀਤਾ ਗਿਆ ਸੀ। ਸਿੰਗਾਪੁਰ ਦੇ ਇਕ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।


author

Tanu

Content Editor

Related News