9 ਯੂਰਪੀ ਦੇਸ਼ਾਂ ਨੇ ਕੋਵੀਸ਼ੀਲਡ ਨੂੰ ਦਿੱਤੀ ਮਾਨਤਾ, ਐਸਟੋਨੀਆ ਨੇ ਕੋਵੈਕਸੀਨ ਨੂੰ ਵੀ ਦਿੱਤੀ ਮਨਜੂਰੀ

Friday, Jul 02, 2021 - 04:21 AM (IST)

9 ਯੂਰਪੀ ਦੇਸ਼ਾਂ ਨੇ ਕੋਵੀਸ਼ੀਲਡ ਨੂੰ ਦਿੱਤੀ ਮਾਨਤਾ, ਐਸਟੋਨੀਆ ਨੇ ਕੋਵੈਕਸੀਨ ਨੂੰ ਵੀ ਦਿੱਤੀ ਮਨਜੂਰੀ

ਨਵੀਂ ਦਿੱਲੀ – ਯੂਰਪੀ ਸੰਘ ਦੇ 9 ਦੇਸ਼ਾਂ ਨੇ ਭਾਰਤ ’ਚ ਤਿਆਰ ਕੋਵੀਸ਼ੀਲਡ ਵੈਕਸੀਨ ਨੂੰ ਮਾਨਤਾ ਦੇ ਦਿੱਤੀ ਹੈ ਤੇ ਐਸਟੋਨੀਆ ਨੇ ਪੁਸ਼ਟੀ ਕੀਤੀ ਹੈ ਕਿ ਉਹ ਭਾਰਤ ਸਰਕਾਰ ਵੱਲੋਂ ਅਧਿਕਾਰਤ ਸਾਰੇ ਟੀਕਿਆਂ ਨੂੰ ਮਾਨਤਾ ਦੇਵੇਗਾ ਤੇ ਟੀਕਾ ਲਗਵਾ ਕੇ ਆਉਣ ਵਾਲੇ ਭਾਰਤੀ ਨਾਗਰਿਕਾਂ ਨੂੰ ਯਾਤਰਾ ਦੀ ਇਜਾਜ਼ਤ ਦੇਵੇਗਾ।

ਇਹ ਵੀ ਪੜ੍ਹੋ- ਇਮਰਾਨ ਖਾਨ ਦੀ ਜ਼ੁਬਾਨ 'ਤੇ ਆਇਆ ਸੱਚ, ਕਿਹਾ- ਢਿੱਡ ਭਰ ਖਾਣਾ ਪਾਕਿਸਤਾਨ ਲਈ ਸਭ ਤੋਂ ਵੱਡੀ ਚੁਣੌਤੀ

ਇਨ੍ਹਾਂ ਯੂਰਪੀ ਦੇਸ਼ਾਂ ਨੇ ਇਹ ਕਦਮ ਭਾਰਤ ਵੱਲੋਂ ਇਸ ਸਬੰਧੀ ਕੀਤੀ ਅਪੀਲ ਤੋਂ ਬਾਅਦ ਉਠਾਇਆ ਹੈ। ਭਾਰਤ ਨੇ ਕੱਲ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਨੂੰ ਕੋਵਿਡ ਦੇ ਭਾਰਤੀ ਟੀਕਿਆਂ ਤੇ ਕੋਵਿਨ ਸਰਟੀਫਿਕੇਟ ਨੂੰ ਮਾਨਤਾ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਸੀ ਕਿ ਅਜਿਹਾ ਹੋਣ ’ਤੇ ਹੀ ਭਾਰਤ ’ਚ ਯੂਰਪੀ ਸੰਘ (ਈ. ਯੂ.) ਦੇ ਡਿਜੀਟਲ ਕੋਵਿਡ ਸਰਟੀਫਿਕੇਟ ਨੂੰ ਕੋਵਿਡ ਪ੍ਰੋਟੋਕਾਲ ਤੋਂ ਛੋਟ ਦਿੱਤੀ ਜਾਵੇਗੀ। ਹੁਣ ਤੱਕ ਆਸਟ੍ਰੀਆ, ਜਰਮਨੀ, ਸਲੋਵੇਨੀਆ, ਆਈਸਲੈਂਡ, ਯੂਨਾਨ, ਆਇਰਲੈਂਡ ਤੇ ਸਪੇਨ ਨੇ ਈ. ਯੂ. ਡਿਜੀਟਲ ਸਰਟੀਫਿਕੇਟ ’ਚ ਕੋਵੀਸ਼ੀਲਡ ਨੂੰ ਸ਼ਾਮਲ ਕਰ ਲਿਆ ਹੈ। ਸਵਿਟਜ਼ਰਲੈਂਡ ਨੇ ਵੀ ਸ਼ੇਨਜੇਨ ਗਰੁੱਪ ਦਾ ਦੇਸ਼ ਹੋਣ ਦੇ ਨਾਤੇ ਕੋਵੀਸ਼ੀਲਡ ਨੂੰ ਮਾਨਤਾ ਦੇ ਦਿੱਤੀ ਹੈ। ਭਾਰਤੀ ਟੀਕਿਆਂ ਨੂੰ ਈ. ਯੂ. ਡਿਜੀਟਲ ਕੋਵਿਡ ਸਰਟੀਫਿਕੇਟ ’ਚ ਨੋਟੀਫਾਈ ਕਰਨ ਤੇ ਕੋਵਿਨ ਟੀਕਾਕਰਨ ਸਰਟੀਫਿਕੇਟ ਨੂੰ ਮਾਨਤਾ ਦਿੱਤੇ ਜਾਣ ’ਤੇ ਭਾਰਤੀ ਸਿਹਤ ਵਿਭਾਗ ਆਪਸੀ ਸਹਿਯੋਗ ਦੇ ਆਧਾਰ ’ਤੇ ਇਨ੍ਹਾਂ ਈ. ਯੂ. ਮੈਂਬਰ ਦੇਸ਼ਾਂ ਦੇ ਈ. ਯੂ. ਡਿਜੀਟਲ ਕੋਵਿਡ ਸਰਟੀਫਿਕੇਟ ਪ੍ਰਾਪਤ ਲੋਕਾਂ ਨੂੰ ਜ਼ਰੂਰੀ ਕੁਆਰੰਟਾਈਨ ਤੋਂ ਛੋਟ ਦੇਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News