ਗੋਆ ਨਾਈਟ ਕਲੱਬ ਅਗਨੀਕਾਂਡ, ਲੂਥਰਾ ਬ੍ਰਦਰਜ਼ 5 ਦਿਨ ਦੀ ਪੁਲਸ ਹਿਰਾਸਤ ’ਚ

Wednesday, Dec 17, 2025 - 11:57 PM (IST)

ਗੋਆ ਨਾਈਟ ਕਲੱਬ ਅਗਨੀਕਾਂਡ, ਲੂਥਰਾ ਬ੍ਰਦਰਜ਼ 5 ਦਿਨ ਦੀ ਪੁਲਸ ਹਿਰਾਸਤ ’ਚ

ਪਣਜੀ, (ਭਾਸ਼ਾ)- ਉੱਤਰੀ ਗੋਆ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ‘ਬਰਚ ਬਾਏ ਰੋਮੀਓ ਲੇਨ’ ਨਾਈਟ ਕਲੱਬ ਦੇ ਸਹਿ-ਮਾਲਕਾਂ ਗੌਰਵ ਅਤੇ ਸੌਰਭ ਲੂਥਰਾ ਨੂੰ 5 ਦਿਨਾਂ ਦੀ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਹੈ।

ਥਾਈਲੈਂਡ ਤੋਂ ਦੇਸ਼ ਨਿਕਾਲਾ ਦਿੱਤੇ ਜਾਣ ਤੋਂ ਬਾਅਦ ਦਿੱਲੀ ਪਹੁੰਚਦਿਆਂ ਹੀ ਲੂਥਰਾ ਬ੍ਰਦਰਜ਼ ਨੂੰ 6 ਦਸੰਬਰ ਨੂੰ ਕਲੱਬ ’ਚ ਅੱਗ ਲੱਗਣ ਨਾਲ 25 ਲੋਕਾਂ ਦੀ ਮੌਤ ਦੇ ਮਾਮਲੇ ਵਿਚ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਾ। ਉੱਤਰੀ ਗੋਆ ਜ਼ਿਲਾ ਹਸਪਤਾਲ ਵਿਚ 2 ਵਾਰ ਸਿਹਤ ਜਾਂਚ ਕਰਾਉਣ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਾਪੁਸਾ ਫਸਟ ਕਲਾਸ ਜੁਡੀਸ਼ੀਅਲ ਮੈਜਿਸਟ੍ਰੇਟ ਪੂਜਾ ਸਰਦੇਸਾਈ ਨੇ ਦੋਵਾਂ ਭਰਾਵਾਂ ਨੂੰ ਪੁਲਸ ਹਿਰਾਸਤ ਵਿਚ ਭੇਜ ਦਿੱਤਾ।


author

Rakesh

Content Editor

Related News