5 ਸਹੇਲੀਆਂ ਨੇ ਮਜ਼ਾਕ-ਮਜ਼ਾਕ ''ਚ ਚੱਖਿਆ ਜ਼ਹਿਰ, 4 ਦੀ ਮੌਤ
Saturday, Feb 14, 2026 - 11:18 AM (IST)
ਔਰੰਗਾਬਾਦ: ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਪਿੰਡ ਮੋਤੀ ਬਿਗਹਾ ਤੋਂ ਇੱਕ ਅਜਿਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਸੁੰਨ ਕਰ ਦਿੱਤਾ। ਇੱਥੇ 29 ਜਨਵਰੀ ਨੂੰ ਪੰਜ ਨਾਬਾਲਗ ਸਹੇਲੀਆਂ ਨੇ ਇਕੱਠਿਆਂ ਜ਼ਹਿਰ ਖਾ ਲਿਆ, ਜਿਸ ਵਿੱਚੋਂ ਚਾਰ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਇਸ ਮਾਮਲੇ ਦਾ ਖੁਲਾਸਾ 14 ਸਾਲਾ ਬਚੀ ਹੋਈ ਲੜਕੀ ਨੇ ਕੀਤਾ ਹੈ, ਜਿਸ ਦੀ ਹੱਡਬੀਤੀ ਸੁਣ ਕੇ ਹਰ ਕੋਈ ਹੈਰਾਨ ਹੈ।
ਇਹ ਵੀ ਪੜ੍ਹੋ : ਕੀ ਤੁਸੀਂ ਵੀ ਬੈਂਕ ਲਾਕਰ 'ਚ ਰੱਖਦੇ ਹੋ ਸੋਨੇ ਦੇ ਗਹਿਣੇ? ਤਾਂ ਪੜ੍ਹ ਲਓ ਇਹ ਖ਼ਬਰ, ਉੱਡਣਗੇ ਹੋਸ਼
"ਚਲੋ ਦੇਖਦੇ ਹਾਂ ਜ਼ਹਿਰ ਖਾ ਕੇ ਮਰਦੇ ਹਾਂ ਜਾਂ ਬਚਦੇ"
ਜ਼ਿੰਦਾ ਬਚੀ ਕੁੜੀ ਨੇ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸਾਰੀਆਂ ਸਹੇਲੀਆਂ ਇੱਕ ਸੁਨਸਾਨ ਖੇਤ ਵਿੱਚ ਇਕੱਠੀਆਂ ਹੋਈਆਂ ਸਨ। ਉੱਥੇ ਇੱਕ ਸਹੇਲੀ ਨੇ ਕਿਹਾ, "ਚਲੋ ਅਸੀਂ ਜ਼ਹਿਰ ਖਾ ਕੇ ਦੇਖਦੇ ਹਾਂ ਕਿ ਅਸੀਂ ਜ਼ਿੰਦਾ ਰਹਾਂਗੇ ਜਾਂ ਮਰ ਜਾਵਾਂਗੇ।" ਪੰਛੀਆਂ ਨੂੰ ਮਾਰਨ ਵਾਲੇ ਜ਼ਹਿਰ ਨੂੰ ਪਾਣੀ ਵਿੱਚ ਘੋਲ ਕੇ ਸਾਰੀਆਂ ਨੇ ਚੱਖਿਆ। ਬਚੀ ਹੋਈ ਲੜਕੀ ਮੁਤਾਬਕ ਉਸ ਨੇ ਥੋੜ੍ਹਾ ਜਿਹਾ ਜ਼ਹਿਰ ਚੱਖਿਆ ਪਰ ਤੁਰੰਤ ਥੁੱਕ ਦਿੱਤਾ। ਇਸ ਤੋਂ ਬਾਅਦ ਉਸ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਉਸ ਨੇ ਆਪਣੀਆਂ ਚਾਰ ਸਹੇਲੀਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦੇ ਅਤੇ ਦਮ ਤੋੜਦੇ ਦੇਖਿਆ।
ਇਹ ਵੀ ਪੜ੍ਹੋ : Gold-Silver Price: ਬਜਟ ਤੋਂ ਪਹਿਲਾਂ ਚਾਂਦੀ 1 ਲੱਖ ਤੇ ਸੋਨਾ 42 ਹਜ਼ਾਰ ਰੁਪਏ ਸਸਤਾ
ਡਾਂਟ ਅਤੇ ਸ਼ਰਮਿੰਦਗੀ ਬਣੀ ਮੌਤ ਦਾ ਕਾਰਨ!
ਦਾਊਦਨਗਰ ਦੇ SDPO ਅਸ਼ੋਕ ਕੁਮਾਰ ਦਾਸ ਅਨੁਸਾਰ, ਸਰਸਵਤੀ ਪੂਜਾ ਦੀ ਸ਼ਾਮ ਨੂੰ ਇਨ੍ਹਾਂ ਕੁੜੀਆਂ ਨੂੰ ਕੁਝ ਮੁੰਡਿਆਂ ਨਾਲ ਦੇਖਿਆ ਗਿਆ ਸੀ। ਜਦੋਂ ਮਾਪਿਆਂ ਨੇ ਇਸ ਗੱਲ 'ਤੇ ਉਨ੍ਹਾਂ ਨੂੰ ਡਾਂਟਿਆ, ਤਾਂ ਗੁੱਸੇ ਅਤੇ ਸ਼ਰਮਿੰਦਗੀ ਵਿੱਚ ਆ ਕੇ ਉਨ੍ਹਾਂ ਨੇ ਖ਼ੁਦਕੁਸ਼ੀ ਦਾ ਰਸਤਾ ਚੁਣਿਆ। ਹਾਲਾਂਕਿ, ਇੱਕ ਮ੍ਰਿਤਕ ਲੜਕੀ ਦੇ ਪਿਤਾ, ਜੋ ਮਹਾਰਾਸ਼ਟਰ ਵਿੱਚ ਮਜ਼ਦੂਰੀ ਕਰਦੇ ਹਨ, ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਇੱਕੋ ਚਿਤਾ 'ਤੇ ਸੜੀਆਂ ਚਾਰ ਮਾਸੂਮ ਜ਼ਿੰਦਗੀਆਂ
ਮ੍ਰਿਤਕ ਕੁੜੀਆਂ ਦੀ ਉਮਰ 12 ਤੋਂ 15 ਸਾਲ ਦੇ ਵਿਚਕਾਰ ਸੀ। ਪਰਿਵਾਰਕ ਮੈਂਬਰਾਂ ਨੇ ਆਰਥਿਕ ਤੰਗੀ ਅਤੇ ਸਮਾਜਿਕ ਦਬਾਅ ਕਾਰਨ ਚਾਰਾਂ ਕੁੜੀਆਂ ਦਾ ਇੱਕੋ ਚਿਤਾ 'ਤੇ ਅੰਤਿਮ ਸਸਕਾਰ ਕਰ ਦਿੱਤਾ। ਇਸ ਮੰਜ਼ਰ ਨੇ ਪੂਰੇ ਪਿੰਡ ਦੀਆਂ ਅੱਖਾਂ ਨਮ ਕਰ ਦਿੱਤੀਆਂ। ਪੁਲਸ ਨੂੰ ਇਸ ਘਟਨਾ ਦੀ ਖ਼ਬਰ ਦੋ ਦਿਨ ਬਾਅਦ ਮਿਲੀ। ਜ਼ਿੰਦਾ ਬਚੀ ਲੜਕੀ ਦਾ ਬਿਆਨ ਦਰਜ ਕੀਤਾ ਗਿਆ। ਪਰਿਵਾਰ ਨੇ ਦੱਸਿਆ ਕਿ ਲੜਕੀ ਨੇ ਘਰ ਆ ਕੇ ਸਭ ਕੁਝ ਦੱਸ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੂੰ ਨਿੰਮ ਦੇ ਪੱਤਿਆਂ ਦਾ ਕਾੜ੍ਹਾ ਪਿਲਾ ਕੇ ਉਲਟੀ ਕਰਵਾਈ ਗਈ, ਜਿਸ ਨਾਲ ਉਸ ਦੀ ਜਾਨ ਬਚ ਗਈ।
ਇਹ ਵੀ ਪੜ੍ਹੋ : 1 ਮਾਰਚ ਤੋਂ ਸਕੂਲਾਂ 'ਚ ਮੋਬਾਈਲ ਫੋਨ ਬੈਨ, ਫੜੇ ਜਾਣ 'ਤੇ ਲੱਗੇਗਾ 500 ਰੁਪਏ ਜੁਰਮਾਨਾ, CM ਸੁੱਖੂ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
