Vastu : 5 ਮਿੰਟ ਦਾ ਇਹ ਕੰਮ ਬਦਲ ਦੇਵੇਗਾ ਤੁਹਾਡੀ ਕਿਸਮਤ; ਪੈਸਿਆਂ ਦੀ ਹੋਵੇਗੀ ਵਰਖਾ

2/20/2026 9:40:37 AM

ਵੈੱਬ ਡੈਸਕ - ਅੱਜ-ਕੱਲ੍ਹ ਬਹੁਤ ਸਾਰੇ ਲੋਕ ਇਸ ਗੱਲ ਤੋਂ ਪ੍ਰੇਸ਼ਾਨ ਰਹਿੰਦੇ ਹਨ ਕਿ ਉਨ੍ਹਾਂ ਦੀ ਕਮਾਈ ਤਾਂ ਚੰਗੀ ਹੈ, ਪਰ ਘਰ ਵਿੱਚ ਪੈਸਾ ਟਿਕਦਾ ਨਹੀਂ। ਕਈ ਵਾਰ ਅਚਾਨਕ ਅਜਿਹੇ ਖਰਚੇ ਆ ਜਾਂਦੇ ਹਨ ਜੋ ਜਮ੍ਹਾ ਪੂੰਜੀ ਨੂੰ ਖਤਮ ਕਰ ਦਿੰਦੇ ਹਨ। ਵਾਸਤੂ ਮਾਹਿਰਾਂ ਅਨੁਸਾਰ, ਇਸ ਦਾ ਕਾਰਨ ਆਮਦਨ-ਖਰਚ ਦੇ ਅਸੰਤੁਲਨ ਦੇ ਨਾਲ-ਨਾਲ ਘਰ 'ਚ ਮੌਜੂਦ ਵਾਸਤੂ ਦੋਸ਼ ਵੀ ਹੋ ਸਕਦਾ ਹੈ। ਸਰੋਤਾਂ ਦੇ ਅਧਾਰ 'ਤੇ ਇੱਥੇ ਕੁਝ ਅਜਿਹੇ ਉਪਾਅ ਦਿੱਤੇ ਗਏ ਹਨ, ਜਿਨ੍ਹਾਂ ਨੂੰ ਰੋਜ਼ਾਨਾ ਕਰਨ ਨਾਲ ਆਰਥਿਕ ਤੰਗੀ ਦੂਰ ਹੋ ਸਕਦੀ ਹੈ :-

 ਉੱਤਰ ਦਿਸ਼ਾ ਨੂੰ ਰੱਖੋ ਸਾਫ਼-ਸੁਥਰਾ
- ਵਾਸਤੂ ਸ਼ਾਸਤਰ 'ਚ ਉੱਤਰ ਦਿਸ਼ਾ ਨੂੰ ਧਨ ਦੀ ਦੇਵੀ ਮਾਂ ਲਕਸ਼ਮੀ ਅਤੇ ਕੁਬੇਰ ਮਹਾਰਾਜ ਦੀ ਦਿਸ਼ਾ ਮੰਨਿਆ ਗਿਆ ਹੈ। ਜੇਕਰ ਇਸ ਦਿਸ਼ਾ ਨੂੰ ਸਾਫ਼-ਸੁਥਰਾ ਅਤੇ ਹਲਕਾ ਰੱਖਿਆ ਜਾਵੇ ਤਾਂ ਧਨ ਦਾ ਪ੍ਰਵਾਹ ਵਧੀਆ ਬਣਿਆ ਰਹਿੰਦਾ ਹੈ। ਇੱਥੇ ਕਦੇ ਵੀ ਗੰਦਗੀ ਜਾਂ ਭਾਰੀ ਸਾਮਾਨ ਨਹੀਂ ਰੱਖਣਾ ਚਾਹੀਦਾ।

ਟੁੱਟੀਆਂ-ਫੁੱਟੀਆਂ ਚੀਜ਼ਾਂ ਨੂੰ ਕਰੋ ਬਾਹਰ  
- ਘਰ ਦੀ ਉੱਤਰ ਦਿਸ਼ਾ ਤੋਂ ਲੈ ਕੇ ਰਸੋਈ ਤੱਕ ਕਿਤੇ ਵੀ ਟੁੱਟੇ-ਫੁੱਟੇ ਬਰਤਨ ਜਾਂ ਸਾਮਾਨ ਨਹੀਂ ਰੱਖਣਾ ਚਾਹੀਦਾ। ਟੁੱਟਿਆ ਹੋਇਆ ਸ਼ੀਸ਼ਾ ਵੀ ਨਕਾਰਾਤਮਕ ਊਰਜਾ ਨੂੰ ਵਧਾਉਂਦਾ ਹੈ, ਇਸ ਲਈ ਅਜਿਹੀਆਂ ਚੀਜ਼ਾਂ ਨੂੰ ਤੁਰੰਤ ਘਰੋਂ ਬਾਹਰ ਕਰ ਦੇਣਾ ਚਾਹੀਦਾ ਹੈ।

ਤਿਜੋਰੀ ਦੀ ਸਹੀ ਦਿਸ਼ਾ 
- ਘਰ 'ਚ ਪੈਸੇ ਰੱਖਣ ਵਾਲੀ ਅਲਮਾਰੀ ਜਾਂ ਤਿਜੋਰੀ ਨੂੰ ਉੱਤਰ ਜਾਂ ਪੂਰਬ ਦਿਸ਼ਾ 'ਚ ਰੱਖਣਾ ਸ਼ੁੱਭ ਹੁੰਦਾ ਹੈ। ਖਾਸ ਤੌਰ 'ਤੇ ਤਿਜੋਰੀ ਦਾ ਮੂੰਹ ਉੱਤਰ ਦਿਸ਼ਾ ਵੱਲ ਖੁੱਲ੍ਹਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ, ਜਿਸ ਨਾਲ ਪੈਸੇ ਦੀ ਆਮਦ ਵਧਦੀ ਹੈ।

ਭਗਵਾਨ ਵਿਸ਼ਨੂੰ ਦੀ ਪੂਜਾ 
- ਜੇਕਰ ਤੁਸੀਂ ਲਗਾਤਾਰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ, ਤਾਂ ਹਰ ਵੀਰਵਾਰ ਨੂੰ ਪੀਲੇ ਕੱਪੜੇ ਪਹਿਨ ਕੇ ਭਗਵਾਨ ਵਿਸ਼ਨੂੰ ਦੀ ਪੂਜਾ ਕਰੋ। ਉਨ੍ਹਾਂ ਨੂੰ ਪੀਲੇ ਫੁੱਲ, ਚਨੇ ਦੀ ਦਾਲ ਅਤੇ ਗੁੜ ਅਰਪਿਤ ਕਰੋ। ਪੀਲੀਆਂ ਚੀਜ਼ਾਂ ਦਾ ਦਾਨ ਕਰਨਾ ਵੀ ਲਾਭਦਾਇਕ ਹੁੰਦਾ ਹੈ।

ਮੁੱਖ ਦਰਵਾਜ਼ੇ 'ਤੇ ਦੀਵਾ ਜਗਾਓ
- ਹਰ ਰੋਜ਼ ਸ਼ਾਮ ਨੂੰ ਘਰ ਦੇ ਮੁੱਖ ਦਰਵਾਜ਼ੇ 'ਤੇ ਘਿਓ ਦਾ ਦੀਵਾ ਜਗਾਉਣਾ ਬਹੁਤ ਸ਼ੁਭ ਹੁੰਦਾ ਹੈ। ਦੀਵਾ ਇਸ ਤਰ੍ਹਾਂ ਰੱਖੋ ਕਿ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲੋ ਤਾਂ ਉਹ ਤੁਹਾਡੇ ਸੱਜੇ ਪਾਸੇ ਹੋਵੇ। ਅਜਿਹਾ ਕਰਨ ਨਾਲ ਮਾਂ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ।

ਇਨ੍ਹਾਂ ਸਰਲ ਵਾਸਤੂ ਉਪਾਵਾਂ ਨੂੰ ਅਪਣਾ ਕੇ ਤੁਸੀਂ ਆਪਣੇ ਘਰ 'ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਿਆ ਸਕਦੇ ਹੋ।

ਨੋਟ :-  ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਕਰਦਾ। 


Sunaina

Content Editor Sunaina