NIA ਨੇ ਕਰਨਾਟਕ ਤੋਂ ISIS ਦੇ 2 ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
Wednesday, Jan 11, 2023 - 05:09 PM (IST)
ਬੈਂਗਲੁਰੂ (ਵਾਰਤਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਆਈ.ਐੱਸ.ਆਈ.ਐੱਸ. ਸਾਜਿਸ਼ ਮਾਮਲੇ ਦੇ ਸੰਬੰਧ 'ਚ 2 ਅੱਤਵਾਦੀਆਂ ਨੂੰ ਸ਼ਿਵਮੋਗਾ ਤੋਂ ਗ੍ਰਿਫ਼ਤਾਰ ਕੀਤਾ ਹੈ। ਮਜ਼ੀਨ ਅਬਦੁੱਲ ਰਹਿਮਾਨ ਅਤੇ ਨਦੀਮ ਅਹਿਮਦ ਵਜੋਂ ਪਛਾਣ ਗਏ ਅੱਤਵਾਦੀਆਂ ਨੂੰ ਭਾਰਤ 'ਚ ਇਸਲਾਮਿਕ ਸਟੇਟ (ਆਈ.ਐੱਸ.) ਦੀਆਂ ਅੱਤਵਾਦੀ ਗਤੀਵਿਧੀਆਂ ਅੱਗੇ ਵਧਾਉਣ ਲਈ ਦੋਸ਼ੀਆਂ ਵਲੋਂ ਰਚੀ ਗਈ ਸਾਜਿਸ਼ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ 'ਚ 4 ਹੋਰ ਦੋਸ਼ੀ ਪਹਿਲਾਂ ਵੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਇਹ ਮਾਮਲਾ ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹ ਦੇ ਸ਼ਿਵਮੋਗਾ ਗ੍ਰਾਮੀਣ ਪੁਲਸ ਥਾਣੇ 'ਚ ਪਿਛਲੇ ਸਾਲ 19 ਸਤੰਬਰ ਨੂੰ ਦਰਜ ਕੀਤਾ ਗਿਆ ਸੀ ਅਤੇ ਐੱਨ.ਆਈ.ਏ. ਵਲੋਂ ਮੁੜ 4 ਨਵੰਬਰ ਨੂੰ ਦਰਜ ਕੀਤਾ ਗਿਆ ਸੀ।
ਐੱਨ.ਆਈ.ਏ. ਦੀ ਜਾਂਚ ਤੋਂ ਪਤਾ ਲੱਗਾ ਕਿ ਦੋਸ਼ੀ ਮਾਜ ਮੁਨੀਰ ਨੇ ਕਰਨਾਟਕ ਦੇ ਦੱਖਣ ਕੰਨੜ ਜ਼ਿਲ੍ਹੇ 'ਚ ਰਹਿਣ ਵਾਲੇ ਰਹਿਮਾਨ ਨੂੰ ਕੱਟੜਪੰਥੀ ਬਣਾਇਆ ਅਤੇ ਆਪਣੇ ਸਮੂਹ 'ਚ ਭਰਤੀ ਕੀਤਾ, ਜਦੋਂ ਕਿ ਦੋਸ਼ੀ ਸਈਅਦ ਯਾਸੀਨ ਨੇ ਭਾਰਤ 'ਚ ਇਸਲਾਮਿਕ ਸਟੇਟ ਦੀਆਂ ਅੱਤਵਾਦੀ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਨਦੀਮ ਨੂੰ ਕੱਟੜਪੰਥੀ ਬਣਾਇਆ ਅਤੇ ਆਪਣੇ ਸਮੂਹ 'ਚ ਭਰਤੀ ਕੀਤਾ। ਜੋ ਕਰਨਾਟਕ ਦੇ ਦਾਵਣਗੇਰੇ ਦਾ ਰਹਿਣ ਵਾਲਾ ਹੈ। ਵਿਸ਼ੇਸ਼ ਅੱਤਵਾਦ ਵਿਰੋਧੀ ਜਾਂਚ ਏਜੰਸੀ ਨੇ ਕਿਹਾ,''ਦੋਸ਼ੀ ਵਿਅਕਤੀਆਂ ਨੇ ਇਸਲਾਮਿਕ ਸਟੇਟ ਦੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ, ਵੱਡੀ ਸਾਜਿਸ਼ ਦੇ ਹਿੱਸੇ 'ਚ ਭੰਨ-ਤੋੜ ਅਤੇ ਜਾਸੂਸੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।