ਅਤੀਕ-ਅਸ਼ਰਫ਼ ਕਤਲਕਾਂਡ: NHRC ਵੱਲੋਂ ਉੱਤਰ ਪ੍ਰਦੇਸ਼ ਪੁਲਸ ਨੂੰ ਨੋਟਿਸ ਜਾਰੀ, ਵੱਖ-ਵੱਖ ਪਹਿਲੂਆਂ ''ਤੇ ਮੰਗੀ ਰਿਪੋਰਟ

Wednesday, Apr 19, 2023 - 01:29 AM (IST)

ਅਤੀਕ-ਅਸ਼ਰਫ਼ ਕਤਲਕਾਂਡ: NHRC ਵੱਲੋਂ ਉੱਤਰ ਪ੍ਰਦੇਸ਼ ਪੁਲਸ ਨੂੰ ਨੋਟਿਸ ਜਾਰੀ, ਵੱਖ-ਵੱਖ ਪਹਿਲੂਆਂ ''ਤੇ ਮੰਗੀ ਰਿਪੋਰਟ

ਨਵੀਂ ਦਿੱਲੀ (ਭਾਸ਼ਾ): ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਮਾਫ਼ੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਤੇ ਉਸ ਦੇ ਭਰਾ ਅਸ਼ਰਫ਼ ਦੀ ਪ੍ਰਯਾਗਰਾਜ ਵਿਚ ਪੁਲਸ ਹਿਰਾਸਤ ਵਿਚ ਹੱਤਿਆ ਨੂੰ ਲੈ ਕੇ ਉੱਤਰ ਪ੍ਰਦੇਸ਼ ਪੁਲਸ ਨੂੰ ਨੋਟਿਸ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਬ੍ਰਿਟੇਨ ਦੀ ਪਾਰਲੀਮੈਂਟ 'ਚ ਗੂੰਜਿਆ ਭਾਰਤੀ ਹਾਈ ਕਮਿਸ਼ਨ 'ਤੇ ਹਮਲੇ ਦਾ ਮੁੱਦਾ, ਰੱਖਿਆ ਮੰਤਰੀ ਨੇ ਕਹੀ ਇਹ ਗੱਲ

ਉੱਤਰ ਪ੍ਰਦੇਸ਼ ਦੇ ਡੀ.ਜੀ.ਪੀ. ਤੇ ਪ੍ਰਯਾਗਰਾਜ ਦੇ ਪੁਲਸ ਕਮਿਸ਼ਨਰ ਨੂੰ ਜਾਰੀ ਆਪਣੇ ਨੋਟਿਸ ਵਿਚ ਕਮਿਸ਼ਨ ਨੇ ਉਨ੍ਹਾਂ ਤੋਂ 4 ਹਫ਼ਤਿਆਂ ਦੇ ਅੰਦਰ ਇਸ ਸਬੰਧੀ ਰਿਪੋਰਟ ਮੰਗੀ ਹੈ। ਨੋਟਿਸ ਵਿਚ ਕਿਹਾ ਗਿਆ ਹੈ ਕਿ ਰਿਪੋਰਟ ਵਿਚ ਕਤਲ ਦਾ ਸਾਰੇ ਪਹਿਲੂਆਂ - ਮ੍ਰਿਤਕ ਦੇ ਸਿਹਤ-ਕਾਨੂੰਨੀ ਪ੍ਰਮਾਣ ਪੱਤਰਾਂ ਦੀਆਂ ਕਾਪੀਆਂ, ਪੰਚਨਾਮਾ, ਪੋਸਟਮਾਰਟਮ ਰਿਪੋਰਟ, ਪੋਸਟਮਾਰਟਮ ਜਾਂਚ ਦੀ ਸੀ.ਡੀ./ਕੈਸਟ, ਘਟਨਾ ਦੀ ਜਗ੍ਹਾ ਦਾ ਖਾਕਾ ਤੇ ਮਜਿਸਟਰੇਟੀ ਜਾਂਚ ਰਿਪੋਰਟ ਨੂੰ ਸ਼ਾਮਲ ਕੀਤਾ ਜਾਵੇ। 

ਇਹ ਖ਼ਬਰ ਵੀ ਪੜ੍ਹੋ - ਬੇਹੱਦ ਸ਼ਰਮਨਾਕ! ਨੌਜਵਾਨ ਨੇ ਦੱਖਣੀ ਕੋਰੀਆ ਤੋਂ ਭਾਰਤ ਆਈ ਬਲਾਗਰ ਨਾਲ ਕੀਤੀ 'ਗ਼ਲਤ ਹਰਕਤ', ਵੀਡੀਓ ਵਾਇਰਲ

ਅਹਿਮਦ ਤੇ ਅਸ਼ਰਫ਼ ਨੂੰ ਪੱਤਰਕਾਰਾਂ ਦੇ ਭੇਸ ਵਿਚ ਆਏ 3 ਲੋਕਾਂ ਨੇ ਸ਼ਨੀਵਾਰ ਦੀ ਰਾਤ ਮੀਡੀਆ ਨਾਲ ਗੱਲਬਾਤ ਦੌਰਾਨ ਉਸ ਸਮੇਂ ਗੋਲ਼ੀ ਮਾਰ ਦਿੱਤੀ ਸੀ, ਜਦੋਂ ਪੁਲਸ ਮੁਲਾਜ਼ਮ ਉਨ੍ਹਾਂ ਨੂੰ ਜਾਂਚ ਲਈ ਪ੍ਰਯਾਗਰਾਜ ਦੇ ਇਕ ਮੈਡੀਕਲ ਕਾਲਜ ਲਿਜਾ ਰਹੇ ਸਨ। ਇਸ ਸਾਲ ਦੀ ਸ਼ੁਰੂਆਤ ਵਿਚ ਉਮੇਸ਼ ਪਾਲ ਤੇ ਉਨ੍ਹਾਂ ਦੇ ਦੋ ਪੁਲਸ ਸੁਰੱਖਿਆ ਗਾਰਡਾਂ ਦੀ ਹੱਤਿਆ ਦੇ ਸਿਲਸਿਲੇ ਵਿਚ ਪੁੱਛਗਿੱਛ ਲਈ ਉਨ੍ਹਾਂ ਨੂੰ ਗੁਜਰਾਤ ਤੇ ਬਰੇਲੀ ਦੀਆਂ ਜੇਲ੍ਹਾਂ ਤੋਂ ਪ੍ਰਯਾਗਰਾਜ ਲਿਆਂਦਾ ਗਿਆ ਸੀ। ਕੈਮਰੇ ਤੇ ਲੋਕਾਂ ਦੇ ਸਾਹਮਣੇ ਵਾਪਰੇ ਇਸ ਕਤਲਕਾਂਡ ਦੇ ਸਮੇਂ ਦੋਵਾਂ ਭਰਾਵਾਂ ਦੇ ਹੱਥਾਂ 'ਚ ਹੱਥਕੜੀ ਲੱਗੀ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News