ਮਾਤਮ 'ਚ ਬਦਲੀਆਂ ਖੁਸ਼ੀਆਂ, ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਇਕ ਦਿਨ ਪਹਿਲਾਂ ਹੀ ਚੜ੍ਹਿਆ ਸੀ ਘੋੜੀ

Saturday, Feb 08, 2025 - 06:24 PM (IST)

ਮਾਤਮ 'ਚ ਬਦਲੀਆਂ ਖੁਸ਼ੀਆਂ, ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਇਕ ਦਿਨ ਪਹਿਲਾਂ ਹੀ ਚੜ੍ਹਿਆ ਸੀ ਘੋੜੀ

ਬਰੇਲੀ (ਏਜੰਸੀ)- ਬਰੇਲੀ ਜ਼ਿਲ੍ਹੇ ਦੇ ਰਿਠੋਰਾ ਖੇਤਰ ਵਿੱਚ ਇੱਕ ਸੜਕ ਹਾਦਸੇ ਵਿੱਚ ਇੱਕ ਦਿਨ ਪਹਿਲਾਂ ਹੀ ਵਿਆਹੇ 25 ਸਾਲਾ ਨੌਜਵਾਨ ਅਤੇ ਉਸਦੇ ਦੋਸਤ ਦੀ ਮੌਤ ਹੋ ਗਈ। ਪੁਲਸ ਮੁਤਾਬਕ ਸਤੀਸ਼ ਸ਼ੁੱਕਰਵਾਰ ਸ਼ਾਮ ਬਰੇਲੀ ਤੋਂ ਆਪਣੇ ਰਿਸ਼ਤੇਦਾਰਾਂ ਨਾਲ ਬੋਲੇਰੋ ਕਾਰ ਵਿੱਚ ਮਠਿਆਈਆਂ ਲੈ ਕੇ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਉਸਦੀ ਕਾਰ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ।

ਇਹ ਵੀ ਪੜ੍ਹੋ: ਆਸਟ੍ਰੇਲੀਆ ਧੜਾਧੜ ਕਰ ਰਿਹੈ Student ਵੀਜ਼ੇ ਰੱਦ, ਜਾਣੋ ਕੀ ਹੈ ਕਾਰਨ

ਪੁਲਸ ਨੇ ਦੱਸਿਆ ਕਿ ਸਤੀਸ਼ ਦੇ ਦੋਸਤ ਬਿਜ਼ਨਸ ਯਾਦਵ (24  ਦੀ ਵੀ ਸਵੇਰੇ 3 ਵਜੇ ਦੇ ਕਰੀਬ ਹਸਪਤਾਲ ਵਿੱਚ ਮੌਤ ਹੋ ਗਈ। ਕਾਰ ਵਿੱਚ ਸਵਾਰ 6 ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਫਿਜ਼ਗੰਜ ਪੁਲਸ ਸਟੇਸ਼ਨ ਦੇ ਐੱਸ.ਐੱਚ.ਓ. ਪਵਨ ਕੁਮਾਰ ਸਿੰਘ ਨੇ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਸ਼ਨੀਵਾਰ ਨੂੰ ਮ੍ਰਿਤਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ: ਨਿਊਯਾਰਕ; ਨਸ਼ੇ 'ਚ ਲਈ 2 ਮੁੰਡਿਆਂ ਦੀ ਜਾਨ, ਅਦਾਲਤ ਨੇ ਅਮਨਦੀਪ ਸਿੰਘ ਨੂੰ ਸੁਣਾਈ ਸਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News