ਲਲਿਤਪੁਰ ''ਚ ਦੋ ਮੋਟਰਸਾਈਕਲਾਂ ਦੀ ਟੱਕਰ ਦੌਰਾਨ ਨੌਜਵਾਨ ਦੀ ਮੌਤ
Monday, Dec 15, 2025 - 06:15 PM (IST)
ਲਲਿਤਪੁਰ : ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਦੇ ਕੋਤਵਾਲੀ ਮਹਰੌਨੀ ਖੇਤਰ ਵਿਚ ਸੋਮਵਾਰ ਨੂੰ ਮੋਟਰਸਾਈਕਲਾਂ ਦੀ ਆਹਮਣੇ ਸਾਹਮਣੇ ਹੋਈ ਟੱਕਰ ਵਿਚ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਕੋਤਵਾਲੀ ਮਹਰੌਨੀ ਖੇਤਰ ਦੇ ਅਧੀਨ ਹਨੁਮਾਨ ਗੜ੍ਹੀ ਮੁਹੱਲਾ ਸੌਜਨਾ ਨਿਵਾਸੀ ਚੰਦੂ ਆਪਣੀ ਬਾਈਕ ਉੱਤੇ ਮੁਹੱਲਾ ਸੌਜਨਾ ਸਥਿਤ ਹਨੁਮਾਨ ਗੜ੍ਹੀ ਮੰਦਰ ਤੋਂ ਆਪਣੇ ਘਰ ਜਾ ਰਿਹਾ ਸੀ, ਉਸੇ ਦੌਰਾਨ ਥਾਣਾ ਮੜਾਵਰਾ ਅਧੀਨ ਦਲਪਤਪੁਰ ਨਿਵਾਸੀ ਅਸ਼ੋਕ ਕੁਸ਼ਵਾਹਾ ਦੀ ਬਾਈਕ ਨਾਲ ਟਕਰਾ ਗਈ ਤੇ ਦੋਵੇਂ ਜ਼ਖਮੀ ਹੋ ਕੇ ਡਿੱਗ ਗਏ। ਰਾਹਗੀਰਾਂ ਨੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਜਿੱਥੇ ਇਲਾਕੇ ਦੌਰਾਨ ਚੰਦੂ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ। ਜ਼ਖਮੀ ਅਸ਼ੋਕ ਕੁਸ਼ਵਾਹਾ ਦੀ ਹਾਲਤ ਗੰਭੀਰ ਬਣੀ ਹੋਈ ਹੈ।
