ਟੱਬਰ ਨੂੰ ਨਸ਼ੀਲੀ ਲੱਸੀ ਪਿਲਾ ਸਾਇਕਲ 'ਤੇ ਪ੍ਰੇਮੀ ਨਾਲ ਭੱਜ ਗਈ ਨਵ-ਵਿਆਹੀ ਲਾੜੀ

Saturday, Jun 21, 2025 - 02:24 PM (IST)

ਟੱਬਰ ਨੂੰ ਨਸ਼ੀਲੀ ਲੱਸੀ ਪਿਲਾ ਸਾਇਕਲ 'ਤੇ ਪ੍ਰੇਮੀ ਨਾਲ ਭੱਜ ਗਈ ਨਵ-ਵਿਆਹੀ ਲਾੜੀ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਸਾਰਾਵਾ ਪਿੰਡ ਵਿੱਚ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੂੰ ਸੁਣ ਕੇ ਸਾਰੇ ਲੋਕ ਹੈਰਾਨ ਹੋ ਗਏ। ਇਸ ਘਟਨਾ ਵਿਚ ਵਾਜੇ ਅਤੇ ਨੱਚ-ਟੱਪ ਕੇ ਲਿਆਂਦੀ ਨਵ-ਵਿਆਹੀ ਔਰਤ ਦੇ ਵਿਆਹ ਹੋਏ ਨੂੰ ਅਜੇ ਸਿਰਫ਼ 50 ਦਿਨ ਹੀ ਹੋਏ ਸਨ। ਉਕਤ ਨਵ-ਵਿਆਹੀ ਔਰਤ ਨੇ ਬੀਤੇ ਦਿਨ ਨਵਾਂ ਹੀ ਚੰਦ ਚਾੜ੍ਹ ਦਿੱਤਾ, ਜਿਸ ਨਾਲ ਸਹੁਰੇ ਪਰਿਵਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਕਤ ਲਾੜੀ ਨੇ ਲੱਸੀ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਸਹੁਰੇ ਘਰ ਵਿੱਚ ਮੌਜੂਦ ਸਾਰੇ ਪਰਿਵਾਰਕ ਮੈਂਬਰਾਂ ਨੂੰ ਸੁਲਾ ਦਿੱਤਾ ਅਤੇ ਰਾਤ ਦੇ ਹਨੇਰੇ ਵਿੱਚ ਆਪਣੇ ਪ੍ਰੇਮੀ ਨਾਲ ਭੱਜ ਗਈ।

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ : ਔਰਤਾਂ ਨੂੰ ਮਿਲਣ ਵਾਲੀ ਪੈਨਸ਼ਨ 'ਚ ਕੀਤਾ ਵਾਧਾ

ਨਕਦੀ ਅਤੇ ਗਹਿਣੇ ਲੈ ਭੱਜੀ ਵਿਆਹੁਤਾ
ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਪਰਿਵਾਰ ਦੇ ਮੈਂਬਰ ਅਗਲੀ ਸਵੇਰ ਉੱਠੇ ਅਤੇ ਉਹਨਾਂ ਨੂੰ ਨਵੀਂ ਨੂੰਹ ਘਰ ਵਿੱਚ ਮੌਜੂਦ ਨਹੀਂ ਮਿਲੀ। ਤਲਾਸ਼ ਕਰਨ 'ਤੇ ਪਤਾ ਲੱਗਾ ਕਿ ਉਹ ਘਰ ਵਿੱਚ ਰੱਖੀ ਨਕਦੀ ਅਤੇ ਗਹਿਣੇ ਲੈ ਕੇ ਭੱਜ ਗਈ ਸੀ। ਸਭ ਤੋਂ ਪਹਿਲਾਂ, ਜੀਜਾ ਨੇ ਗੁਆਂਢ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ, ਜਿਸ ਵਿੱਚ ਔਰਤ ਰਾਤ 1 ਵਜੇ ਦੇ ਕਰੀਬ ਆਪਣੇ ਪ੍ਰੇਮੀ ਨਾਲ ਸਾਈਕਲ 'ਤੇ ਜਾਂਦੀ ਦਿਖਾਈ ਦੇ ਰਹੀ ਸੀ।

ਇਹ ਵੀ ਪੜ੍ਹੋ : ਇਸ਼ਕ 'ਚ ਅੰਨ੍ਹੀ ਮਾਂ ਨੇ ਧੀ-ਪੁੱਤ ਨੂੰ ਦਿੱਤੀ ਰੂਹ ਕੰਬਾਊ ਮੌਤ, ਪ੍ਰੇਮੀ ਨਾਲ ਭੱਜਣ ਖ਼ਾਤਰ ਕਮਾਇਆ ਕਹਿਰ

ਏਸੀ ਰਿਪੇਅਰਮੈਨ ਨਾਲ ਦੌੜੀ ਵਿਆਹੁਤਾ
ਔਰਤ ਦੇ ਜੀਜਾ ਆਰਿਫ਼ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੇ ਭਰਾ ਸਲਮਾਨ ਦੀ ਪਤਨੀ ਸਨਾ ਆਪਣੇ ਪੁਰਾਣੇ ਪ੍ਰੇਮੀ ਨਾਲ ਭੱਜ ਗਈ ਹੈ। ਉਸਨੇ ਇਹ ਵੀ ਕਿਹਾ ਕਿ ਇੱਕ ਸਾਜ਼ਿਸ਼ ਦੇ ਤਹਿਤ ਨੂੰਹ ਨੇ ਪਹਿਲਾਂ ਲੱਸੀ ਵਿੱਚ ਨਸ਼ੀਲਾ ਪਦਾਰਥ ਮਿਲਾਇਆ ਅਤੇ ਸਾਰਿਆਂ ਨੂੰ ਪਿਲਾਇਆ, ਤਾਂ ਕਿ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਨਾ ਮਿਲੇ। ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਔਰਤ ਦਾ ਪ੍ਰੇਮੀ ਸੁਹੇਲ ਪਹਿਲਾਂ ਹੀ ਉਸ ਦੇ ਸੰਪਰਕ ਵਿੱਚ ਸੀ ਅਤੇ ਦੋਵਾਂ ਦਾ ਵਿਆਹ ਤੋਂ ਪਹਿਲਾਂ ਹੀ ਪ੍ਰੇਮ ਸਬੰਧ ਸੀ। ਸੁਹੇਲ, ਜੋ ਕਿ ਲੋਨੀ ਵਿੱਚ ਏਸੀ ਰਿਪੇਅਰਮੈਨ ਵਜੋਂ ਕੰਮ ਕਰਦਾ ਹੈ, ਈਦ ਤੋਂ ਕੁਝ ਦਿਨ ਪਹਿਲਾਂ 'ਸਿਲਾਈ ਮਸ਼ੀਨ ਦਿਖਾਉਣ' ਦੇ ਬਹਾਨੇ ਔਰਤ ਦੇ ਸਹੁਰੇ ਘਰ ਆਇਆ ਸੀ।

ਇਹ ਵੀ ਪੜ੍ਹੋ : 1 ਜਾਂ 2 ਨਹੀਂ..., ਹੁਣ ਪੈਦਾ ਕਰੋ ਤਿੰਨ ਬੱਚੇ, ਮਿਲਣਗੇ 50000 ਰੁਪਏ

ਹਾਲਾਂਕਿ, ਉਦੋਂ ਕਿਸੇ ਨੂੰ ਸ਼ੱਕ ਨਹੀਂ ਹੋਇਆ। ਇਸ ਪੂਰੇ ਮਾਮਲੇ ਦੇ ਸਬੰਧ ਵਿਚ ਸੀਓ ਸਿਟੀ ਜਤਿੰਦਰ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਕਤ ਔਰਤ ਦੇ ਘਰੋਂ ਪ੍ਰੇਮੀ ਨਾਲ ਫ਼ਰਾਰ ਹੋਣ, ਗਹਿਣੇ ਅਤੇ ਨਕਦੀ ਲੈ ਜਾਣ ਬਾਰੇ ਰਿਪੋਰਟ ਦਰਜ ਕਰ ਲਈ ਗਈ ਹੈ। ਪੁਲਸ ਵਲੋਂ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  '7 ਬੱਚੇ ਹਨ, ਪੂਰੀ ਕਰਾਂਗੀ ਦਰਜਨ..., 2100 ਨਹੀਂ 21000 ਰੁਪਏ ਚਾਹੀਦੈ'

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News