ਨਵੀਂ ਵਿਆਹੀ ਲਾੜੀ ਦੀ ਮੌਤ : ਇਕ ਦਿਨ ਪਹਿਲਾਂ ਹੀ ਹੋਇਆ ਸੀ ਵਿਆਹ

Tuesday, Jun 20, 2023 - 10:26 AM (IST)

ਨਵੀਂ ਵਿਆਹੀ ਲਾੜੀ ਦੀ ਮੌਤ : ਇਕ ਦਿਨ ਪਹਿਲਾਂ ਹੀ ਹੋਇਆ ਸੀ ਵਿਆਹ

ਭਦੋਹੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ 'ਚ ਇਕ ਹੀ ਦਿਨ ਪਹਿਲੇ ਵਿਆਹੀ ਲਾੜੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੁਪਰਡੈਂਟ ਅਨਿਲ ਕੁਮਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਗੋਪੀਗੰਜ ਥਾਣਾ ਖੇਤਰ ਦੇ ਗਹਿਰਪੁਰ ਪਿੰਡ ਵਾਸੀ ਸਈਅਦ ਦੇ ਪੁੱਤ ਮੁਖਤਾਰ ਅਹਿਮਦ (22) ਦਾ ਵਿਆਹ ਜੌਨਪੁਰ ਜ਼ਿਲ੍ਹੇ 'ਚ ਮੁਹੰਮਦ ਯੂਨੁਸ ਦੀ ਧੀ ਰੋਸ਼ਨੀ (21) ਤੋਂ ਸ਼ਨੀਵਾਰ ਨੂੰ ਹੋਈ ਸੀ।

ਐਤਵਾਰ ਨੂੰ ਵਲੀਮੇ ਦੀ ਦਾਵਤ ਦਾ ਆਯੋਜਨ ਦੇਰ ਰਾਤ ਤੱਕ ਚੱਲਿਆ। ਇਸ ਵਿਚ ਰੋਸ਼ਨੀ ਦੀ ਸਿਹਤ ਖ਼ਰਾਬ ਹੋ ਗਈ। ਲਗਾਤਾਰ ਉਲਟੀ-ਦਸਤ ਤੋਂ ਪਰੇਸ਼ਾਨ ਰੋਸ਼ਨੀ ਨੂੰ ਪਰਿਵਾਰ ਵਾਲੇ ਸੋਮਵਾਰ ਨੂੰ ਹਸਪਤਾਲ ਲੈ ਗਏ। ਇਲਾਜ ਦੌਰਾਨ ਸ਼ਾਮ ਨੂੰ ਉਸ ਨੇ ਦਮ ਤੋੜ ਦਿੱਤਾ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਸੂਚਨਾ ਪਾ ਕੇ ਪਹੁੰਚੀ ਪੁਲਸ ਨੇ ਦੇਰ ਸ਼ਾਮ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਹੈ।


author

DIsha

Content Editor

Related News