ਮਾਪਿਆਂ ਨੇ 7 ਹਜ਼ਾਰ ਰੁਪਏ ’ਚ ਡੇਢ ਮਹੀਨੇ ਦੀ ਧੀ ਨੂੰ ਵੇਚਿਆ, ਪੁਲਸ ਨੇ ਬਚਾਇਆ

Sunday, Jul 03, 2022 - 12:29 PM (IST)

ਮਾਪਿਆਂ ਨੇ 7 ਹਜ਼ਾਰ ਰੁਪਏ ’ਚ ਡੇਢ ਮਹੀਨੇ ਦੀ ਧੀ ਨੂੰ ਵੇਚਿਆ, ਪੁਲਸ ਨੇ ਬਚਾਇਆ

ਜਾਜਪੁਰ– ਓਡੀਸ਼ਾ ਦੇ ਜਾਜਪੁਰ ਜ਼ਿਲ੍ਹੇ ’ਚ ਇਕ ਡੇਢ ਮਹੀਨੇ ਦੀ ਬੱਚੀ ਨੂੰ ਉਸ ਦੇ ਮਾਤਾ-ਪਿਤਾ ਨੇ ਗਰੀਬੀ ਕਾਰਨ ਵੇਚ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੂੰ ਮੁਕਤ ਕਰਵਾ ਲਿਆ ਗਿਆ। ਜਾਜਪੁਰ ਜ਼ਿਲ੍ਹਾ ਪੁਲਸ ਨੇ ਇਹ ਜਾਣਕਾਰੀ ਦਿੱਤੀ।  ਪੁਲਸ ਅਤੇ ਬਾਲ ਕਲਿਆਣ ਕਮੇਟੀ (CWC) ਦੇ ਅਧਿਕਾਰੀਆਂ ਨੇ ਇਕ ਬੇਔਲਾਦ ਜੋੜੇ ਤੋਂ ਬੱਚੀ ਨੂੰ ਛੁਡਵਾਇਆ, ਜਿਨ੍ਹਾਂ ਨੇ 7,000 ਰੁਪਏ ’ਚ ਜੋੜੇ ਤੋਂ ਬੱਚੀ ਨੂੰ ਖਰੀਦਿਆ ਸੀ। ਦਰਅਸਲ ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ ਦਸ਼ਰਥਪੁਰ ਬਲਾਕ ਦੇ ਇਕ ਆਂਗਣਵਾੜੀ ਵਰਕਰ ਅਤੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਕਿ ਸੁਰੇਸ਼ ਦਾਸ ਅਤੇ ਉਸ ਦੀ ਪਤਨੀ ਨੇ ਬੱਚੀ ਨੂੰ ਇਕ ਬੇਔਲਾਦ ਜੋੜੇ ਨੂੰ 7,000 ਰੁਪਏ ’ਚ ਵੇਚਿਆ ਹੈ।  

ਇਹ ਵੀ ਪੜ੍ਹੋ- 33 ਸਾਲਾ ਸ਼ਖ਼ਸ ਨੇ ਵਸੀਅਤ ’ਚ ਲਿਆ ‘ਇੱਛਾ ਮੌਤ ਦਾ ਅਧਿਕਾਰ’, ਪੂਰੀ ਖ਼ਬਰ ’ਚ ਜਾਣੋ ਵਜ੍ਹਾ

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਚੰਪੀਪਾਲ ਗ੍ਰਾਮ ਪੰਚਾਇਤ ਅਧੀਨ ਪੈਂਦੇ ਪਿੰਡ ਬਰੀਨਾ ’ਚ ਜੋੜੇ ਤੋਂ ਬੱਚੀ ਨੂੰ ਛੁਡਵਾਇਆ ਗਿਆ ਅਤੇ ਜੋੜੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ, ਜਿਨ੍ਹਾਂ ਨੇ ਬੱਚੀ ਨੂੰ ਖਰੀਦਿਆ ਸੀ। ਇਹ ਸ਼ਿਕਾਇਤ ਆਈ. ਪੀ. ਸੀ. ਦੀ ਧਾਰਾ-317 (ਬੱਚੇ ਨੂੰ ਛੱਡਣਾ) ਅਤੇ ਕਿਸ਼ੋਰ ਨਿਆਂ ਐਕਟ ਦੀ ਧਾਰਾ-81 (ਬੱਚਿਆਂ ਦੀ ਵਿਕਰੀ) ਤਹਿਤ ਦਰਜ ਕੀਤੀ ਗਈ। 

ਇਹ ਵੀ ਪੜ੍ਹੋ-  ਵਿਆਹ ਦੇ ਮੰਡਪ ’ਚ ਪਿਤਾ ਦਾ ‘ਮੋਮ ਦਾ ਬੁੱਤ’ ਵੇਖ ਧੀ ਦੇ ਰੋਕਿਆਂ ਨਾ ਰੁਕੇ ਹੰਝੂ, ਹਰ ਕੋਈ ਹੋਇਆ ਭਾਵੁਕ

ਓਧਰ ਬੱਚੀ ਦੇ ਮਾਤਾ-ਪਿਤਾ ਨੇ ਕਿਹਾ ਕਿ ਅਸੀਂ ਬਹੁਤ ਗਰੀਬ ਹਾਂ ਅਤੇ ਪਹਿਲਾਂ ਤੋਂ ਹੀ ਦੋ ਧੀਆਂ ਹਨ। ਇਸ ਲਈ ਤੀਜੀ ਧੀ ਨੂੰ ਵੇਚ ਦਿੱਤਾ। ਹਾਲਾਂਕਿ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜਿਸ ਜੋੜੇ ਨੇ ਉਨ੍ਹਾਂ ਦੀ ਬੱਚੀ ਖਰੀਦਿਆ ਸੀ, ਉਹ ਉਨ੍ਹਾਂ ਦੇ ਰਿਸ਼ਤੇਦਾਰ ਸਨ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਿਰੰਜਨ ਕਾਰ ਨੇ ਦੱਸਿਆ ਕਿ ਮਾਪਿਆਂ ਨੇ ਪਿਛਲੇ ਮਹੀਨੇ ਸਿਰਫ਼ 7,000 ਰੁਪਏ ਵਿਚ ਬੱਚੀ ਨੂੰ ਵੇਚ ਦਿੱਤਾ ਸੀ। ਬੱਚੀ ਨੂੰ ਬਚਾ ਲਿਆ ਗਿਆ ਹੈ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਿਚ ਰੱਖਿਆ ਗਿਆ ਹੈ। ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਬੱਚੇ ਨੂੰ ਉਸ ਦੇ ਜੈਵਿਕ ਮਾਪਿਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਦੇਸ਼ ’ਚ ਪਹਿਲੀ ਵਾਰ ਦੁਰਲੱਭ ਬੀਮਾਰੀ ਤੋਂ ਪੀੜਤ 8 ਮਹੀਨੇ ਬੱਚੇ ਦਾ ਹੋਇਆ ਲਿਵਰ ਟਰਾਂਸਪਲਾਂਟ


author

Tanu

Content Editor

Related News