ਹਸਪਤਾਲ ਦੇ ਟਾਇਲਟ ''ਚ ਮਿਲਿਆ ਨਵਜੰਮਿਆ ਬੱਚਾ, ਫੈਲੀ ਸਨਸਨੀ
Friday, Jun 14, 2024 - 11:17 PM (IST)
 
            
            ਮੁਰਾਦਾਬਾਦ — ਉੱਤਰ ਪ੍ਰਦੇਸ਼ 'ਚ ਮੁਰਾਦਾਬਾਦ ਦੇ ਸਿਵਲ ਲਾਈਨ ਇਲਾਕੇ 'ਚ ਕੋਠੀਵਾਲ ਡੈਂਟਲ ਕਾਲਜ ਐਂਡ ਰਿਸਰਚ ਸੈਂਟਰ ਦੇ ਹਸਪਤਾਲ ਦੇ ਟਾਇਲਟ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਨਵਜੰਮਿਆ ਬੱਚਾ ਮਿਲਿਆ।
ਪੁਲਸ ਸੁਪਰਡੈਂਟ, ਸਿਟੀ, ਅਖਿਲੇਸ਼ ਭਦੌਰੀਆ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸਿਵਲ ਲਾਈਨ ਥਾਣਾ ਖੇਤਰ ਦੇ ਕੋਠੀਵਾਲ ਡੈਂਟਲ ਰਿਸਰਚ ਸੈਂਟਰ ਹਸਪਤਾਲ ਦੇ ਟਾਇਲਟ ਟੋਏ ਵਿੱਚ ਇੱਕ ਨਵਜੰਮਿਆ ਬੱਚਾ ਮਿਲਿਆ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ।
ਇਹ ਵੀ ਪੜ੍ਹੋ- ਅੱਗ ਦੀ ਅਫਵਾਹ ਕਾਰਨ ਕਈ ਯਾਤਰੀਆਂ ਨੇ ਟ੍ਰੇਨ ਤੋਂ ਮਾਰੀ ਛਾਲ, ਦੂਜੇ ਪਾਸਿਓ ਆ ਰਹੀ ਮਾਲ ਗੱਡੀ ਦੇ ਹੋਏ ਸ਼ਿਕਾਰ
ਪੁਲਸ ਸੂਤਰਾਂ ਨੇ ਦੱਸਿਆ ਕਿ ਸਿਵਲ ਲਾਈਨ ਥਾਣਾ ਖੇਤਰ 'ਚ ਮੁਰਾਦਾਬਾਦ-ਹਰਿਦੁਆਰ ਹਾਈਵੇ 'ਤੇ ਸਥਿਤ ਕੋਠੀਵਾਲ ਡੈਂਟਲ ਕਾਲਜ ਐਂਡ ਰਿਸਰਚ ਸੈਂਟਰ ਹਸਪਤਾਲ ਦੇ ਟਾਇਲਟ 'ਚ ਜਦੋਂ ਇਕ ਔਰਤ ਟਾਇਲਟ ਦੀ ਵਰਤੋਂ ਕਰਨ ਲਈ ਗਈ ਤਾਂ ਉਸ ਨੇ ਟਾਇਲਟ ਦੇ ਸਿਸਟਨ 'ਤੇ ਨਵਜੰਮੇ ਬੱਚੇ ਨੂੰ ਪਿਆ ਦੇਖਿਆ, ਜਿਸ ਨੂੰ ਦੇਖ ਉਹ ਰੌਲਾ ਪਾਉਣ ਲੱਗ ਗਈ। ਰੌਲਾ ਸੁਣ ਕੇ ਮਹਿਲਾ ਨੇ ਮੌਕੇ 'ਤੇ ਪਹੁੰਚੇ ਹਸਪਤਾਲ ਦੇ ਕਰਮਚਾਰੀਆਂ ਨੂੰ ਟਾਇਲਟ ਦੇ ਅੰਦਰ ਨਵਜੰਮੇ ਬੱਚੇ ਦੀ ਲਾਸ਼ ਹੋਣ ਦੀ ਸੂਚਨਾ ਦਿੱਤੀ।
ਇਹ ਸੂਚਨਾ ਕਾਲਜ ਕੈਂਪਸ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਕਾਲਜ ਪ੍ਰਬੰਧਕਾਂ ਨੇ ਇਸ ਸਾਰੀ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਥਾਣਾ ਸਦਰ ਦੀ ਪੁਲਸ ਨੇ ਨਵਜੰਮੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਸਿਵਲ ਲਾਈਨ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਹੁਣ ਰਾਤ ਦੇ ਸਮੇਂ ਵੀ ਮੌਸਮ ਹੋਵੇਗਾ ਗਰਮ, ਤਾਪਮਾਨ 46 ਡਿਗਰੀ ਤੱਕ ਜਾਣ ਦੀ ਸੰਭਾਵਨਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            