ਜੰਗਲ ''ਚ ਪਲਾਸਟਿਕ ਦੇ ਬੈਗ ''ਚੋਂ ਮਿਲੀ ਨਵਜੰਮੀ ਬੱਚੀ

Wednesday, Oct 02, 2019 - 04:47 PM (IST)

ਜੰਗਲ ''ਚ ਪਲਾਸਟਿਕ ਦੇ ਬੈਗ ''ਚੋਂ ਮਿਲੀ ਨਵਜੰਮੀ ਬੱਚੀ

ਮੁਜ਼ੱਫਰਨਗਰ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲੇ ਵਿਚ ਇਕ ਨਵਜੰਮੀ ਬੱਚੀ ਪਲਾਸਟਿਕ ਦੇ ਬੈਗ ਵਿਚ ਲਪੇਟੀ ਹੋਈ ਮਿਲੀ। ਪੁਲਸ ਮੁਤਾਬਕ ਬਾਬਰੀ ਥਾਣੇ ਅਧੀਨ ਬਨਾਤ ਕਸਬੇ ਦੇ ਨੇੜੇ ਇਲਾਕੇ 'ਚੋਂ ਲੰਘ ਰਹੇ ਲੋਕਾਂ ਨੇ ਬੱਚੀ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਘਟਨਾ ਵਾਲੀ ਥਾਂ 'ਤੇ ਪੁੱਜੀ ਅਤੇ ਬੱਚੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। 

ਉਨ੍ਹਾਂ ਨੇ ਕਿਹਾ ਕਿ ਲੱਗਦਾ ਹੈ ਕਿ ਬੱਚੀ ਨੂੰ ਉਸ ਦੇ ਮਾਤਾ-ਪਿਤਾ ਨੇ ਛੱਡ ਦਿੱਤਾ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਥਾਣਾ ਮੁਖੀ ਸੰਦੀਪ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇਕ ਹੋਰ ਘਟਨਾ 'ਚ ਸ਼ਾਮਲੀ ਦੇ ਜਲਾਲਾਬਾਦ ਸ਼ਹਿਰ ਦੇ ਨੇੜੇ ਇਕ ਜੰਗਲੀ ਖੇਤਰ ਵਿਚ ਇਕ ਨਵਜੰਮੀ ਬੱਚੀ ਮਿਲੀ ਸੀ। ਉਨ੍ਹਾਂ ਕਿਹਾ ਕਿ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।


author

Tanu

Content Editor

Related News