ਨਿਊਜ਼ੀਲੈਂਡ ਹਮਲੇ ''ਚ ਮਾਰੀ ਗਈ ਕੇਰਲ ਦੀ ਮਹਿਲਾ ਨੂੰ ਕੀਤਾ ਗਿਆ ਸਪੁਰਦ-ਏ-ਖਾਕ

03/25/2019 5:36:14 PM

ਤ੍ਰਿਸ਼ੂਰ/ਵੈਲਿੰਗਟਨ— ਨਿਊਜ਼ੀਲੈਂਡ ਦੀ ਮਸਜਿਦ 'ਤੇ ਅੱਤਵਾਦੀ ਹਮਲੇ 'ਚ ਮਾਰੀ ਗਈ 27 ਸਾਲਾ ਕੇਰਲ ਦੀ ਮਹਿਲਾ ਦੀ ਮ੍ਰਿਤਕ ਦੇਹ ਨੂੰ ਸੋਮਵਾਰ ਨੂੰ ਕੇਰਲ ਲਿਆਂਦਾ ਗਿਆ ਤੇ ਉਨ੍ਹਾਂ ਨੂੰ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਨਿਊਜ਼ੀਲੈਂਡ 'ਚ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ 'ਤੇ 15 ਮਾਰਚ ਨੂੰ ਹੋਏ ਅੱਤਵਾਦੀ ਹਮਲੇ 'ਚ 50 ਲੋਕਾਂ ਦੀ ਮੌਤ ਹੋ ਗਈ ਸੀ।

ਕੋਡੁੰਗਲੂੱਰ 'ਚ ਚੇਰਾਮਨ ਜੁਮਾ ਮਸਜਿਦ 'ਚ ਏ. ਅਲੀਬਾਵਾ ਦੀ ਨਮਾਜ਼-ਏ-ਜਨਾਜ਼ਾ ਪੜ੍ਹੀ ਗਈ। ਇਸ ਮਸਜਿਦ ਨੂੰ ਭਾਰਤੀ ਉਪ-ਮਹਾਦੀਪ 'ਚ ਸਭ ਤੋਂ ਪ੍ਰਾਚੀਨ ਮਸਜਿਦ ਮੰਨਿਆ ਜਾਂਦਾ ਹੈ। ਕੋਡੁੰਗਲੂੱਰ 'ਚ ਪੁਲਸ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 11 ਵਜੇ ਮਸਜਿਦ 'ਚ ਹੀ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਉਨ੍ਹਾਂ ਮ੍ਰਿਤਕ ਦੇਹ ਸੋਮਵਾਰ ਤੜਕੇ ਨਿਊਜ਼ੀਲੈਂਡ ਤੋਂ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੀ ਸੀ ਤੇ ਉਥੋਂ ਜਨਾਜ਼ੇ ਨੂੰ ਕੋਡੂੰਗਲੂੱਰ ਦੇ ਉਨ੍ਹਾਂ ਦੇ ਜੱਦੀ ਸਥਾਨ ਲਿਜਾਇਆ ਗਿਆ।

ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ 'ਚ ਸੂਬੇ ਦੇ ਸਿੱਖਿਆ ਮੰਤਰੀ ਸੀ. ਰਵਿੰਦਰਨਾਥ, ਤ੍ਰਿਸ਼ੂਰ ਦੀ ਜ਼ਿਲਾ ਕਲੈਕਟਰ ਟੀਵੀ ਅਨੁਪਮਾ ਸਣੇ ਸਮਾਜ ਦੇ ਵੱਖ-ਵੱਖ ਤਬਕਿਆਂ ਦੇ ਲੋਕ ਸਨ। ਅਲੀਬਾਵਾ ਨਿਊਜ਼ੀਲੈਂਡ 'ਚ ਖੇਤੀਬਾੜੀ ਯੂਨੀਵਰਸਿਟੀ ਤੋਂ ਐੱਮ.ਟੈੱਕ ਕਰ ਰਹੀ ਸੀ।


Baljit Singh

Content Editor

Related News