ਚੀਨ ਪਹੁੰਚਿਆ ਭਾਰਤ 'ਚ ਮਿਲਿਆ ਕੋਰੋਨਾ ਦਾ ਨਵਾਂ ਵੇਰੀਐਂਟ, ਡਰੇ ਲੋਕ

Sunday, May 02, 2021 - 03:53 AM (IST)

ਚੀਨ ਪਹੁੰਚਿਆ ਭਾਰਤ 'ਚ ਮਿਲਿਆ ਕੋਰੋਨਾ ਦਾ ਨਵਾਂ ਵੇਰੀਐਂਟ, ਡਰੇ ਲੋਕ

ਬੀਜ਼ਿੰਗ - ਚੀਨ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਕੁਝ ਸ਼ਹਿਰਾਂ ਵਿਚ ਕੋਰੋਨਾ ਵਾਇਰਸ ਦਾ ਭਾਰਤੀ 'ਡਬਲ ਮਿਊਟੈਂਟ' ਸਟ੍ਰੇਨ ਪਾਇਆ ਗਿਆ ਹੈ। ਦੇਸ਼ ਦੇ ਪ੍ਰਮੁੱਖ ਮਹਾਮਾਰੀ ਰੋਗ ਮਾਹਿਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਚੀਨ ਦੇ 'ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ' (ਸੀ. ਡੀ. ਸੀ.) ਦੇ ਪ੍ਰਮੁੱਖ ਮਹਾਮਾਰੀ ਰੋਗ ਮਾਹਿਰ ਵੂ ਝੁਨਯੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਸਾਡੇ ਮੁਲਕ ਦੇ ਕੁਝ ਸ਼ਹਿਰਾਂ ਵਿਚ ਭਾਰਤੀ ਕੋਵਿਡ-19 ਸਟ੍ਰੇਨ ਦਾ ਪਤਾ ਲੱਗਾ ਹੈ। ਸਭ ਲੋਕ ਇਸ ਤੋਂ ਖਾਸਾ ਚਿੰਤਤ ਅਤੇ ਡਰੇ ਹੋਏ ਹਨ।

ਇਹ ਵੀ ਪੜ੍ਹੋ - ਜਾਪਾਨ 'ਚ ਭੂਤਾਂ ਦੇ ਡਰ ਤੋਂ ਪਿਛਲੇ 9 ਸਾਲ ਤੋਂ ਖਾਲੀ ਪਿਆ PM ਆਵਾਸ, ਇਹ ਹੈ ਕਾਰਣ

ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਮੁਤਾਬਕ ਚੀਨ ਉਨਾਂ 17 ਮੁਲਕਾਂ ਵਿਚ ਸ਼ਾਮਲ ਨਹੀਂ ਹੈ, ਜਿਥੇ ਸਾਰਸ-ਕੋਵ-2 ਦਾ ਭਾਰਤੀ ਸਟ੍ਰੇਨ ਮਿਲਿਆ ਹੈ। ਸਾਰਸ-ਕੋਵ-2 ਨੂੰ ਬੀ.1.617 ਜਾਂ 'ਡਬਲ ਮਿਊਟੈਂਟ' ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ। ਡਬਲਯੂ. ਐੱਚ. ਓ. ਨੇ ਮੰਗਲਵਾਰ ਆਖਿਆ ਸੀ ਕਿ ਕੋਵਿਡ-19 ਦੇ ਬੀ.1.617 ਵੇਰੀਐਂਟ ਕਰੀਬ 1200 ਮਾਮਲੇ ਮਿਲੇ ਹਨ। 17 ਮੁਲਕਾਂ ਨੇ ਇਨ੍ਹਾਂ ਮਾਮਲਿਆਂ ਦੀ ਜਾਣਕਾਰੀ ਜੀ-ਸੈਡ ਓਪਨ ਐੱਕਸਸ ਡਾਟਾਬੇਸ 'ਤੇ ਅਪਲੋਡ ਕੀਤੀ ਹੈ। ਵਧੇਰੇ ਅਪਲੋਡਿੰਗ ਭਾਰਤ, ਬ੍ਰਿਟੇਨ, ਅਮਰੀਕਾ ਅਤੇ ਸਿੰਗਾਪੁਰ ਨਾਲ ਕੀਤੀ ਗਈ ਹੈ।

ਇਹ ਵੀ ਪੜ੍ਹੋ - USA ਦੇ 2 ਮੰਜ਼ਿਲਾ ਘਰ 'ਚ 5 ਮਹਿਲਾਵਾਂ ਸਣੇ ਕੈਦ ਮਿਲੇ 91 ਪ੍ਰਵਾਸੀ, ਕਈ ਨਿਕਲੇ ਕੋਰੋਨਾ ਪਾਜ਼ੇਟਿਵ

11 ਚੀਨੀ ਨਾਗਰਿਕਾਂ ਦੇ ਇਨਫੈਕਟਡ ਹੋਣ ਤੋਂ ਬਾਅਦ ਆਇਆ ਬਿਆਨ
ਵੂ ਝੁਨਯੋ ਦਾ ਬਿਆਨ 'ਲੇਬਰ ਡੇ' ਮੌਕੇ ਆਇਆ ਹੈ ਜਦ ਲੱਖਾਂ ਦੀ ਗਿਣਤੀ ਵਿਚ ਚੀਨੀ ਲੋਕ ਮੁਲਕ ਭਰ ਵਿਚ ਯਾਤਰਾ ਕਰਨ ਵਾਲੇ ਹਨ। ਜਨਤਕ ਪਰਿਵਹਨ ਬੁਕਿੰਗ ਮਹਾਮਾਰੀ ਤੋਂ ਪਹਿਲਾਂ ਭਾਵ ਕਿ 2019 ਦੇ ਪੱਧਰ ਨੂੰ ਪਾਰ ਕਰ ਗਈ ਹੈ। ਹਾਲਾਂਕਿ, ਝੁਨਯੋ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਿਹੜਾ ਸ਼ਹਿਰ ਹੈ, ਜਿਥੇ ਵੇਰੀਐਂਟ ਮਿਲਿਆ ਹੈ। ਉਨ੍ਹਾਂ ਦਾ ਬਿਆਨ ਦੀ ਟਾਇਮਿੰਗ ਇਸ ਲਈ ਅਹਿਮ ਹੋ ਜਾਂਦੀ ਹੈ ਕਿਉਂਕਿ ਸਰਕਾਰੀ ਮੀਡੀਆ ਨੇ ਦੱਸਿਆ ਕਿ ਮਾਲਵਾਹਕ ਜਹਾਜ਼ ਦੀ ਯਾਤਰਾ ਪੂਰੀ ਕਰ ਮੁਲਕ ਪਰਤੇ 11 ਚੀਨੀ ਨਾਗਰਿਕ ਪਾਜ਼ੇਟਿਵ ਪਾਏ ਗਏ ਹਨ। ਇਹ ਜਹਾਜ਼ ਭਾਰਤ ਦੇ ਆਂਧਰਾ ਪ੍ਰਦੇਸ਼ ਵਿਚ ਸਥਿਤ ਕਾਕਿਨਾਡਾ ਬੰਦਰਗਾਹ 'ਤੇ ਵੀ ਰੁਕਿਆ ਸੀ।

ਇਹ ਵੀ ਪੜ੍ਹੋ - ਬਾਈਡੇਨ ਦਾ ਵੱਡਾ ਫੈਸਲਾ, 'ਅਮੀਰਾਂ ਤੋਂ ਦੁਗਣਾ ਟੈਕਸ ਵਸੂਲ ਕੇ ਗਰੀਬਾਂ ਤੇ ਸਿੱਖਿਆ 'ਤੇ ਕਰਾਂਗੇ ਖਰਚ'


author

Khushdeep Jassi

Content Editor

Related News