ਚੰਡੀਗੜ੍ਹ ‘ਚ ਦੌੜੇਗੀ ਲਗਜ਼ਰੀ ਟਰੇਨ, ਮਿਲੇਗਾ ਮੁਫਤ ਵਾਈ-ਫਾਈ ਤੇ ਕਈ ਕੁਝ ਹੋਰ

Friday, Nov 30, 2018 - 04:16 PM (IST)

ਨਵੀਂ ਦਿੱਲੀ — ਭਾਰਤੀ ਰੇਲਵੇ ਨੇ ਆਪਣੀ ਪ੍ਰੀਮੀਅਮ ਲਗਜ਼ਰੀ ਟ੍ਰੇਨ ਤੇਜਸ ਐਕਸਪ੍ਰੈਸ ਨੂੰ ਅਪਗ੍ਰੇਡ ਕਰ ਦਿੱਤਾ ਹੈ। ਇੰਟਰਗਲ ਕੋਚ ਫੈਕਟਰੀ(ਆਈ.ਸੀ.ਐੱਫ.) ਚੇਨਈ ਵਿਚ ਇਸ ਨਵੇਂ ਰੇਕ ਨੂੰ ਤਿਆਰ ਕੀਤਾ ਗਿਆ ਹੈ। ਇਸ ਵਿਚ ਯਾਤਰੀਆਂ ਨੂੰ ਹਵਾਈ ਜਹਾਜ ਵਰਗੀਆਂ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਰੇਲਵੇ ਜਲਦੀ ਹੀ ਲਖਨਊ ਅਤੇ ਚੰਡੀਗੜ੍ਹ ਰੂਟ ਵਿਚਕਾਰ ਇਸ ਨੂੰ ਚਲਾਵੇਗੀ।

ਪਹਿਲੀ ਤੇਜਸ ਮੁੰਬਈ ਤੋਂ ਗੋਆ ਵਿਚਕਾਰ

ਦੇਸ਼ ਦੀ ਪਹਿਲੀ ਤੇਜਸ ਟ੍ਰੇਨ 2017 'ਚ ਮੁੰਬਈ ਤੋਂ ਗੋਆ ਵਿਚਕਾਰ ਚਲਾਈ ਗਈ ਸੀ। ਇਸ ਟ੍ਰੇਨ ਨੂੰ ਪੰਜਾਬ ਦੇ ਕਪੂਰਥਲਾ 'ਚ ਰੇਲ ਕੋਚ ਫੈਕਟਰੀ ਵਿਚ ਤਿਆਰ ਕੀਤਾ ਗਿਆ ਸੀ। ਨਵਾਂ ਟ੍ਰੇਨ ਉੱਤਰ ਰੇਲਵੇ ਨੂੰ ਦਿੱਤਾ ਗਿਆ ਹੈ। ਇਸ ਰੇਕ ਨੂੰ ਦਿੱਲੀ-ਚੰਡੀਗੜ੍ਹ ਅਤੇ ਦਿੱਲੀ-ਲਖਨਊ ਵਿਚਕਾਰ ਚਲਾਇਆ ਜਾਵੇਗਾ।

160 ਕਿਲੋਮੀਟਰ ਹੋਵੇਗੀ ਰਫਤਾਰ

ਤੇਜਸ ਦੀ ਨਵੀਂ ਟ੍ਰੇਨ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਰੇਲ ਟ੍ਰੈਕ 'ਤੇ ਦੌੜਦੀ ਨਜ਼ਰ ਆਵੇਗੀ। ਚੀਨ, ਸਵੀਡਨ, ਜਰਮਨੀ ਅਤੇ ਰੂਸ ਦੀ ਤਰਜ਼ 'ਤੇ ਭਾਰਤੀ ਰੇਲ ਨੇ ਬਿਹਾਰ ਦੇ ਮਧੇਪੁਰਾ 'ਚ 12 ਹਜ਼ਾਰ ਹਾਰਸਪਾਵਰ ਤੋਂ ਜ਼ਿਆਦਾ ਤਾਕਤ ਵਾਲੇ ਰੇਲ ਇੰਜਣ ਦਾ ਨਿਰਮਾਣ ਕਰ ਲਿਆ ਹੈ। ਤੇਜਸ ਐਕਸਪ੍ਰੈੱਸ ਦੀ ਚੇਅਰ ਕਾਰ ਵਿਚ 78 ਯਾਤਰੀ ਬੈਠ ਸਕਣਗੇ। ਇਸ ਦੇ ਨਾਲ ਹੀ ਐਗਜ਼ੀਕਿਉਟਿਵ ਕੋਚ ਵਿਚ 56 ਯਾਤਰੀਆਂ ਦੇ ਬੈਠਣ ਦੀ ਸਹੂਲਤ ਹੋਵੇਗੀ। ਨਵਾਂ ਕੋਚ ਉੱਤਰ ਰੇਲਵੇ ਕੋਲ ਚਲਾ ਗਿਆ ਹੈ, ਜਿਸ ਤੋਂ ਬਾਅਦ ਹੁਣ ਇਸ ਨੂੰ ਜਲਦੀ ਤੋਂ ਜਲਦੀ ਟੈਸਟਿੰਗ ਤੋਂ ਬਾਅਦ ਰੇਲਵੇ ਨਵੇਂ ਰੂਟ 'ਤੇ ਚਲਾਉਣ ਲੱਗ ਜਾਵੇਗਾ।

PunjabKesari

ਇਹ ਮਿਲਣਗੀਆਂ ਸਹੂਲਤਾਂ

- ਪੂਰੀ ਟ੍ਰੇਨ ਸਾਊਂਡ ਪਰੂਫ  ਹੋਵੇਗੀ ਅਤੇ ਟ੍ਰੇਨ ਦੇ ਗੇਟ ਵੀ ਆਟੋਮੈਟਿਕ ਹੋਣਗੇ।
- ਵਾਈ-ਫਾਈ, ਸੀਟ ਦੇ ਪਿੱਛੇ ਟਚ ਸਕ੍ਰੀਨ ਐਲ.ਈ.ਡੀ. ਸਮੋਕ ਡਿਟੈਕਟਰ, ਸੀ.ਸੀ.ਟੀ.ਵੀ.। 
- ਵੈਨਟੇਸ਼ਨ ਵਿੰਡੋ - ਇਸ ਦਾ ਆਕਾਰ ਵੱਡਾ ਹੈ। ਬਿਹਤਰ ਵਿਜ਼ੁਅਲਸ, ਧੁੱਪ ਤੋਂ ਬਚਾਅ ਲਈ ਲੱਗੇ ਪਰਦੇ ਪਾਵਰ ਨਾਲ ਚੱਲਣਗੇ। 
- ਟ੍ਰੇਨ ਵਿਚ ਬਾਇਓ ਵੈਕਿਊਮ ਟਾਇਲਟ, ਇੰਗੇਜਮੈਂਟ  ਬੋਰਡ, ਹੈਂਡ ਡ੍ਰਾਈਰ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ। 
- ਐਗਜ਼ੀਕਿਊਟਿਵ ਕਲਾਸ ਵਿਚ ਜ਼ਿਆਦਾ ਆਰਾਮ ਲਈ ਸੀਟ ਦੇ ਪਿੱਛੇ ਸਿਰ ਟਕਾਉਣ ਲਈ ਹੈਡਰੈਸਟ ਅਤੇ ਪੈਰਾਂ ਲਈ ਫੁੱਟਰੈਸਟ ਦਿੱਤੇ ਗਏ ਹਨ। ਯਾਤਰੀ ਸੌਂ ਕੇ ਵੀ ਜਾ ਸਕਦੇ ਹਨ। ਲੇਟਣ ਲਈ ਅਰਾਮਦਾਇਕ ਸੀਟ ਤਿਆਰ ਕੀਤੀ ਗਈ ਹੈ।
- ਸਫਰ ਦੌਰਾਨ ਸਟੇਸ਼ਨਾਂ ਬਾਰੇ ਸੂਚਨਾ ਅਤੇ ਹੋਰ ਸੂਚਨਾਵਾਂ ਮਾਈਕ ਤੋਂ ਇਲਾਵਾ ਐੱਲ.ਈ.ਡੀ. 'ਤੇ ਵੀ ਮਿਲੇਗੀ। 
- ਸੀਟ ਅਤੇ ਕੋਚ ਦੀ ਛੱਤ ਦੇ ਨਿਰਮਾਣ ਲਈ ਨਾਰੰਗੀ ਅਤੇ ਪੀਲੇ ਰੰਗ ਦਾ ਇਸਤੇਮਾਲ ਕੀਤਾ ਗਿਆ ਹੈ।


Related News