ਚੰਡੀਗੜ੍ਹ ਧਮਾਕਾ : ਹੈਂਡ ਗ੍ਰਨੇਡ ਸੁੱਟਣ ਵਾਲੇ ਮੁਲਜ਼ਮਾਂ ਤੋਂ NIA ਕਰੇਗੀ ਪੁੱਛਗਿੱਛ
Wednesday, Oct 23, 2024 - 09:55 AM (IST)
ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-10 ਦੀ ਕੋਠੀ ’ਚ ਹੈਂਡ ਗ੍ਰਨੇਡ ਸੁੱਟਣ ਵਾਲੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਹੈਪੀ ਪਸ਼ੀਆ ਗੈਂਗ ਦੇ 4 ਮੈਂਬਰਾਂ ਤੋਂ ਹੁਣ ਐੱਨ. ਆਈ. ਏ. ਪੁੱਛਗਿੱਛ ਕਰੇਗੀ। ਹੈਂਡ ਗ੍ਰਨੇਡ ਸੁੱਟਣ ਦੇ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਸ ਤੋਂ ਐੱਨ. ਆਈ. ਏ. ਕੋਲ ਟਰਾਂਸਫਰ ਹੋ ਚੁੱਕੀ ਹੈ। ਫਾਈਲ ਐੱਨ. ਆਈ. ਏ. ਕੋਲ ਪਹੁੰਚ ਚੁੱਕੀ ਹੈ ਅਤੇ ਉਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਨ. ਆਈ. ਏ. ਦੀ ਟੀਮ ਹੁਣ ਰੋਹਨ ਮਸੀਹ, ਵਿਸ਼ਾਲ, ਆਕਾਸ਼ਦੀਪ ਸਿੰਘ ਅਤੇ ਅਮਰਜੀਤ ਸਿੰਘ ਨੂੰ ਅੰਮ੍ਰਿਤਸਰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕਰੇਗੀ।
ਇਹ ਵੀ ਪੜ੍ਹੋ : ਅਕਾਲੀ ਦਲ ਨੇ ਅੱਜ ਸੱਦੀ ਅਹਿਮ ਮੀਟਿੰਗ, ਜ਼ਿਮਨੀ ਚੋਣਾਂ ਬਾਰੇ ਹੋ ਸਕਦੀ ਹੈ ਚਰਚਾ
ਹੈਂਡ ਗ੍ਰਨੇਡ ਫਟਣ ਦੀ ਘਟਨਾ ਤੋਂ ਤੁਰੰਤ ਬਾਅਦ ਐੱਨ. ਆਈ. ਏ. ਦੀ ਟੀਮ ਨੇ ਸੈਕਟਰ-10 ਦੀ ਕੋਠੀ ’ਚ ਪਹੁੰਚ ਕੇ ਘਟਨਾ ਸਥਾਨ ਦੀ ਜਾਂਚ ਕੀਤੀ ਸੀ। ਐੱਨ. ਆਈ. ਏ. ਕੋਲ ਘਟਨਾ ਵਾਲੇ ਦਿਨ ਦੇ ਸਾਰੇ ਸਬੂਤ ਹਨ। ਚੰਡੀਗੜ੍ਹ ਪੁਲਸ ਪਿਛਲੇ ਮਹੀਨੇ ਸੈਕਟਰ-10 ਦੀ ਕੋਠੀ ’ਚ ਹੈਂਡ ਗ੍ਰਨੇਡ ਸੁੱਟਣ ਵਾਲੇ ਰੋਹਨ ਮਸੀਹ, ਵਿਸ਼ਾਲ, ਆਕਾਸ਼ਦੀਪ ਸਿੰਘ ਤੇ ਅਮਰਜੀਤ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਸੀ।
ਇਹ ਵੀ ਪੜ੍ਹੋ : ਧਾਲੀਵਾਲ ਦੀ ਕੇਂਦਰ ਸਰਕਾਰ ਨੂੰ ਚਿਤਾਵਨੀ, ਬੋਲੇ-ਪੰਜਾਬ ਸਰਕਾਰ ਕਿਸਾਨਾਂ ਨਾਲ ਖੜ੍ਹੀ (ਵੀਡੀਓ)
ਪੁੱਛਗਿੱਛ ਦੌਰਾਨ ਮੁਲਜ਼ਮ ਰੋਹਨ ਮਸੀਹ ਤੇ ਵਿਸ਼ਾਲ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਹਮਲਾ ਕਰਨ ਲਈ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਹੈਪੀ ਪਸ਼ੀਆ ਨੇ ਕਿਹਾ ਸੀ। ਹੈਂਡ ਗ੍ਰਨੇਡ ਉਨ੍ਹਾਂ ਨੂੰ ਆਕਾਸ਼ਦੀਪ ਤੇ ਅਮਰਜੀਤ ਸਿੰਘ ਨੇ ਮੁਹੱਈਆ ਕਰਵਾਇਆ ਸੀ। ਆਕਾਸ਼ਦੀਪ ਨੇ ਪੁਲਸ ਨੂੰ ਦੱਸਿਆ ਸੀ ਕਿ ਹੈਂਡ ਗ੍ਰਨੇਡ ਤੇ ਹਥਿਆਰ ਡਰੋਨ ਰਾਹੀਂ ਅੱਤਵਾਦੀ ਰਿੰਦਾ ਨੇ ਅੰਮ੍ਰਿਤਸਰ ਪਹੁੰਚਾਏ ਸਨ। ਪੁਲਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਆਪ੍ਰੇਸ਼ਨ ਸੈੱਲ ਦੀ ਟੀਮ ਉਕਤ ਚਾਰਾਂ ਮੁਲਜ਼ਮਾਂ ਨੂੰ ਵਾਪਸ ਅੰਮ੍ਰਿਤਸਰ ਜੇਲ੍ਹ ’ਚ ਛੱਡ ਕੇ ਆਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8