ਨਿਊ ਚੰਡੀਗੜ੍ਹ ਬੈਰੀਅਰ ਨੇੜੇ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

Thursday, Oct 24, 2024 - 11:34 AM (IST)

ਨਿਊ ਚੰਡੀਗੜ੍ਹ ਬੈਰੀਅਰ ਨੇੜੇ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

ਨਿਊ ਚੰਡੀਗੜ੍ਹ (ਬੱਤਾ) : ਬੀਤੇ ਦਿਨੀਂ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਬੈਰੀਅਰ ਨੇੜੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਸੋਰੋਗੋਗਾ ਇਸ਼ਤਿਹਾਰ ਥਾਣਾ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਵਿਖੇ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਮੁੱਖ ਅਫ਼ਸਰ ਥਾਣਾ ਐੱਸ. ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਕਰਮ ਚੰਦ ਥਾਣਾ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਵੱਲੋਂ ਇਸ ਵਿਅਕਤੀ ਸਬੰਧੀ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਸੂਚਿਤ ਕੀਤਾ ਗਿਆ ਸੀ।

ਇਸ ਸਬੰਧੀ ਥਾਣਾ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਵਿਖੇ ਮਿਤੀ 19 ਅਕਤੂਬਰ ਨੂੰ ਰਿਪੋਰਟ ਲਿਖੀ ਗਈ ਹੈ। ਇਸ ਦੇ ਵਾਰਸਾਂ ਦਾ ਅਜੇ ਕੋਈ ਪਤਾ ਨਹੀਂ ਲੱਗਾ। ਇਸ ਲਈ ਸ਼ਨਾਖਤ ਲਈ ਸਿਵਲ ਹਸਪਤਾਲ ਖਰੜ ਵਿਖੇ ਮ੍ਰਿਤਕ ਦੀ ਲਾਸ਼ ਨੂੰ ਰੱਖਿਆ ਗਿਆ ਹੈ।
 


author

Babita

Content Editor

Related News