ਪੰਜਾਬ ਦੇ ਸਕੂਲ ''ਚ ਵੱਡਾ ਹਾਦਸਾ! ਖ਼ਤਰੇ ''ਚ ਪਈ ਕਈ ਵਿਦਿਆਰਥੀਆਂ ਦੀ ਜਾਨ

Wednesday, Oct 23, 2024 - 10:14 AM (IST)

ਖੰਨਾ (ਧੀਰਾ)- ਖੰਨਾ ਦੇ ਅਮਲੋਹ ਰੋਡ ’ਤੇ ਸਥਿਤ ਇਕ ਸਕੂਲ ’ਚ ‘ਦੀਵਾਲੀ ਮੇਲੇ’ ਦੌਰਾਨ ਝੂਲਾ ਟੁੱਟ ਗਿਆ, ਜਿਸ ਕਾਰਨ ਸਕੂਲ ’ਚ ਭਾਜੜ ਮਚ ਗਈ। ਝੂਲੇ ਵਿਚ 10 ਤੋਂ ਵੱਧ ਬੱਚੇ ਫਸ ਗਏ ਤੇ ਕਈ ਹੇਠਾਂ ਡਿੱਗ ਪਏ, ਜਿਸ ਕਾਰਨ ਹਾਹਾਕਾਰ ਮਚ ਗਈ। ਜਲਦਬਾਜ਼ੀ ਵਿਚ ਬੱਚਿਆਂ ਦੇ ਮਾਪਿਆਂ ਅਤੇ ਸਕੂਲ ਸਟਾਫ਼ ਨੇ ਬੱਚਿਆਂ ਨੂੰ ਝੂਲੇ ਤੋਂ ਹੇਠਾਂ ਉਤਾਰਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਵਾਸੀ ਅੱਜ ਸਫ਼ਰ 'ਤੇ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਨਹੀਂ ਤਾਂ ਹੋਵੇਗੀ ਖੱਜਲ-ਖੁਆਰੀ

ਖੁਸ਼ਕਿਸਮਤੀ ਦੀ ਗੱਲ ਹੈ ਕਿ ਹਾਦਸੇ ਵਿਚ ਕੋਈ ਵੀ ਬੱਚਾ ਜ਼ਖਮੀ ਨਹੀਂ ਹੋਇਆ। ਇਸ ਘਟਨਾ ਨੇ ਨਾ ਸਿਰਫ਼ ਸਕੂਲ ਪ੍ਰਬੰਧਕਾਂ ਦੀ ਲਾਪ੍ਰਵਾਹੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਸਗੋਂ ਪ੍ਰਸ਼ਾਸਨ ’ਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਅਣਗਹਿਲੀ ਵਰਤਣ ਦੇ ਦੋਸ਼ ਵੀ ਲਾਏ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸੀਜ਼ਨ ਦੀ ਪਹਿਲੀ ਸੰਘਨੀ ਧੁੰਦ, ਪੜ੍ਹੋ ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਦੀ ਭਵਿੱਖਬਾਣੀ

ਘਟਨਾ ਸਮੇਂ ਸਕੂਲ ਵਿਚ ‘ਦੀਵਾਲੀ ਮੇਲਾ’ ਮਨਾਏ ਜਾਣ ਕਾਰਨ ਵੱਡੀ ਗਿਣਤੀ ਵਿਚ ਬੱਚੇ ਅਤੇ ਉਨ੍ਹਾਂ ਦੇ ਮਾਪੇ ਮੌਜੂਦ ਸਨ। ਖੁਸ਼ਕਿਸਮਤੀ ਇਹ ਰਹੀ ਕਿ ਝੂਲਾ ਪੂਰੀ ਤਰ੍ਹਾਂ ਨਹੀਂ ਟੁੱਟਾ ਅਤੇ ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਬੱਚਿਆਂ ਨੂੰ ਸੰਭਾਲ ਲਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News