ਚੰਡੀਗੜ੍ਹ ਹਵਾਈ ਅੱਡੇ ਨਾਲ ਜੁੜੀ ਅਹਿਮ ਖ਼ਬਰ, ਲੋਕ ਕਰ ਰਹੇ ਉਡੀਕ

Tuesday, Nov 05, 2024 - 10:02 AM (IST)

ਚੰਡੀਗੜ੍ਹ (ਲਲਨ) : ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ 24 ਘੰਟੇ ਚਲਾਉਣ ਦਾ ਦਾਅਵਾ ਸਿਰਫ਼ ਕਾਗਜ਼ਾਂ ਤੱਕ ਸੀਮਤ ਰਹਿ ਗਿਆ ਹੈ। ਹਵਾਈ ਅੱਡਾ ਅਥਾਰਟੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਹ 24 ਘੰਟੇ ਚੱਲੇਗਾ ਪਰ ਹਕੀਕਤ ’ਚ ਰਾਤ 11.25 ਤੋਂ ਬਾਅਦ ਕੋਈ ਵੀ ਉਡਾਣ ਨਹੀਂ ਹੈ। ਹਵਾਈ ਅੱਡਾ ਸਵੇਰੇ 5.45 ਤੋਂ ਰਾਤ 11.25 ਵਜੇ ਤੱਕ ਹੀ ਅਪਰੇਟ ਹੋ ਰਿਹਾ ਹੈ, ਜਦੋਂ ਕਿ ਅਥਾਰਟੀ ਨੇ 24 ਘੰਟੇ ਸਟਾਫ਼ ਤਾਇਨਾਤ ਕੀਤਾ ਹੈ। ਅੱਧੀ ਰਾਤ ਨੂੰ ਉਡਾਣਾਂ ਨਾ ਹੋਣ ਕਾਰਨ ਰਾਤ ਨੂੰ ਸਟਾਫ਼ ਦਾ ਕੋਈ ਫ਼ਾਇਦਾ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਜਾਰੀ ਹੋਏ ਨਵੇਂ ਹੁਕਮ, ਇਸ ਤਾਰੀਖ਼ ਤੋਂ ਪਹਿਲਾਂ ਕਰਨਾ ਪਵੇਗਾ ਕੰਮ

ਸੂਤਰਾਂ ਅਨੁਸਾਰ ਏਅਰਪੋਰਟ ਅਥਾਰਟੀ ਵੱਲੋਂ ਰਾਤ ਸਮੇਂ ਕਰੀਬ 25 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਕੋਈ ਵੀ ਏਅਰਲਾਈਨ ਰਾਤ ਸਮੇਂ ਡੋਮੈਸਟਿਕ ਜਾਂ ਅੰਤਰਰਾਸ਼ਟਰੀ ਉਡਾਣਾਂ ਚਲਾਉਣ ਲਈ ਤਿਆਰ ਨਹੀਂ ਹੈ। ਚੰਡੀਗੜ੍ਹ ਹਵਾਈ ਅੱਡੇ ’ਤੇ ਫਲਾਈਟ ਨੰਬਰ 6ਈ6506 ਅਹਿਮਦਾਬਾਦ ਤੋਂ ਰਾਤ 11.25 ’ਤੇ ਚੰਡੀਗੜ੍ਹ ਆਉਂਦੀ ਹੈ। ਸਵੇਰੇ ਪਹਿਲੀ ਫਲਾਈਟ 5.45 ’ਤੇ ਜਾਂਦੀ ਹੈ। ਅਜਿਹੇ ’ਚ ਦੇਖਿਆ ਜਾਵੇ ਤਾਂ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 5 ਘੰਟੇ ਤੱਕ ਕੋਈ ਵੀ ਫਲਾਈਟ ਨਾ ਤਾਂ ਲੈਂਡ ਹੁੰਦੀ ਹੈ ਤੇ ਨਾ ਹੀ ਰਵਾਨਾ ਹੁੰਦੀ ਹੈ।

ਇਹ ਵੀ ਪੜ੍ਹੋ : ਪੰਜਾਬ ਦਾ ਇਹ ਨੈਸ਼ਨਲ ਹਾਈਵੇਅ ਰਹੇਗਾ ਬੰਦ, ਇਧਰ ਜਾਣ ਤੋਂ ਪਹਿਲਾਂ ਜ਼ਰਾ ਸੋਚ ਲਓ
ਟ੍ਰਾਈਸਿਟੀ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਉਡਾਣ ਦੀ ਉਡੀਕ
ਏਅਰਪੋਰਟ ਅਥਾਰਟੀ ਨੇ ਭਾਵੇਂ ਵਿੰਟਰ ਸ਼ੈਡਿਊਲ ਜਾਰੀ ਕਰ ਦਿੱਤਾ ਹੈ ਪਰ ਹਾਲੇ ਟ੍ਰਾਈਸਿਟੀ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਉਡਾਣ ਦੀ ਉਡੀਕ ਹੈ। ਇਸ ਨਾਲ ਹੀ ਨਾਂਦੇੜ ਸਾਹਿਬ ਤੇ ਅਯੁੱਧਿਆ ਦੀ ਫਲਾਈਟ ਲਈ ਇੰਤਜ਼ਾਰ ਹੈ। ਇਸ ਸਬੰਧ ’ਚ ਸ਼ਹਿਰ ਦੀਆਂ ਕਈ ਧਾਰਮਿਕ ਸੰਸਥਾਵਾਂ ਉੱਚ ਅਧਿਕਾਰੀਆਂ ਨਾਲ ਮਿਲ ਜਾ ਰਹੀਆਂ ਹਨ ਤਾਂ ਜੋ ਅਯੁੱਧਿਆ ਤੇ ਨਾਂਦੇੜ ਸਾਹਿਬ ਲਈ ਘਰੇਲੂ ਉਡਾਣ ਸ਼ੁਰੂ ਹੋ ਸਕੇ। ਇਸ ਬਾਰੇ ਅਜੈ ਵਰਮਾ ਸੀ. ਈ. ਓ., ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਦਾ ਕਹਿਣਾ ਹੈ ਕਿ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਹਵਾਈ ਅੱਡਾ 24 ਘੰਟੇ ਚਲਾਇਆ ਜਾ ਰਿਹਾ ਹੈ। ਅੱਧੀ ਰਾਤ ਨੂੰ ਵੀ 1 ਜਾਂ 2 ਘਰੇਲੂ ਉਡਾਣਾਂ ਸ਼ੁਰੂ ਕਰਨ ਲਈ ਕਈ ਏਅਰਲਾਈਨਜ਼ ਨਾਲ ਗੱਲਬਾਤ ਜਾਰੀ ਹੈ। ਅਯੁੱਧਿਆ ਤੇ ਨਾਂਦੇੜ ਸਾਹਿਬ ਦੀ ਉਡਾਣਾਂ ਨੂੰ ਲੈ ਕੇ ਯੋਜਨਾ ਬਣਾਈ ਜਾ ਰਹੀ ਹੈ। ਉਮੀਦ ਹੈ ਕਿ ਦੋਵੇਂ ਉਡਾਣਾਂ ਛੇਤੀ ਸ਼ੁਰੂ ਹੋ ਜਾਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News