ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਕਾਰਜ ਜਾਰੀ

Tuesday, Oct 22, 2024 - 01:36 PM (IST)

ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਵਰਲਡ ਕਲਾਸ ਦੇ ਚੱਲ ਰਹੇ ਮੁੜ ਨਿਰਮਾਣ ਕਾਰਜ ਤਹਿਤ ਰੇਲਵੇ ਬੋਰਡ ਵੱਲੋਂ ਪਲੇਟਫਾਰਮ ਨੂੰ ਬਲਾਕ (ਬੰਦ) ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹੀਂ ਦਿਨੀਂ ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਕੁੱਝ ਰੇਲਗੱਡੀਆਂ ਨੂੰ ਸੋਮਵਾਰ ਤੋਂ 27 ਅਕਤੂਬਰ ਤੱਕ ਘੱਗਰ ਤੇ ਮੋਹਾਲੀ ਰੇਲਵੇ ਸਟੇਸ਼ਨਾਂ ’ਤੇ ਅਸਥਾਈ ਤੌਰ ’ਤੇ ਸਟਾਪ ਬਣਾਇਆ ਗਿਆ ਹੈ, ਤਾਂ ਜੋ ਪੰਚਕੂਲਾ-ਚੰਡੀਗੜ੍ਹ ਨੂੰ ਜੋੜਨ ਵਾਲੇ ਓਵਰਬ੍ਰਿਜ ’ਤੇ ਆਸਾਨੀ ਨਾਲ ਗਾਰਡਰ ਪਾਇਆ ਜਾ ਸਕੇ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਪਲੇਟਫਾਰਮ ਨੰਬਰ-4 ਤੇ 3 ’ਤੇ ਕੰਮ ਸ਼ੁਰੂ ਹੋ ਗਿਆ ਹੈ ਤੇ ਇਹ 24 ਅਕਤੂਬਰ ਤੱਕ ਜਾਰੀ ਰਹੇਗਾ, ਜਦਕਿ ਪਲੇਟਫਾਰਮ ਨੰਬਰ-1 ਤੇ 2 ਅਤੇ ਲਾਈਨ ਨੰਬਰ-3 ਨੂੰ 25 ਤੋਂ 27 ਅਕਤੂਬਰ ਤੱਕ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।


Babita

Content Editor

Related News