ਓਡੀਸ਼ਾ ’ਚ ਨਵੀਂ ਕੈਬਨਿਟ ਦਾ ਗਠਨ, 13 ਵਿਧਾਇਕਾਂ ਨੇ ਮੰਤਰੀ ਦੇ ਰੂਪ ’ਚ ਚੁੱਕੀ ਸਹੁੰ

Sunday, Jun 05, 2022 - 02:25 PM (IST)

ਭੁਵਨੇਸ਼ਵਰ– ਓਡੀਸ਼ਾ ’ਚ ਐਤਵਾਰ ਨੂੰ ਨਵੀਂ ਕੈਬਨਿਟ ਨੇ ਸਹੁੰ ਚੁੱਕੀ। ਇਸਤੋਂ ਇਕ ਦਿਨ ਪਹਿਲਾਂ ਸਾਰੇ 20 ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਸੀ। ਭੁਵਨੇਸ਼ਵਰ ਦੇ ਲੋਕਸੇਵਾ ਭਵਨ ਦੇ ਨਵੇਂ ਕਨਵੈਂਸ਼ਨ ਸੈਂਟਰ ’ਚ ਜਾਰੀ ਇਕ ਸਮਾਰੋਹ ’ਚ ਰਾਜਪਾਲ ਗਣੇਸ਼ੀ ਲਾਲ ਨੇ 13 ਵਿਧਾਇਕਾਂ ਨੂੰ ਮੰਤਰੀ ਦੇ ਰੂਪ ’ਚ ਅਹੁਦੇ ਦੀ ਸਹੁੰ ਚੁਕਾਈ। 

ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਵਾਲਿਆਂ ’ਚ ਬੀਜਦ ਦੇ ਵਿਧਾਇਕ ਜਗਨਨਾਥ ਸਾਰਕਾ, ਨਿਰੰਜਨ ਪੁਜਾਰੀ ਅਤੇ ਆਰ.ਪੀ. ਸਵੈਨ ਵੀ ਸ਼ਾਮਲ ਹਨ। ਮਹਿਲਾ ਵਿਧਾਇਕਾਂ- ਪ੍ਰਮਿਲਾ ਮਲਿੱਕ, ਊਸ਼ਾ ਦੇਵੀ ਅਤੇ ਤੁਕੁਨੀ ਸਾਹੂ ਨੂੰ ਕੈਬਨਿਟ ’ਚ ਸ਼ਾਮਿਲ ਕੀਤਾ ਗਿਆ ਹੈ। ਬੀਜੂ ਜਨਤਾ ਦਲ (ਬੀਜਦ) ਦੇ ਸੂਤਰਾਂ ਨੇ ਦੱਸਿਆ ਕਿ ਆਦੀਵਾਸੀ ਨੇਤਾ ਸਾਰਕਾ ਨੂੰ ਸਭ ਤੋਂ ਪਹਿਲਾਂ ਸਹੁੰ ਚੁਕਾਈ ਗਈ ਕਿਉਂਕਿ ਉਨ੍ਹਾਂ ਦਾ ਨਾਂ ਭਗਵਾਨ ਜਗਨਨਾਥ ਦੇ ਨਾਂ ’ਤੇ ਹੈ। ਓਡੀਸ਼ਾ ਵਿਧਾਨ ਸਭਾ ਦੇ ਪ੍ਰਧਾਨ ਐੱਸ.ਐੱਨ. ਪਾਤਰੋ ਨੇ ਵੀ ਸ਼ਨੀਵਾਰ ਨੂੰ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ, ਉਨ੍ਹਾਂ ਇਸਦਾ ਕੋਈ ਕਾਰਨ ਨਹੀਂ ਦੱਸਿਆ। 


Rakesh

Content Editor

Related News