ਨਵੇਂ ਭਾਰਤ ’ਚ ਭ੍ਰਿਸ਼ਟਾਚਾਰ ਲਈ ਕੋਈ ਜਗ੍ਹਾ ਨਹੀਂ ਹੈ : ਨਰਿੰਦਰ ਮੋਦੀ

08/30/2019 11:19:45 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨੋਰਮਾ ਨਿਊਜ਼ ਕਾਨਕਲੇਵ 2019’ ਨੂੰ ਸੰਬੋਧਨ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਨਵੇਂ ਭਾਰਤ ’ਚ ਭ੍ਰਿਸ਼ਟਾਚਾਰ ਲਈ ਜਗ੍ਹਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਲੋਕ ਕਹਿੰਦੇ ਹਨ ਕਿ ਅਸੀਂ ਸਵੱਛ ਭਾਰਤ ਬਣਾ ਕੇ ਰਹਾਂਗੇ। ਅਸੀਂ ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਕੇ ਰਹਾਂਗੇ। ਮੋਦੀ ਨੇ ਕਿਹਾ ਕਿ ਹੁਣ ਆਮ ਲੋਕ ਰੇਲਵੇ ਸਟੇਸ਼ਨਾਂ ’ਤੇ ਵਾਈ-ਫਾਈ ਸਹੂਲਤਾਂ ਦੀ ਵਰਤੋਂ ਕਰਨ ਲੱਗੇ ਹਨ। ਕੀ ਕਦੇ ਕਿਸੇ ਨੇ ਸੋਚਿਆ ਸੀ ਕਿ ਇਹ ਸੰਭਵ ਹੋ ਸਕੇਗਾ? ਸਿਸਟਮ ਵੀ ਉੱਥੇ ਹੈ ਅਤੇ ਲੋਕ ਵੀ ਉੱਥੇ ਹੀ ਹਨ। ਅੰਤਰ ਆਇਆ ਹੈ ਤਾਂ ਸਿਰਫ਼ ਕੰਮ ਕਰਨ ਦੇ ਤਰੀਕੇ ’ਚ। ਉਨ੍ਹਾਂ ਨੇ ਕਿਹਾ ਕਿ ਲੋਕਾਂ ਅਤੇ ਸੰਗਠਨਾਂ ਦਰਮਿਆਨ ਗੱਲਬਾਤ ਜ਼ਰੂਰ ਹੋਣੀ ਚਾਹੀਦੀ ਹੈ, ਭਾਵੇਂ ਹੀ ਉਨ੍ਹਾਂ ਦੇ ਸੋਚਣ ਦਾ ਤਰੀਕਾ ਕੁਝ ਵੀ ਹੋਵੇ।

ਨੌਜਵਾਨਾਂ ਦੇ ਸਰਨੇਮ ਮਾਇਨੇ ਨਹੀਂ ਰੱਖਦੇ
ਪੀ.ਐੱਮ. ਮੋਦੀ ਨੇ ਕਿਹਾ ਕਿ ਨਿਉ ਇੰਡੀਆ ’ਚ ਨੌਜਵਾਨਾਂ ਦੇ ਸਰਨੇਮ ਮਾਇਨੇ ਨਹÄ ਰੱਖਦੇ, ਜੋ ਮਾਇਨੇ ਰੱਖਦਾ ਹੈ, ਉਹ ਇਹ ਕਿ ਉਹ ਆਪਣਾ ਨਾਂ ਬਣਾਉਣ ਦੀ ਸਮਰੱਥਾ ਰੱਖਦੇ ਹਨ। ਨਿਉ ਇੰਡੀਆ ਕੁਝ ਲੋਕਾਂ ਦੀ ਆਵਾਜ਼ ਨਹੀਂ ਸਗੋਂ ਹਰ ਭਾਰਤੀ ਦੀ ਆਵਾਜ਼ ਹੈ। ਇਹ ਇਕ ਅਜਿਹਾ ਭਾਰਤ ਹੈ, ਜਿੱਥੇ ਭ੍ਰਿਸ਼ਟਾਚਾਰ ਕਦੇ ਵੀ ਇਕ ਬਦਲ ਨਹੀਂ ਹੋ ਸਕਦਾ। ਮੋਦੀ ਨੇ ਕਿਹਾ ਕਿ ਸਾਨੂੰ ਹਰ ਗੱਲ ’ਤੇ ਸਹਿਮਤ ਹੋਣ ਦੀ ਲੋੜ ਹੈ, ਜਨਤਕ ਜੀਵਨ ’ਚ ਇੰਨੀ ਸੱਭਿਅਤਾ ਹੋਣੀ ਚਾਹੀਦੀ ਹੈ ਕਿ ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕ ਇਕ-ਦੂਜੇ ਨੂੰ ਸੁਣ ਸਕਣ। ਦੱਸਣਯੋਗ ਹੈ ਕਿ ਮੋਦੀ ਕੋਚੀ ’ਚ ਆਯੋਜਿਤ ਇਸ ਪ੍ਰੋਗਰਾਮ ਨੂੰ ਵੀਡੀਓ ਕਾਨਫਰੈਂਸਿੰਗ ਦੇ ਮਾਧਿਅਮ ਨਾਲ ਸੰਬੋਧਨ ਕਰ ਰਹੇ ਹਨ। ਇਸ ਨੂੰ ਮਲਯਾਲਾ ਮਨੋਰਮਾ ਕੰਪਨੀ ਲਿਮਟਿਡ ਆਯੋਜਿਤ ਕਰ ਰਹੀ ਹੈ।


DIsha

Content Editor

Related News