ਭਵਿੱਖ ਦੀਆਂ ਲੜਾਈਆਂ ਉਲਟ ਹਾਲਾਤ ''ਚ ਲੜੀਆਂ ਜਾਣਗੀਆਂ : ਰਾਵਤ

Tuesday, Jan 09, 2018 - 01:52 AM (IST)

ਭਵਿੱਖ ਦੀਆਂ ਲੜਾਈਆਂ ਉਲਟ ਹਾਲਾਤ ''ਚ ਲੜੀਆਂ ਜਾਣਗੀਆਂ : ਰਾਵਤ

ਨਵੀਂ ਦਿੱਲੀ,(ਭਾਸ਼ਾ)—ਭਾਰਤੀ ਜ਼ਮੀਨੀ ਫੌਜ ਦੇ ਮੁਖੀ ਬਿਪਿਨ ਰਾਵਤ ਨੇ ਕਿਹਾ ਹੈ ਕਿ ਭਵਿੱਖ 'ਚ ਲੜਾਈਆਂ ਔਖੇ ਖੇਤਰਾਂ 'ਚ ਉਲਟ ਹਾਲਾਤ 'ਚ ਲੜੀਆਂ ਜਾਣਗੀਆਂ। 
ਇਥੇ ਇਕ ਸੈਮੀਨਾਰ 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਹਥਿਆਰਬੰਦ ਫੌਜਾਂ ਨੂੰ ਹਰ ਖੇਤਰ 'ਚ ਅਤਿਅੰਤ ਆਧੁਨਿਕ ਬਣਾਉਣ ਦੀ ਲੋੜ ਹੈ ਕਿਉਂਕਿ ਭਵਿੱਖ ਦੀਆਂ ਲੜਾਈਆਂ ਬਹੁਤ ਹੀ ਉਲਟ ਹਾਲਾਤ ਤੇ ਔਖੇ ਖੇਤਰਾਂ 'ਚ ਲੜੀਆਂ ਜਾਣਗੀਆਂ। ਸਾਨੂੰ ਸਭ ਨੂੰ ਉਸ ਲਈ ਤਿਆਰ ਰਹਿਣਾ ਹੋਵੇਗਾ। ਫੌਜਾਂ ਨੂੰ ਆਧੁਨਿਕ ਬਣਾਉਣ ਸਬੰਧੀ ਦੇਸ਼ ਸਹੀ ਦਿਸ਼ਾ 'ਚ ਅੱਗੇ ਵਧ ਰਿਹਾ ਹੈ। ਭਵਿੱਖ ਦੀਆਂ ਲੜਾਈਆਂ ਲਈ ਸਵਦੇਸ਼ੀ ਹਥਿਆਰਾਂ ਦੇ ਉਤਪਾਦਨ ਦੀ ਵੀ ਲੋੜ ਹੈ।
ਉਨ੍ਹਾਂ ਕਿਹਾ ਕਿ ਅਰੁਣਾਚਲ 'ਚ ਦੋ ਦਿਨ ਪਹਿਲਾਂ ਹੋਈ ਇਕ ਗੱਲਬਾਤ ਦੌਰਾਨ ਤੂਤਿੰਗ ਮਸਲੇ ਨੂੰ ਹੱਲ ਕੀਤਾ ਗਿਆ। ਸਿੱਕਮ ਸੈਕਟਰ ਦੇ ਡੋਕਲਾਮ ਖੇਤਰ 'ਚ ਚੀਨ ਦੀ ਫੌਜ ਦੀ ਤਾਇਨਾਤੀ 'ਚ ਹੁਣ ਕਾਫੀ ਕਮੀ ਵੇਖੀ ਗਈ ਹੈ।


Related News