ਦੇਸ਼ ਦੇ 24 ਸੂਬਿਆਂ 'ਚ ਇਲਾਜ ਅਧੀਨ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਆਈ ਕਮੀ : ਸਿਹਤ ਮੰਤਰਾਲਾ

Thursday, May 27, 2021 - 04:35 PM (IST)

ਦੇਸ਼ ਦੇ 24 ਸੂਬਿਆਂ 'ਚ ਇਲਾਜ ਅਧੀਨ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਆਈ ਕਮੀ : ਸਿਹਤ ਮੰਤਰਾਲਾ

ਨਵੀਂ ਦਿੱਲੀ- ਕੋਰੋਨਾ ਦੇ ਵੱਧਦੇ ਮਾਮਲਿਆਂ ਦਰਮਿਆਨ ਕੇਂਦਰੀ ਸਿਹਤ ਮੰਤਰਾਲਾ ਨੇ ਅੱਜ ਯਾਨੀ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਕਿਹਾ ਕਿ ਭਾਰਤ 'ਚ ਪਿਛਲੇ 20 ਦਿਨਾਂ 'ਚ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਲਗਾਤਾਰ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ 17 ਮਈ ਤੋਂ ਬਾਅਦ ਲਗਾਤਾਰ 3 ਲੱਖ ਤੋਂ ਘੱਟ ਮਾਮਲੇ ਆ ਰਹੇ ਹਨ। ਲਵ ਅਗਰਵਾਲ ਨੇ ਕਿਹਾ ਕਿ ਪਿਛਲੇ ਹਫ਼ਤੇ ਤੋਂ 24 ਸੂਬਿਆਂ 'ਚ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 'ਚ ਕਮੀ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਜਾਂਚ ਕਈ ਗੁਣਾ ਵਧਾਈ ਗਈ ਪਰ ਪਿਛਲੇ ਤਿੰਨ ਹਫ਼ਤਿਆਂ ਤੋਂ ਭਾਰਤ 'ਚ ਹਫ਼ਤਾਵਾਰ ਸੰਕਰਮਣ ਦਰ 'ਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਭਾਰਤ 'ਚ ਕੋਰੋਨਾ ਦੀ ਦੂਜੀ ਲਹਿਰ ਦੇ ਪ੍ਰਕੋਪ 'ਚ ਕਮੀ ਆ ਰਹੀ ਹੈ, ਸਾਡਾ ਮੰਨਣਾ ਹੈ ਕਿ ਪਾਬੰਦੀਆਂ 'ਚ ਸਾਰਥਕ ਢਿੱਲ ਦੇਣ 'ਤੇ ਵੀ ਇਹ ਵਿਵਸਥਾ ਬਣੀ ਰਹੇਗੀ। ਇਸ ਦੌਰਾਨ ਸਰਕਾਰ ਵਲੋਂ ਕਿਹਾ ਗਿਆ ਕਿ ਜੇਕਰ ਕੋਰੋਨਾ ਟੀਕੇ ਦੀ ਦੂਜੀ ਖੁਰਾਕ 'ਚ ਵੱਖ ਟੀਕਾ ਲਗਾਇਆ ਜਾਂਦਾ ਹੈ ਤਾਂ ਉਸ ਦੇ ਗਲਤ ਪ੍ਰਭਾਵ ਹੋਣ ਦਾ ਖ਼ਦਸ਼ਾ ਨਹੀਂ ਹੈ ਪਰ ਵੱਧ ਚੌਕਸ ਰਹਿਣ ਦੀ ਜ਼ਰੂਰਤ ਹੈ। ਸਰਕਾਰ ਨੇ ਕਿਹਾ ਕਿ ਨਿਊਯਾਰਕ ਟਾਈਮਜ਼ ਦੀ ਖ਼ਬਰ 'ਚ ਭਾਰਤ 'ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਲੈ ਕੇ ਦਿੱਤੀ ਗਈ ਜਾਣਕਾਰੀ ਆਧਾਰਹੀਣ ਅਤੇ ਝੂਠੀ ਹੈ, ਉਸ ਦੇ ਦਾਅਵੇ ਸਬੂਤਾਂ 'ਤੇ ਨਹੀਂ ਸਗੋਂ ਗਲਤ ਅਨੁਮਾਨ 'ਤੇ ਆਧਾਰਤ ਹਨ। 


author

DIsha

Content Editor

Related News