ਨਵਾਂ ‘ਫ਼ੈਸ਼ਨ’ ਬਣ ਗਿਆ ਹੈ ਜੱਜਾਂ ਦੇ ਖਿਲਾਫ ਦੋਸ਼ ਲਗਾਉਣਾ : ਸੁਪਰੀਮ ਕੋਰਟ

Tuesday, May 24, 2022 - 10:08 AM (IST)

ਨਵਾਂ ‘ਫ਼ੈਸ਼ਨ’ ਬਣ ਗਿਆ ਹੈ ਜੱਜਾਂ ਦੇ ਖਿਲਾਫ ਦੋਸ਼ ਲਗਾਉਣਾ : ਸੁਪਰੀਮ ਕੋਰਟ

ਨਵੀਂ ਦਿੱਲੀ(ਭਾਸ਼ਾ)- ਸੁਪਰੀਮ ਕੋਰਟ ਨੇ ਕਿਹਾ ਕਿ ਜੱਜਾਂ ਦੇ ਖਿਲਾਫ ਦੋਸ਼ ਲਗਾਉਣਾ ਬਦਕਿਸਮਤੀ ਨਾਲ ਹੁਣ ਇਕ ਨਵਾਂ ‘ਫ਼ੈਸ਼ਨ’ ਬਣ ਗਿਆ ਹੈ ਅਤੇ ਕੋਈ ਜੱਜ ਜਿੰਨਾ ਜ਼ਿਆਦਾ ਮਜ਼ਬੂਤ ਹੁੰਦਾ ਹੈ, ਉਸ ਦੇ ਖਿਲਾਫ ਦੋਸ਼ ਓਨਾਂ ਹੀ ਵੱਡਾ ਹੁੰਦਾ ਹੈ। ਸੁਪਰੀਮ ਕੋਰਟ ਨੇ ਮਦਰਾਸ ਹਾਈ ਕੋਰਟ ਵੱਲੋਂ ਮਾਣਹਾਨੀ ਦੇ ਦੋਸ਼ੀ ਪਾਏ ਗਏ ਵਕੀਲ ਵੱਲੋਂ ਦਾਇਰ ਅਪੀਲ ’ਤੇ ਸੁਣਵਾਈ ਕਰਦਿਆਂ ਵੇਖਿਆ ਕਿ ਉੱਤਰ ਪ੍ਰਦੇਸ਼ ਵਿਚ ਜੱਜਾਂ ਖ਼ਿਲਾਫ਼ ਧੜੱਲੇ ਨਾਲ ਦੋਸ਼ ਲਾਏ ਜਾਂਦੇ ਹਨ ਅਤੇ ਹੁਣ ਬੰਬਈ ਅਤੇ ਮਦਰਾਸ ਵਿਚ ਵੀ ਅਜਿਹਾ ਹੋ ਰਿਹਾ ਹੈ।

ਮਦਰਾਸ ਹਾਈਕੋਰਟ ਨੇ ਵਕੀਲ ਨੂੰ ਦੋ ਹਫਤੇ ਦੀ ਸਾਧਾਰਣ ਕੈਦ ਦੀ ਸਜ਼ਾ ਸੁਣਾਈ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਪਟੀਸ਼ਨਕਰਤਾ ਦੀ ਕਾਰਵਾਈ ਪੂਰੀ ਤਰ੍ਹਾਂ ਨਿੰਦਣਯੋਗ ਹੈ ਅਤੇ ਉਸ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਵਾਲੇ ਹਾਈ ਕੋਰਟ ਦੇ ਇਕ ਜੱਜ ਦੇ ਖ਼ਿਲਾਫ ਲਾਏ ਗਏ ਬੇ-ਵਜ੍ਹਾ ਦੋਸ਼ ਤੋਂ ਇਲਾਵਾ, ਉਸ ਤੋਂ ਬਾਅਦ ਕਾਰਵਾਈ ਦੀ ਸੁਣਵਾਈ ਕਰ ਰਹੇ ਜੱਜਾਂ ’ਚੋਂ ਇਕ ਨੂੰ ਮਾਮਲੇ ਦੀ ਸੁਣਵਾਈ ਤੋਂ ਵੱਖ ਕਰਨ ਦੀ ਮੰਗ ਪੂਰੀ ਤਰ੍ਹਾਂ ਬੇਬੁਨਿਆਦ ਸੀ।

ਬੈਂਚ ਨੇ ਕਿਹਾ, “ਇੱਕ ਸਖ਼ਤ ਸੰਦੇਸ਼ ਭੇਜਿਆ ਜਾਣਾ ਚਾਹੀਦਾ ਹੈ।” ਸੁਪਰੀਮ ਕੋਰਟ ਨੇ ਕਿਹਾ ਕਿ ਦੇਸ਼ ਭਰ ਵਿੱਚ ਜੱਜਾਂ ‘ਤੇ ਹਮਲੇ ਹੋ ਰਹੇ ਹਨ ਅਤੇ ਜ਼ਿਲ੍ਹਾ ਨਿਆਂਪਾਲਿਕਾ ਵਿੱਚ ਕਈ ਵਾਰ ਉਨ੍ਹਾਂ ਦੀ ਸੁਰੱਖਿਆ ਲਈ ਲਾਠੀਚਾਰਜ ਕਰਨ ਵਾਲਾ ਪੁਲਿਸ ਕਰਮਚਾਰੀ ਵੀ ਨਹੀਂ ਹੁੰਦਾ।


author

Tanu

Content Editor

Related News