ਚੰਦਰਯਾਨ-2 ਸਬੰਧੀ ਨੀਦਰਲੈਂਡ ਦੇ ਐਸਟ੍ਰੋਨਾਮਰ ਨੇ ਕੀਤਾ ਇਹ ਦਾਅਵਾ
Wednesday, Sep 11, 2019 - 03:47 PM (IST)

ਐਮਸਡਰਮ/ਨਵੀਂ ਦਿੱਲੀ (ਏਜੰਸੀ)— ਚੰਨ ਦੀ ਸਤਹਿ 'ਤੇ ਪਏ ਚੰਦਰਯਾਨ-2 ਦੇ ਲੈਂਡਰ ਵਿਕਰਮ ਦੀ ਸਥਿਤੀ 'ਤੇ ਮੰਗਲਵਾਰ ਨੂੰ ਚੌਥੇ ਦਿਨ ਵੀ ਸਸਪੈਂਸ ਬਣਿਆ ਰਿਹਾ। ਇਸਰੋ ਨੇ ਮੰਗਲਵਾਰ ਨੂੰ ਪਹਿਲੀ ਵਾਰ ਅਧਿਕਾਰਕ ਤੌਰ 'ਤੇ ਵਿਕਰਮ ਦੇ ਮਿਲਣ ਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ। ਭਾਵੇਂਕਿ ਇਸ ਸਬੰਧੀ ਕੋਈ ਤਸਵੀਰ ਜਾਰੀ ਨਹੀਂ ਕੀਤੀ ਗਈ। ਇਸ ਵਿਚ ਨੀਦਰਲੈਂਡ ਦੇ ਐਸਟ੍ਰੋਨਾਮਰ ਸੀਸ ਬਾਸਾ ਨੇ ਇਕ ਦਾਅਵਾ ਕੀਤਾ ਹੈ।
ਸੀਸ ਬਾਸਾ ਨੇ ਨਾਸਾ ਦੀ ਜੈੱਟ ਪ੍ਰਾਪਲਸ਼ਨ ਲੈਬ ਦੇ ਡਾਟਾ ਅਤੇ ਇਸਰੋ ਦੇ ਡਾਟਾ ਦੀ ਤੁਲਨਾ ਦੇ ਆਧਾਰ 'ਤੇ ਦਾਅਵਾ ਕੀਤਾ ਕਿ ਲੈਂਡਰ ਦਾ ਸੰਪਰਕ ਚੰਨ ਦੀ ਸਤਹਿ ਨਾਲ ਟਕਰਾਉਣ ਦੇ ਬਾਅਦ ਟੁੱਟਿਆ ਸੀ ਨਾ ਕਿ ਸਤਹਿ ਤੋਂ 2.1 ਕਿਲੋਮੀਟਰ ਉੱਪਰ। ਇਸਰੋ ਨੇ 2.1 ਕਿਲੋਮੀਟਰ ਉੱਪਰ ਸੰਪਰਕ ਟੁੱਟਣ ਦਾ ਦਾਅਵਾ ਕੀਤਾ ਸੀ। ਜ਼ਿਕਰਯੋਗ ਹੈ ਕਿ ਸੀਸ ਬਾਸਾ ਨੀਦਰਲੈਂਡ ਦੀ ਐਸਟ੍ਰਾਨ ਸੰਸਥਾ ਲਈ ਸਪੇਸਕ੍ਰਾਫਟ ਦੀ ਟਰੈਕਿੰਗ ਕਰਦੇ ਹਨ।