ਗੁਆਂਢੀ ਦੇਸ਼ ਦੇ ਹਾਲਾਤ ਦੱਸ ਰਹੇ ਹਨ ਕਿ ਕਿਉਂ ਜ਼ਰੂਰੀ ਹੈ CAA : ਹਰਦੀਪ ਪੁਰੀ
Monday, Aug 23, 2021 - 01:42 AM (IST)
ਨਵੀਂ ਦਿੱਲੀ– ਅਫਗਾਨਿਸਤਾਨ ਸੰਕਟ ’ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅਫਗਾਨਿਸਤਾਨ ਤੋਂ ਭਾਰਤ ਲਿਆਂਦੇ ਗਏ ਲੋਕਾਂ ਦੀ ਖਬਰ ਨੂੰ ਸ਼ੇਅਰ ਕਰਦੇ ਹੋਏ ਐਤਵਾਰ ਟਵਿਟਰ ’ਤੇ ਲਿਖਿਆ ਕਿ ਸਾਡੇ ਅਸਥਿਰ ਗੁਆਂਢ ਦੇ ਤਾਜ਼ਾ ਹਾਲਾਤ ਅਤੇ ਜਿਸ ਤਰ੍ਹਾਂ ਉਥੋਂ ਦੇ ਸਿੱਖ ਤੇ ਹਿੰਦੂ ਮਾੜੇ ਸਮੇਂ ’ਚੋਂ ਲੰਘ ਰਹੇ ਹਨ, ਇਹ ਦਰਸਾਉਂਦਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਕਿਉਂ ਜ਼ਰੂਰੀ ਹੈ।
ਇਹ ਖ਼ਬਰ ਪੜ੍ਹੋ- ਦਿੱਲੀ ਕੈਪੀਟਲਸ ਦੇ ਖਿਡਾਰੀ ਪਹੁੰਚੇ UAE, ਜਲਦ ਸ਼ੁਰੂ ਕਰਨਗੇ ਅਭਿਆਸ
ਇਸ ਤੋਂ ਪਹਿਲਾਂ ਸੀ. ਏ. ਏ. ਨੂੰ ਲੈ ਕੇ ਭਾਰਤ ’ਚ ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ ’ਤੇ ਹਮਲਾ ਬੋਲਿਆ ਸੀ ਅਤੇ ਧਾਰਮਿਕ ਭਾਵਨਾ ਅਧੀਨ ਮੁਸਲਿਮ ਭਾਈਚਾਰੇ ਨਾਲ ਵਿਤਕਰਾ ਕਰਨ ਦਾ ਦੋਸ਼ ਲਾਇਆ ਸੀ। ਇਸ ’ਤੇ ਸਰਕਾਰ ਨੇ ਸਪੱਸ਼ਟ ਕੀਤਾ ਸੀ ਕਿ ਸੀ. ਏ.ਏ. ਕਾਰਨ ਕਿਸੇ ਵੀ ਭਾਰਤੀ ਦੀ ਨਾਗਰਿਕਤਾ ਨਹੀਂ ਜਾਏਗੀ ਕਿਉਂਕਿ ਸੀ. ਏ. ਏ. ਭਾਰਤ ਦੇ ਨਾਗਰਿਕਾਂ ਲਈ ਨਹੀਂ ਸਗੋਂ ਗੁਆਂਢੀ ਦੇਸ਼ ਦੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇਣ ਦਾ ਕਾਨੂੰਨ ਹੈ।
ਇਹ ਖ਼ਬਰ ਪੜ੍ਹੋ- ਇੰਟਰ ਮਿਲਾਨ ਨੇ ਵੱਡੀ ਜਿੱਤ ਨਾਲ ਸੀਰੀ ਏ ਮੁਹਿੰਮ ਕੀਤੀ ਸ਼ੁਰੂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।