ਨੀਟ-ਪੀ.ਜੀ. : ਸੁਪਰੀਮ ਕੋਰਟ ਨੇ 146 ਨਵੀਆਂ ਸੀਟਾਂ ’ਤੇ AIQ ਮਾਪ-ਅਪ ਪੜਾਅ ਦੀ ਕਾਊਂਸਲਿੰਗ ਕੀਤੀ ਰੱਦ

04/01/2022 10:51:26 AM

ਨਵੀਂ ਦਿੱਲੀ– ਸੁਪਰੀਮ ਕੋਰਟ ਨੇ 146 ਤੋਂ ਵੱਧ ਨਵੀਆਂ ਸੀਟਾਂ ’ਤੇ ਖਾਮੀਆਂ ਨੂੰ ਦਰੁਸਤ ਕਰਨ ਲਈ ਨੀਟ-ਪੀ. ਜੀ. 2021-22 ਦਾਖਲਿਆਂ ਲਈ ਆਲ ਇੰਡੀਆ ਕੋਟਾ ਮਾਪ-ਅਪ ਪੜਾਅ ਦੀ ਕਾਊਂਸਲਿੰਗ ਵੀਰਵਾਰ ਰੱਦ ਕਰ ਦਿੱਤੀ। ਇਹ 146 ਸੀਟਾਂ ਉਮੀਦਵਾਰਾਂ ਲਈ ਪਿਛਲੇ ਦੌਰ ਦੀ ਕਾਊਂਸਲਿੰਗ ’ਚ ਉਪਲੱਬਧ ਨਹੀਂ ਸਨ ਅਤੇ ਉਨ੍ਹਾਂ ਕੋਲ ਇਨ੍ਹਾਂ ਸੀਟਾਂ ਵਿਚ ਹਿੱਸਾ ਲੈਣ ਦਾ ਕੋਈ ਮੌਕਾ ਨਹੀਂ ਸੀ।

ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਸੂਰਿਆਕਾਂਤ ਅਤੇ ਜਸਟਿਸ ਬੇਲਾ ਐੱਮ. ਤ੍ਰਿਵੇਦੀ ਦੀ ਬੈਂਚ ਨੇ 146 ਨਵੀਆਂ ਸੀਟਾਂ ’ਤੇ ਕਾਊਂਸਲਿੰਗ ਲਈ ਵਿਸ਼ੇਸ਼ ਪੜਾਅ ਆਯੋਜਿਤ ਕਰਨ ਅਤੇ ਦੂਜੇ ਪੜਾਅ ’ਚ ਅਖਿਲ ਭਾਰਤੀ ਕੋਟਾ (ਏ. ਆਈ. ਕਿਊ.) ਜਾਂ ਸੂਬਾ ਕੋਟਾ ’ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਇਸ ਵਿਚ ਹਿੱਸਾ ਲੈਣ ਦੀ ਇਜਾਜ਼ਤ ਿਦੱਤੀ। ਬੈਂਚ ਨੇ ਸਿਹਤ ਸੇਵਾ ਜਨਰਲ ਡਾਇਰੈਕਟਰ (ਡੀ. ਜੀ. ਐੱਚ. ਐੱਸ.) ਨੂੰ 24 ਘੰਟਿਆਂ ਅੰਦਰ ਵਿਦਿਆਰਥੀਆਂ ਕੋਲੋਂ ਬਦਲ ਮੰਗਣ ਅਤੇ ਬਦਲ ਮਿਲਣ ਤੋਂ ਬਾਅਦ 72 ਘੰਟਿਆਂ ਅੰਦਰ ਪ੍ਰਕਿਰਿਆ ਪੂਰੀ ਕਰਨ ਦਾ ਨਿਰਦੇਸ਼ ਦਿੱਤਾ। ਬੈਂਚ ਨੇ ਸਪੱਸ਼ਟ ਕੀਤਾ ਕਿ ਸੰਵਿਧਾਨ ਦੀ ਧਾਰਾ 142 ਤਹਿਤ ਉਸ ਦੇ ਨਿਆਂ ਅਧਿਕਾਰ ਖੇਤਰ ਦਾ ਇਸਤੇਮਾਲ ਕਰਦੇ ਹੋਏ ਸਾਰੇ ਨਿਰਦੇਸ਼ ਦਿੱਤੇ ਗਏ ਹਨ।


Rakesh

Content Editor

Related News