ਨੀਲਕੰਠ ਮਹਾਦੇਵ ਮੰਦਰ-ਸ਼ੰਸੀ ਜਾਮਾ ਮਸਜਿਦ ਵਿਵਾਦ ਦੀ ਸੁਣਵਾਈ 25 ਨਵੰਬਰ ਤੱਕ ਮੁਲਤਵੀ
Tuesday, Oct 28, 2025 - 11:13 AM (IST)
ਬਦਾਯੂੰ (ਯੂ. ਪੀ.) (ਭਾਸ਼ਾ) - ਬਦਾਯੂੰ ਦੀ ਅਦਾਲਤ ਨੇ ਨੀਲਕੰਠ ਮਹਾਦੇਵ ਮੰਦਰ ਬਨਾਮ ਸ਼ੰਸੀ ਜਾਮਾ ਮਸਜਿਦ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਮੁਲਤਵੀ ਕਰਦੇ ਹੋਏ ਅਗਲੀ ਤਰੀਕ 25 ਨਵੰਬਰ ਤੈਅ ਕੀਤੀ ਹੈ। ਮਾਮਲੇ ਦੀ ਸੁਣਵਾਈ ਹੁਣ ਦੀਵਾਨੀ ਜੱਜ (ਸੀਨੀਅਰ ਡਵੀਜ਼ਨ)/ਫਾਸਟ ਟ੍ਰੈਕ ਕੋਰਟ ਦੇ ਜੱਜ ਪੁਸ਼ਪੇਂਦਰ ਚੌਧਰੀ ਕਰਨਗੇ। ਅਦਾਲਤ ਉਸ ਦਿਨ ਇਹ ਤੈਅ ਕਰੇਗੀ ਕਿ ਕੀ ਕਿਸੇ ਹੇਠਲੀ ਅਦਾਲਤ ਨੂੰ ਇਸ ਮਾਮਲੇ ਦੀ ਸੁਣਵਾਈ ਦਾ ਅਧਿਕਾਰ ਹੈ?
ਪੜ੍ਹੋ ਇਹ ਵੀ : ਕੈਨੇਡਾ 'ਚ ਵੱਡੀ ਵਾਰਦਾਤ : ਲੁਧਿਆਣਾ ਦੇ ਰਹਿਣ ਵਾਲੇ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ
ਇਹ ਵਿਵਾਦ ਸਾਲ 2022 ’ਚ ਸ਼ੁਰੂ ਹੋਇਆ ਸੀ, ਜਦੋਂ ਅਖਿਲ ਭਾਰਤ ਹਿੰਦੂ ਮਹਾਸਭਾ ਦੇ ਤਤਕਾਲੀ ਕਨਵੀਨਰ ਮੁਕੇਸ਼ ਪਟੇਲ ਨੇ ਦਾਅਵਾ ਕੀਤਾ ਸੀ ਕਿ ਸ਼ੰਸੀ ਜਾਮਾ ਮਸਜਿਦ ਕੰਪਲੈਕਸ ’ਚ ਪ੍ਰਾਚੀਨ ਨੀਲਕੰਠ ਮਹਾਦੇਵ ਮੰਦਰ ਸਥਿਤ ਹੈ ਅਤੇ ਉੱਥੇ ਪੂਜਾ ਦੀ ਆਗਿਆ ਮੰਗੀ ਸੀ। ਮਸਜਿਦ ਪ੍ਰਬੰਧਨ ਕਮੇਟੀ ਦੇ ਵਕੀਲ ਅਨਵਰ ਆਲਮ ਨੇ ਤਰਕ ਦਿੱਤਾ ਕਿ 1991 ਦੇ ਪੂਜਾ ਸਥਾਨ (ਵਿਸ਼ੇਸ਼ ਪ੍ਰਬੰਧ) ਕਾਨੂੰਨ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ, ਹੇਠਲੀਆਂ ਅਦਾਲਤਾਂ ਨੂੰ ਅਜਿਹੇ ਮਾਮਲਿਆਂ ਦੀ ਸੁਣਵਾਈ ਕਰਨ ਦਾ ਅਧਿਕਾਰ ਨਹੀਂ ਹੈ। ਉੱਥੇ ਹੀ, ਹਿੰਦੂ ਪੱਖ ਦਾ ਕਹਿਣਾ ਹੈ ਕਿ ਇਹ ਮਾਮਲਾ ਪਹਿਲਾਂ ਤੋਂ ਪੈਂਡਿੰਗ ਹੈ, ਇਸ ਲਈ ਇਸ ਦੀ ਸੁਣਵਾਈ ਉਸ ਦੇ ਗੁਣ-ਦੋਸ਼ ਦੇ ਆਧਾਰ ’ਤੇ ਕੀਤੀ ਜਾਣੀ ਚਾਹੀਦੀ ਹੈ। ਜੱਜ ਚੌਧਰੀ ਨੇ ਕੇਸ ਫਾਈਲ ਦੀ ਸਮੀਖਿਆ ਤੋਂ ਬਾਅਦ ਇਸ ਨੂੰ 25 ਨਵੰਬਰ ਲਈ ਸੂਚੀਬੱਧ ਕਰ ਦਿੱਤਾ ਹੈ।
ਪੜ੍ਹੋ ਇਹ ਵੀ : ਅਗਲੇ 48 ਤੋਂ 72 ਘੰਟੇ ਖ਼ਤਰਨਾਕ! ਇਨ੍ਹਾਂ ਥਾਵਾਂ 'ਤੇ ਪਵੇਗਾ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ
