ਰੇਲਵੇ ਦਾ ਵੱਡਾ ਫੈਸਲਾ : 25 ਫਰਵਰੀ ਤੋਂ 3 ਮਾਰਚ ਤੱਕ ਕਈ ਅਹਿਮ ਟ੍ਰੇਨਾਂ ਰੱਦ, ਹਜ਼ਾਰਾਂ ਮੁਸਾਫਰ ਹੋਣਗੇ ਪ੍ਰਭਾਵਿਤ
Saturday, Feb 21, 2026 - 10:47 AM (IST)
ਨਵੀਂ ਦਿੱਲੀ - ਜੇਕਰ ਤੁਸੀਂ ਇਸ ਮਹੀਨੇ ਦੇ ਅੰਤ 'ਚ ਜਾਂ ਮਾਰਚ ਦੀ ਸ਼ੁਰੂਆਤ 'ਚ ਰੇਲ ਰਾਹੀਂ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਭਾਰਤੀ ਰੇਲਵੇ ਨੇ ਇਕ ਵੱਡਾ ਅਪਡੇਟ ਜਾਰੀ ਕਰਦੇ ਹੋਏ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਰੂਟ ਦੀਆਂ 24 ਮਹੱਤਵਪੂਰਨ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ। ਰੇਲਵੇ ਦੇ ਇਸ ਅਚਾਨਕ ਫੈਸਲੇ ਨਾਲ ਹਜ਼ਾਰਾਂ ਯਾਤਰੀਆਂ ਦੀਆਂ ਯੋਜਨਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਕਿਉਂ ਲਿਆ ਗਿਆ ਇਹ ਫੈਸਲਾ?
ਰੇਲਵੇ ਅਧਿਕਾਰੀਆਂ ਅਨੁਸਾਰ, ਇਹ ਕਦਮ ਮੁੱਖ ਤੌਰ 'ਤੇ ਇੰਫਰਾਸਟ੍ਰਕਚਰ ਨੂੰ ਬਿਹਤਰ ਬਣਾਉਣ ਅਤੇ ਸੁਰੱਖਿਆ ਮਾਪਦੰਡਾਂ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਗਿਆ ਹੈ। ਰੇਲਵੇ ਨੇ ਸਪੱਸ਼ਟ ਕੀਤਾ ਹੈ ਕਿ ਟ੍ਰੈਕ ਦੀ ਮੁਰੰਮਤ, ਪੁਰਾਣੇ ਪੁਲਾਂ ਦਾ ਸੁਧਾਰ, ਲਾਈਨ ਬਲਾਕ ਅਤੇ ਤਕਨੀਕੀ ਅਪਗ੍ਰੇਡੇਸ਼ਨ ਦੇ ਕਾਰਨ ਇਹ ਸੇਵਾਵਾਂ ਆਰਜ਼ੀ ਤੌਰ 'ਤੇ ਰੋਕੀਆਂ ਗਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਭਵਿੱਖ 'ਚ ਟ੍ਰੇਨਾਂ ਨੂੰ ਸਮੇਂ ਸਿਰ ਚਲਾਉਣ ਅਤੇ ਸੁਰੱਖਿਅਤ ਸਫ਼ਰ ਯਕੀਨੀ ਬਣਾਉਣ ਲਈ ਇਹ 'ਸ਼ਾਰਟ-ਟਰਮ' ਪਰੇਸ਼ਾਨੀ ਜ਼ਰੂਰੀ ਹੈ।
ਰੱਦ ਕੀਤੀਆਂ ਗਈਆਂ ਮੁੱਖ ਟ੍ਰੇਨਾਂ ਦੀ ਸੂਚੀ (25 ਫਰਵਰੀ ਤੋਂ ਮਾਰਚ ਦੇ ਪਹਿਲੇ ਹਫਤੇ ਤੱਕ) :
ਟ੍ਰੇਨ ਨੰਬਰ ਟ੍ਰੇਨ ਦਾ ਨਾਂ ਅਤੇ ਰੂਟ ਕਦੋਂ ਤਕ ਰੱਦ ਰਹੇਗੀ
14617/18 ਅੰਮ੍ਰਿਤਸਰ - ਪੂਰਨੀਆ ਕੋਰਟ - ਅੰਮ੍ਰਿਤਸਰ (ਜਨਸੇਵਾ ਐਕਸਪ੍ਰੈਸ) 28 ਫਰਵਰੀ ਅਤੇ 02 ਮਾਰਚ ਤੱਕ ਰੱਦ।
18103/04 ਟਾਟਾ - ਅੰਮ੍ਰਿਤਸਰ - ਟਾਟਾ ਐਕਸਪ੍ਰੈਸ 25 ਅਤੇ 27 ਫਰਵਰੀ ਤੱਕ ਰੱਦ।
15903/04 ਡਿਬਰੂਗੜ੍ਹ - ਚੰਡੀਗੜ੍ਹ - ਡਿਬਰੂਗੜ੍ਹ ਐਕਸਪ੍ਰੈਸ 27 ਫਰਵਰੀ ਅਤੇ 01 ਮਾਰਚ ਤੱਕ ਰੱਦ।
14523/24 ਬਰੌਨੀ - ਅੰਬਾਲਾ - ਬਰੌਨੀ (ਹਰਿਹਰ ਐਕਸਪ੍ਰੈਸ) 24 ਅਤੇ 26 ਫਰਵਰੀ ਤੱਕ ਰੱਦ।
12327/28 ਹਾਵੜਾ - ਦੇਹਰਾਦੂਨ - ਹਾਵੜਾ (ਉਪਾਸਨਾ ਐਕਸਪ੍ਰੈਸ) 27 ਅਤੇ 28 ਫਰਵਰੀ ਤੱਕ ਰੱ
14003/04 ਮਾਲਦਾ ਟਾਊਨ - ਨਵੀਂ ਦਿੱਲੀ - ਮਾਲਦਾ ਟਾਊਨ ਐਕਸਪ੍ਰੈਸ 26 ਅਤੇ 28 ਫਰਵਰੀ ਤੱਕ ਰੱਦ।
15621/22 ਕਾਮਾਖਿਆ - ਆਨੰਦ ਵਿਹਾਰ - ਕਾਮਾਖਿਆ ਐਕਸਪ੍ਰੈਸ 26 ਅਤੇ 27 ਫਰਵਰੀ ਤੱਕ ਰੱਦ।
22857/58 ਸੰਤਰਾਗਾਛੀ - ਆਨੰਦ ਵਿਹਾਰ - ਸੰਤਰਾਗਾਛੀ ਐਕਸਪ੍ਰੈਸ 02 ਅਤੇ 03 ਮਾਰਚ ਤੱਕ ਰੱਦ।
ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰੇਲਵੇ ਦੀ ਅਧਿਕਾਰਤ ਵੈੱਬਸਾਈਟ ਜਾਂ ਹੈਲਪਲਾਈਨ ਨੰਬਰ ਰਾਹੀਂ ਆਪਣੀ ਟ੍ਰੇਨ ਦੀ ਸਥਿਤੀ ਜ਼ਰੂਰ ਚੈੱਕ ਕਰ ਲੈਣ।
