OTT ਪਲੇਟਫਾਰਮ 'ਤੇ ਹੁਣ ਤੰਬਾਕੂ ਦੇ ਨੁਕਸਾਨ ਸੰਬੰਧੀ ਚਿਤਾਵਨੀ ਦਿਖਾਉਣਾ ਜ਼ਰੂਰੀ, ਹੈਲਥ ਮਿਨੀਸਟਰੀ ਦਾ ਆਦੇਸ਼

06/01/2023 3:03:45 PM

ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਓ.ਟੀ.ਟੀ. ਪਲੇਟਫਾਰਮ ਲਈ ਤੰਬਾਕੂ ਵਿਰੋਧੀ ਚਿਤਾਵਨੀ ਜ਼ਰੂਰੀ ਕਰ ਦਿੱਤੀ ਹੈ। ਮੰਤਰਾਲਾ ਦੀ ਸੂਚਨਾ 'ਚ ਪਬਲੀਸ਼ਰਜ਼ ਲਈ ਤੰਬਾਕੂ ਵਿਰੋਧੀ ਚਿਤਾਵਨੀਆਂ ਲਈ ਨਵੇਂ ਨਿਯਮ ਤੈਅ ਕੀਤੇ ਗਏ ਹਨ ਅਤੇ ਨਵੇਂ ਨਿਯਮਾਂ ਦਾ ਪਾਲਣ ਨਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਓ.ਟੀ.ਟੀ. ਪਲੇਟਫਾਰਮਾਂ ਨੂੰ ਹੁਣ ਤੰਬਾਕੂ ਵਿਰੋਧੀ ਚਿਤਾਵਨੀਆਂ ਨੂੰ ਦਿਖਾਉਣਾ ਜ਼ਰੂਰੀ ਹੋਵੇਗਾ। ਇਹ ਠੀਕ ਉਸੇ ਤਰ੍ਹਾਂ ਹੋਵੇਗਾ ਜਿਵੇਂ ਅਸੀਂ ਸਿਨੇਮਾ ਘਰਾਂ ਅਤੇ ਟੀਵੀ ਪ੍ਰੋਗਰਾਮਾਂ 'ਚ ਦਿਖਾਈਆਂ ਜਾਣ ਵਾਲੀਆਂ ਫਿਲਮਾਂ 'ਚ ਦੇਖਦੇ ਹਾਂ।

ਦਰਅਸਲ, ਓ.ਟੀ.ਟੀ. ਪਲੇਟਫਾਰਮ ਦੀ ਲੋਕਪ੍ਰਿਯਤਾ ਲਗਾਤਾਰ ਵਧਦੀ ਜਾ ਰਹੀ ਹੈ। ਇਹ ਲੋਕਾਂ ਦੇ ਦਿਲ-ਦਿਮਾਗ 'ਤੇ ਡੂੰਘਾ ਪ੍ਰਭਾਵ ਵੀ ਛੱਡ ਰਿਹਾ ਹੈ। ਇਸ ਪਲੇਟਫਾਰਮ 'ਤੇ ਰਿਲੀਜ਼ ਹੋਣ ਵਾਲੀਆਂ ਫਿਲਮਾਂ ਅਤੇ ਵੈੱਬ ਸੀਰੀਜ਼ ਨੋ ਨਾਬਾਲਗ ਵੀ ਦੇਖਦੇ ਹਨ। ਅਜਿਹੇ 'ਚ ਤੰਬਾਕੂ ਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਚਿਤਾਵਨੀ ਜਾਰੀ ਜ਼ਰੂਰੀ ਸੀ। ਰਿਪੋਰਟ ਮੁਤਾਬਕ, ਮੰਤਰਾਲਾ ਇਸ ਤਰ੍ਹਾਂ ਦੀ ਚਿਤਾਵਨੀ ਨੂੰ ਲੈ ਕੇ ਵਿਚਾਰ ਕਰ ਰਿਹਾ ਸੀ। ਹੁਣ ਇਸ 'ਤੇ ਫੈਸਲਾ ਲਿਆ ਗਿਆ ਹੈ।

ਏਜੰਸੀ ਮੁਤਾਬਕ, ਇਕ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਤੰਬਾਕੂ ਦੇ ਸਾਰੇ ਸਿੱਧੇ ਅਤੇ ਅਸਿੱਧੇ ਵਿਗਿਆਪਨਾਂ ਨੂੰ ਖਤਮ ਕਰਕੇ ਤੰਬਾਕੂ ਦੀ ਵਰਤੋਂ ਨੂੰ ਰੋਕਣ ਲਈ ਸਿਗਰੇਟ ਅਤੇ ਹੋਰ ਤੰਬਾਕੂ ਉਦਪਾਦਾਂ (ਵਿਗਿਆਪਨ ਅਤੇ ਪਾਵਰ ਤੇ ਵਣਜ, ਉਤਪਾਦਨ, ਸਪਲਾਈ ਅਤੇ ਵੰਡ ਦੀ ਮਨਾਹੀ) ਨਿਯਮ, 2004 (COTPA) ਲਾਗੂ ਕੀਤਾ ਹੈ। ਨਵੇਂ ਨਿਯਮਾਂ ਦੀ ਪਾਲਣਾ ਨਾ ਕਰਨ ਦੀ ਸਥਿਤੀ ਵਿੱਚ, ਸਿਹਤ, ਸੂਚਨਾ ਅਤੇ ਪ੍ਰਸਾਰਣ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਪਹਿਲਾਂ ਪ੍ਰਕਾਸ਼ਕਾਂ ਨੂੰ ਇੱਕ ਮੌਕਾ ਦੇਣ ਲਈ ਇੱਕ ਨੋਟਿਸ ਜਾਰੀ ਕਰੇਗਾ।

ਨਵੇਂ ਨਿਯਮਾਂ ਦੇ ਅਨੁਸਾਰ ਆਨਲਾਈਨ ਕਿਉਰੇਟਿਡ ਕੰਟੈਂਟ ਦਾ ਮਤਲਬ ਸਮਾਚਾਰ ਅਤੇ ਕਰੰਟ ਅਫੇਅਰਸ ਤੋਂ ਇਲਾਵਾ ਆਡੀਓ-ਵਿਜ਼ੁਅਲ ਕੰਟੈਂਟਦਾ ਕੋਈ ਵੀ ਕਿਊਰੇਟਿਡ ਕੈਟਲਾਗ ਹੈ, ਜੋ ਆਨਲਾਈਨ ਕਿਊਰੇਟਿਡ ਕੰਟੈਂਟ ਦੇ ਪਬਲੀਸ਼ਰ ਦੁਆਰਾ ਮਲਕੀਅਤ, ਲਾਇਸੰਸਸ਼ੁਦਾ ਜਾਂ ਇਕਰਾਰਨਾਮੇ 'ਤੇ ਉਪਲੱਬਧ ਕਰਵਾਇਆ ਜਾਂਦਾ ਹੈ। ਇਸ ਵਿਚ ਫਿਲਮਾਂ,ਆਡੀਓ-ਵਿਜ਼ੁਅਲ ਪ੍ਰੋਗਰਾਮ, ਡਾਕਿਊਮੈਂਟਰੀ, ਟੈਲੀਵਿਜ਼ਨ ਪ੍ਰੋਗਰਾਮ, ਸੀਰੀਅਲ, ਵੈੱਬ-ਸੀਰੀਜ਼, ਪੋਡਕਾਸਟ ਅਤੇ ਹੋਰ ਅਜਿਹੀ ਸਮੱਗਰੀ ਸ਼ਾਮਲ ਹੈ।


Rakesh

Content Editor

Related News