ਕੋਰੋਨਾ ਆਫ਼ਤ : ਵੰਦੇ ਭਾਰਤ ਮਿਸ਼ਨ ਤਹਿਤ ਵਿਦੇਸ਼ਾਂ 'ਚ ਫਸੇ ਲਗਭਗ 11 ਲੱਖ ਭਾਰਤੀ ਵਤਨ ਪਰਤੇ

08/20/2020 2:20:50 PM

ਨਵੀਂ ਦਿੱਲੀ — ਕੋਰੋਨਾ ਆਫ਼ਤ ਦੌਰਾਨ ਵਿਦੇਸ਼ਾਂ ਵਿਚ ਫਸੇ 10 ਲੱਖ 98 ਹਜ਼ਾਰ ਤੋਂ ਵੱਧ ਭਾਰਤੀ ਆਪਣੇ ਵਤਨ ਪਰਤ ਗਏ ਹਨ। ਮੰਗਲਵਾਰ ਨੂੰ ਦੇਸ਼ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਹੁਣ ਤੱਕ ਵੰਦੇ ਭਾਰਤ ਮਿਸ਼ਨ ਦੇ ਤਹਿਤ ਬਹੁਤ ਸਾਰੇ ਲੋਕਾਂ ਦੇ ਭਾਰਤ ਪਰਤਣ ਦੀ ਪੁਸ਼ਟੀ ਕੀਤੀ ਗਈ ਹੈ।

ਮਾਈਕ੍ਰੋ ਬਲੌਗਿੰਗ ਸਾਈਟ ਟਵਿੱਟਰ 'ਤੇ ਮੰਤਰਾਲੇ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਦੁਨੀਆ ਦੀ ਸਭ ਤੋਂ ਵੱਡੀ ਘਰ ਵਾਪਸੀ ਮੁਹਿੰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਅਨੁਸਾਰ 6 ਮਈ ਤੋਂ ਹੁਣ ਤੱਕ 10 ਲੱਖ 98 ਹਜ਼ਾਰ ਤੋਂ ਵੱਧ ਲੋਕ ਆਪਣੇ ਘਰਾਂ ਵਿਚ ਪਹੁੰਚ ਗਏ ਹਨ ਅਤੇ ਇਕ ਟਵੀਟ ਦੇ ਜ਼ਰੀਏ ਮੰਤਰਾਲੇ ਨੇ ਉਨ੍ਹਾਂ ਸਾਰੀਆਂ ਧਿਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਨੇਕ ਮੁਹਿੰਮ ਵਿਚ ਹਿੱਸਾ ਲਿਆ। ਟਵੀਟ ਵਿਚ ਇਹ ਵੀ ਲਿਖਿਆ ਗਿਆ ਸੀ ਕਿ, ਤੁਹਾਡੇ ਸਾਰਿਆਂ ਦੇ ਨਿਰੰਤਰ ਸਮਰਥਨ ਤੋਂ ਬਿਨਾਂ, ਇਹ ਸਫਲਤਾ ਸੰਭਵ ਨਹੀਂ ਸੀ। ਤੁਹਾਡਾ ਧੰਨਵਾਦ!'

ਮਹੱਤਵਪੂਰਣ ਗੱਲ ਇਹ ਹੈ ਕਿ ਵੰਦੇ ਭਾਰਤ ਦਾ ਪੰਜਵਾਂ ਪੜਾਅ 1 ਅਗਸਤ, 2020 ਨੂੰ ਸ਼ੁਰੂ ਹੋਇਆ ਸੀ, ਜਿਸ ਵਿਚ 232 ਦੇਸ਼ਾਂ ਤੋਂ ਭਾਰਤੀਆਂ ਨੂੰ ਲਿਆਉਣ ਲਈ 792 ਉਡਾਣਾਂ ਨਿਸ਼ਚਤ ਕੀਤੀਆਂ ਗਈਆਂ ਸਨ।


Harinder Kaur

Content Editor

Related News