NCP ਦੇ ਸੀਨੀਅਰ ਨੇਤਾ ਡੀ.ਪੀ. ਤ੍ਰਿਪਾਠੀ ਦਾ ਦਿਹਾਂਤ, ਲੰਬੇ ਸਮੇਂ ਤੋਂ ਸਨ ਬੀਮਾਰ

1/2/2020 11:48:02 AM

ਨਵੀਂ ਦਿੱਲੀ— ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਡੀ.ਪੀ. ਤ੍ਰਿਪਾਠੀ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਬੀਮਾਰੀ ਨਾਲ ਪੀੜਤ ਸਨ। ਦਿੱਲੀ ਦੇ ਹਸਪਤਾਲ 'ਚ ਉਨ੍ਹਾਂ ਦਾ ਦਿਹਾਂਤ ਹੋਇਆ। ਐੱਨ.ਸੀ.ਪੀ. ਦੇ ਸੀਨੀਅਰ ਨੇਤਾ ਪ੍ਰਫੁੱਲ ਪਟੇਲ ਨੇ ਸਾਬਕਾ ਸੰਸਦ ਮੈਂਬਰ ਡੀ.ਪੀ. ਤ੍ਰਿਪਾਠੀ ਦੇ ਦਿਹਾਂਤ ਨਾਲ ਡੂੰਘਾ ਸਦਮਾ ਲੱਗਾ ਹੈ। ਉਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਈਸ਼ਵਰ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ।''

ਫਿਲਹਾਲ ਡੀ.ਪੀ. ਤ੍ਰਿਪਾਠੀ ਐੱਨ.ਸੀ.ਪੀ. ਦੇ ਜਨਰਲ ਸਕੱਤਰ ਦੇ ਤੌਰ 'ਤੇ ਜ਼ਿੰਮੇਵਾਰੀ ਸੰਭਾਲ ਰਹੇ ਸਨ। ਪਿਛਲੇ ਸਾਲ ਹੀ ਰਾਜ ਸਭਾ ਤੋਂ ਉਨ੍ਹਾਂ ਦਾ ਕਾਰਜਕਾਲ ਖਤਮ ਹੋਇਆ ਸੀ। ਆਪਣੇ ਵਿਦਾਈ ਭਾਸ਼ਣ 'ਚ ਉਨ੍ਹਾਂ ਨੇ ਸੈਕਸ ਦੇ ਮੁੱਦੇ ਨੂੰ ਚੁਕਦੇ ਹੋਏ ਕਿਹਾ ਸੀ ਕਿ ਅੱਜ ਤੱਕ ਇਸ 'ਤੇ ਸੰਸਦ 'ਚ ਚਰਚਾ ਨਹੀਂ ਹੋਈ, ਜਦਕਿ ਗਾਂਧੀ ਜੀ ਅਤੇ ਲੋਹੀਆ ਨੇ  ਵੀ ਇਸ 'ਤੇ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸੈਕਸ ਨਾਲ ਜੁੜੀਆਂ ਬੀਮਾਰੀਆਂ ਕਾਰਨ ਮੌਤਾਂ ਹੁੰਦੀਆਂ ਹਨ ਪਰ ਕਦੇ ਇਸ 'ਤੇ ਗੱਲ ਨਹੀਂ ਹੋਈ।

ਉਨ੍ਹਾਂ ਨੇ ਕਿਹਾ ਕਿ ਜਿਸ ਦੇਸ਼ 'ਚ ਕਾਮਸੂਤਰ ਵਰਗੀ ਕਿਤਾਬ ਲਿਖੀ ਗਈ ਸੀ, ਉੱਥੇ ਦੀ ਸੰਸਦ 'ਚ ਸੈਕਸ ਵਰਗੇ ਵਿਸ਼ੇ 'ਤੇ ਕਦੇ ਗੱਲ ਨਹੀਂ ਕੀਤੀ ਗਈ। ਇਸ ਕਿਤਾਬ ਨੂੰ ਲਿਖਣ ਵਾਲੇ ਨੂੰ ਰਿਸ਼ੀ ਦਾ ਦਰਜਾ ਪ੍ਰਾਪਤ ਸੀ। ਡੀ.ਪੀ. ਤ੍ਰਿਪਾਠੀ 1968 'ਚ ਰਾਜਨੀਤੀ 'ਚ ਆਏ ਸਨ। ਐਮਰਜੈਂਸੀ 'ਚ ਅੰਦੋਲਨ ਕਾਰਨ ਉਹ ਜੇਲ ਵੀ ਰਹੇ ਸਨ।


DIsha

Edited By DIsha