'ਨਕਸਲੀ ਹੁਣ ਬੱਚਿਆਂ ਦੀ ਕਰਨ ਲੱਗੇ ਹਨ ਭਰਤੀ'
Tuesday, Jul 27, 2021 - 11:47 PM (IST)
ਨਵੀਂ ਦਿੱਲੀ- ਨਕਸਲੀ ਸੰਗਠਨ ਹੁਣ ਆਪਣੇ ਲਾਭ ਲਈ ਛੋਟੇ ਬੱਚਿਆਂ ਦੀ ਵਰਤੋਂ ਵੀ ਕਰਨ ਲੱਗ ਪਏ ਹਨ। ਬੱਚਿਆਂ ਨੂੰ ਉਨ੍ਹਾਂ ਵਲੋਂ ਬਾਕਾਇਦਾ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕੋਲੋਂ ਛੋਟੇ ਕੰਮਾਂ ਤੋਂ ਇਲਾਵਾ ਸੁਰੱਖਿਆ ਫੋਰਸਾਂ ਦੇ ਜਵਾਨਾਂ ਦੀ ਆਵਾਜਾਈ ਵਰਗੀਆਂ ਅਹਿਮ ਸੂਚਨਾਵਾਂ ਵੀ ਇਕੱਠੀਆਂ ਕਰਵਾਈਆਂ ਜਾ ਰਹੀਆਂ ਹਨ।
ਇਹ ਖ਼ਬਰ ਪੜ੍ਹੋ- WI v AUS : ਵਿੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ, ਆਸਟਰੇਲੀਆ ਨੇ 2-1 ਨਾਲ ਜਿੱਤੀ ਸੀਰੀਜ਼
ਇਹ ਖੁਲਾਸਾ ਕੇਂਦਰੀ ਗ੍ਰਹਿ ਮੰਤਰਾਲਾ ਨੇ ਕੀਤਾ ਹੈ। ਕੇਂਦਰ ਸਰਕਾਰ ਨੇ ਅਧਿਕਾਰਤ ਤੌਰ ’ਤੇ ਕਿਹਾ ਹੈ ਕਿ ਨਕਸਲੀ ਸੰਗਠਨ ਛੋਟੇ ਬੱਚਿਆਂ ਦੀ ਭਰਤੀ ਕਰਨ ਲੱਗੇ ਹਨ। ਕੇਂਦਰੀ ਗ੍ਰਹਿ ਮੰਤਰਾਲਾ ਕੋਲ ਮੌਜੂਦ ਸੂਚਨਾਵਾਂ ਮੁਤਾਬਕ ਉਨ੍ਹਾਂ ਨੂੰ ਅਜਿਹੀ ਜਾਣਕਾਰੀ ਮਿਲੀ ਹੈ ਕਿ ਝਾਰਖੰਡ ਅਤੇ ਛੱਤੀਸਗੜ੍ਹ ਵਿਖੇ ਮੌਜੂਦ ਸੀ. ਪੀ. ਆਈ. (ਮਾਓਵਾਦੀ) ਸੰਗਠਨ ਵਲੋਂ ਪਹਿਲਾਂ ਬੱਚਿਆਂ ਦੀ ਭਾਲ ਕੀਤੀ ਜਾਂਦੀ ਹੈ। ਇਸ ਦਾ ਭਾਵ ਇਹ ਹੈ ਕਿ ਜੇ ਕਿਸੇ ਬੱਚੇ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਹੈ ਜਾਂ ਬੱਚੇ ਦਾ ਪਰਿਵਾਰ ਉਸ ਦਾ ਖਰਚਾ ਚੁੱਕਣ ’ਚ ਸਮਰੱਥ ਨਹੀਂ ਹੈ ਤਾਂ ਅਜਿਹੇ ਬੱਚਿਆਂ ਨੂੰ ਨਕਸਲੀ ਆਪਣੇ ਕੋਲ ਰੱਖ ਲੈਂਦੇ ਹਨ।
ਇਹ ਖ਼ਬਰ ਪੜ੍ਹੋ- ਆਸਾਮ ਸਰਕਾਰ ਮਿਜ਼ੋਰਮ ਦੀ ਹੱਦ ’ਤੇ ਖੜ੍ਹੀਆਂ ਕਰੇਗੀ 3 ਕਮਾਂਡੋਜ਼ ਬਟਾਲੀਅਨਾਂ
ਗ੍ਰਹਿ ਮੰਤਰਾਲਾ ਮੁਤਾਬਕ ਅਜਿਹੇ ਬੱਚਿਆਂ ਦੀ ਵਰਤੋਂ ਨਕਸਲੀ ਸੰਗਠਨਾਂ ਵਲੋਂ ਰੋਜ਼ਾਨਾਂ ਦੀ ਵਰਤੋਂ ’ਚ ਆਉਣ ਵਾਲੀਆਂ ਵਸਤਾਂ ਨੂੰ ਲਿਆਉਣ-ਲਿਜਾਣ ਲਈ ਕੀਤੀ ਜਾ ਰਹੀ ਹੈ। ਨਾਲ ਹੀ ਬੱਚਿਆਂ ਕੋਲੋਂ ਨਕਸਲੀ ਟਿਕਾਣਿਆਂ ’ਤੇ ਭੋਜਨ ਤਿਆਰ ਕਰਵਾਉਣ ਦਾ ਕੰਮ ਵੀ ਲਿਆ ਜਾ ਰਿਹਾ ਹੈ। ਕੇਂਦਰੀ ਨੀਮ ਸੁਰੱਖਿਆ ਫੋਰਸਾਂ ਦੇ ਇਕ ਚੋਟੀ ਦੇ ਅਧਿਕਾਰੀ ਮੁਤਾਬਕ ਕਿਉਂਕਿ ਛੋਟੇ ਬੱਚਿਆਂ ’ਤੇ ਕਿਸੇ ਨੂੰ ਜਲਦੀ ਸ਼ੱਕ ਨਹੀਂ ਹੁੰਦਾ, ਇਸ ਕਾਰਨ ਉਨ੍ਹਾਂ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ। ਹੁਣ ਕੁਝ ਇਕ ਮਾਮਲਿਆਂ ’ਚ ਇਹ ਗੱਲ ਨੋਟ ਕੀਤੀ ਗਈ ਹੈ ਕਿ ਸੁਰੱਖਿਆ ਫੋਰਸਾਂ ਦੇ ਜਵਾਨਾਂ ਦੀ ਆਵਾਜਾਈ ਦੀ ਖਬਰ ਪਹੁੰਚਾਉਣ ਦਾ ਕੰਮ ਛੋਟੇ ਬੱਚਿਆਂ ਵਲੋਂ ਹੀ ਕੀਤਾ ਗਿਆ ਸੀ।
ਗ੍ਰਹਿ ਮੰਤਰਾਲਾ ਕੋਲ ਮੌਜੂਦ ਸੂਚਨਾ ਮੁਤਾਬਕ ਇਨ੍ਹਾਂ ਬੱਚਿਆਂ ਨੂੰ ਬਾਕਾਇਦਾ ਫੌਜੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਲੋੜ ਪੈਣ ’ਤੇ ਉਨ੍ਹਾਂ ਨੂੰ ਗੋਲੀ ਚਲਾਉਣ ਤੋਂ ਲੈ ਕੇ ਆਈ. ਈ. ਡੀ. ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਲਈ ਵੀ ਵਰਤਿਆਂ ਜਾਂਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।