ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹੇ ਸਮੁੰਦਰੀ ਫੌਜ : ਰਾਜਨਾਥ

Thursday, Sep 19, 2024 - 06:51 PM (IST)

ਨਵੀਂ ਦਿੱਲੀ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਰਥਿਕ, ਵਪਾਰ, ਆਵਾਜਾਈ ਅਤੇ ਸਮੁੱਚੇ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਮਜ਼ਬੂਤ ​​ਸਮੁੰਦਰੀ ਫੌਜ ਦੀ ਸਮਰੱਥਾ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਸਮੁੰਦਰੀ ਫੌਜ ਦੇ ਚੋਟੀ ਦੇ ਕਮਾਂਡਰਾਂ ਨੂੰ ਮੌਜੂਦਾ ਅਸਥਿਰ ਗਲੋਬਲ ਪਰਿਦ੍ਰਿਸ਼ ’ਚ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ ਹੈ। ਵੀਰਵਾਰ ਨੂੰ ਇਥੇ ਸਮੁੰਦਰੀ ਫੌਜ ਦੇ ਚੋਟੀ ਦੇ ਕਮਾਂਡਰਾਂ ਦੀ ਕਾਨਫਰੰਸ ਦੇ ਦੂਜੇ ਐਡੀਸ਼ਨ ’ਚ ਕਮਾਂਡਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਿੰਘ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇੰਡੋ-ਪੈਸੀਫਿਕ ਖੇਤਰ ’ਚ ਭਾਰਤੀ ਸਮੁੰਦਰੀ ਫੌਜ ਦੀ ਵਧਦੀ ਤਾਕਤ ਨੂੰ ਹੋਰ ਮਜ਼ਬੂਤ ​​ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ Online ਗੇਮ 'ਚ ਗਵਾ 'ਤੇ 96 ਲੱਖ, ਹੁਣ ਪਰਿਵਾਰ ਨੇ ਵੀ ਮੋੜ ਲਿਆ ਮੂੰਹ, ਨੌਜਵਾਨ ਨੇ ਰੋ-ਰੋ ਦੱਸੀ ਹੱਡੀ ਬੀਤੀ

ਉਹਨਾਂ ਨੇ ਕਿਹਾ ਕਮਾਂਡਰਾਂ ਨੂੰ ਸਮੇਂ-ਸਮੇਂ ’ਤੇ ਸਥਿਤੀ ਦੀ ਸਮੀਖਿਆ ਕਰ ਕੇ ਅੱਜ ਦੇ ਅਸਥਿਰ ਗਲੋਬਲ ਪਰਿਦ੍ਰਿਸ਼ ’ਚ ਹਰ ਸਥਿਤੀ ਲਈ ਤਿਆਰ ਰਹਿਣਾ ਚਾਹੀਦਾ ਹਾਂ। ਉਨ੍ਹਾਂ ਨੇ ਆਰਥਿਕ, ਵਪਾਰ, ਆਵਾਜਾਈ ਅਤੇ ਸਮੁੱਚੇ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਮਜ਼ਬੂਤ ​​ਸਮੁੰਦਰੀ ਫੌਜ ਸਮਰੱਥਾ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਹਿੰਦ ਮਹਾਸਾਗਰ ’ਚ ਸ਼ਾਂਤੀ ਅਤੇ ਖੁਸ਼ਹਾਲੀ ਨੂੰ ਬੜ੍ਹਾਵਾ ਦੇਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਭਾਰਤੀ ਸਮੁੰਦਰੀ ਫੌਜ ਦੀ ਪ੍ਰਸ਼ੰਸਾ ਕੀਤੀ ਅਤੇ ਖੇਤਰ ਨੂੰ ਆਰਥਿਕ, ਭੂ-ਰਾਜਨੀਤਿਕ, ਵਪਾਰ ਅਤੇ ਸੁਰੱਖਿਆ ਪਹਿਲੂਆਂ ਤੋਂ ਸੰਵੇਦਨਸ਼ੀਲ ਦੱਸਿਆ। 

ਇਹ ਵੀ ਪੜ੍ਹੋ ਘਰ 'ਚੋਂ ਇਕੋ ਪਰਿਵਾਰ ਦੇ 4 ਲੋਕਾਂ ਦੀਆਂ ਲਾਸ਼ਾਂ ਬਰਾਮਦ, ਦੇਖ ਕੰਬੇ ਲੋਕ

ਇਸ ਦੇ ਨਾਲ ਹੀ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਕਦੇ ਸਮੁੰਦਰੀ ਤੱਟਾਂ ਨਾਲ ਘਿਰਿਆ ਦੇਸ਼ ਸੀ, ਪਰ ਹੁਣ ਇਸ ਨੂੰ ਜ਼ਮੀਨੀ ਸਰਹੱਦਾਂ ਵਾਲੇ ਟਾਪੂ ਦੇਸ਼ ਵਜੋਂ ਦੇਖਿਆ ਜਾ ਸਕਦਾ ਹੈ। ਰੱਖਿਆ ਮੰਤਰੀ ਨੇ ਦੇਸ਼ ਦੇ ਸਮੁੰਦਰੀ ਹਿੱਤਾਂ ਦੀ ਰੱਖਿਆ ਲਈ ਖੇਤਰ ’ਚ ਪਹਿਲੇ ਜਵਾਬਦੇਹ ਵਜੋਂ ਭਾਰਤੀ ਸਮੁੰਦਰੀ ਫੌਜ ਦੀ ਤਿਆਰੀ ਅਤੇ ਭਰੋਸੇਯੋਗਤਾ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ ਸਰਕਾਰੀ ਮੁਲਾਜ਼ਮਾਂ ਲਈ ਵੱਡਾ ਐਲਾਨ, ਵੋਟ ਪਾਉਣ ਲਈ ਮਿਲੇਗੀ ਵਿਸ਼ੇਸ਼ ਛੁੱਟੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News