ਹਵਾਈ ਮੁਸਾਫ਼ਰਾਂ ਲਈ ਖੁਸ਼ਖਬਰੀ: Indigo ਨਵੀਂ ਮੁੰਬਈ ਤੋਂ ਸ਼ੁਰੂ ਕਰਨ ਜਾ ਰਹੀ ਹੈ 6 ਸ਼ਹਿਰਾਂ ਲਈ ਨਵੀਆਂ ਉਡਾਣਾਂ

Tuesday, Feb 24, 2026 - 05:38 PM (IST)

ਹਵਾਈ ਮੁਸਾਫ਼ਰਾਂ ਲਈ ਖੁਸ਼ਖਬਰੀ: Indigo ਨਵੀਂ ਮੁੰਬਈ ਤੋਂ ਸ਼ੁਰੂ ਕਰਨ ਜਾ ਰਹੀ ਹੈ 6 ਸ਼ਹਿਰਾਂ ਲਈ ਨਵੀਆਂ ਉਡਾਣਾਂ

ਨੈਸ਼ਨਲ ਡੈਸਕ: ਹਵਾਈ ਸਫ਼ਰ ਕਰਨ ਵਾਲਿਆਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਹੈ। ਨਿੱਜੀ ਖੇਤਰ ਦੀ ਪ੍ਰਮੁੱਖ ਹਵਾਈ ਸੇਵਾ ਕੰਪਨੀ ਇੰਡੀਗੋ 29 ਮਾਰਚ ਤੋਂ ਮਹਾਰਾਸ਼ਟਰ ਦੇ ਨਵੀਂ ਮੁੰਬਈ ਹਵਾਈ ਅੱਡੇ ਤੋਂ ਛੇ ਪ੍ਰਮੁੱਖ ਸ਼ਹਿਰਾਂ ਲਈ ਆਪਣੀਆਂ ਨਵੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ।

ਏਅਰਲਾਈਨ ਵੱਲੋਂ ਮੰਗਲਵਾਰ ਨੂੰ ਕੀਤੇ ਗਏ ਐਲਾਨ ਮੁਤਾਬਕ ਨਵੀਂ ਮੁੰਬਈ ਤੋਂ ਅਹਿਮਦਾਬਾਦ, ਦੀਊ, ਗੋਆ, ਰਾਜਕੋਟ, ਬੇਲਗਾਮ ਅਤੇ ਕੋਲਹਾਪੁਰ ਲਈ ਨਵੀਆਂ ਰੋਜ਼ਾਨਾ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਕੰਪਨੀ ਇਨ੍ਹਾਂ ਸਾਰੇ ਰੂਟਾਂ 'ਤੇ ਆਪਣੇ ATR ਜਹਾਜ਼ਾਂ ਦਾ ਸੰਚਾਲਨ ਕਰੇਗੀ।

ਜਾਣਕਾਰੀ ਅਨੁਸਾਰ ਗੋਆ ਅਤੇ ਕੋਲਹਾਪੁਰ ਲਈ ਦੋਵੇਂ ਪਾਸਿਆਂ ਤੋਂ ਦੋ-ਦੋ ਉਡਾਣਾਂ ਚਲਾਈਆਂ ਜਾਣਗੀਆਂ। ਇਸ ਦੇ ਨਾਲ ਹੀ ਅਹਿਮਦਾਬਾਦ, ਦੀਊ, ਰਾਜਕੋਟ ਅਤੇ ਬੇਲਗਾਮ ਲਈ ਦੋਵੇਂ ਪਾਸਿਆਂ ਤੋਂ ਇਕ-ਇਕ ਰੋਜ਼ਾਨਾ ਉਡਾਣ ਦੀ ਸਹੂਲਤ ਮਿਲੇਗੀ। ਇਹ ਸਾਰੀਆਂ ਨਵੀਆਂ ਉਡਾਣਾਂ 29 ਮਾਰਚ ਤੋਂ ਸ਼ੁਰੂ ਹੋਣ ਵਾਲੇ ਗਰਮੀਆਂ ਦੇ ਸ਼ਡਿਊਲ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ। ਹਾਲਾਂਕਿ, ਇਨ੍ਹਾਂ ਉਡਾਣਾਂ ਨੂੰ ਅੰਤਿਮ ਰੂਪ ਵਿੱਚ ਸ਼ੁਰੂ ਕਰਨ ਲਈ ਅਜੇ ਰੈਗੂਲੇਟਰੀ ਮਨਜ਼ੂਰੀ ਮਿਲਣੀ ਬਾਕੀ ਹੈ। ਇਸ ਕਦਮ ਨਾਲ ਨਵੀਂ ਮੁੰਬਈ ਅਤੇ ਇਨ੍ਹਾਂ ਛੇ ਸ਼ਹਿਰਾਂ ਵਿਚਕਾਰ ਸੰਪਰਕ ਹੋਰ ਮਜ਼ਬੂਤ ਹੋਵੇਗਾ ਅਤੇ ਯਾਤਰੀਆਂ ਨੂੰ ਸਫ਼ਰ ਲਈ ਵਧੇਰੇ ਵਿਕਲਪ ਮਿਲਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News