ਭਾਰਤੀ ਫੌਜ ਵਧੇਗੀ ਤਾਕਤ ; HAL ਤੋਂ ਖਰੀਦੇ ਜਾਣਗੇ ਆਧੁਨਿਕ ਹੈਲੀਕਾਪਟਰ, ਰੂਸ ਨਾਲ ਵੀ ਹੋਈ ਮਿਜ਼ਾਈਲ ਡੀਲ

Tuesday, Mar 03, 2026 - 05:31 PM (IST)

ਭਾਰਤੀ ਫੌਜ ਵਧੇਗੀ ਤਾਕਤ ; HAL ਤੋਂ ਖਰੀਦੇ ਜਾਣਗੇ ਆਧੁਨਿਕ ਹੈਲੀਕਾਪਟਰ, ਰੂਸ ਨਾਲ ਵੀ ਹੋਈ ਮਿਜ਼ਾਈਲ ਡੀਲ

ਨਵੀਂ ਦਿੱਲੀ- ਰੱਖਿਆ ਮੰਤਰਾਲਾ ਨੇ ਮੰਗਲਵਾਰ ਨੂੰ 6 ਆਧੁਨਿਕ ਹਲਕੇ ਹੈਲੀਕਾਪਟਰਾਂ (ALH) ਅਤੇ ਸਤ੍ਹਾ ਤੋਂ ਹਵਾ 'ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਖਰੀਦ ਲਈ 5,083 ਕਰੋੜ ਰੁਪਏ ਦੇ 2 ਵੱਡੇ ਸਮਝੌਤਿਆਂ 'ਤੇ ਹਸਤਾਖਰ ਕੀਤੇ ਹਨ।

HAL ਨਾਲ 2,901 ਕਰੋੜ ਦਾ ਸਮਝੌਤਾ

ਹਿੰਦੁਸਤਾਨ ਐਰੋਨੌਟਿਕਸ ਲਿਮਟਿਡ (HAL) ਦੇ ਨਾਲ 2,901 ਕਰੋੜ ਰੁਪਏ ਦਾ ਸਮਝੌਤਾ ਕੀਤਾ ਗਿਆ ਹੈ, ਜਿਸ ਤਹਿਤ ਭਾਰਤੀ ਤੱਟ ਰੱਖਿਅਕ (Indian Coast Guard) ਲਈ 6 ALH MK-3 ਹੈਲੀਕਾਪਟਰ ਖਰੀਦੇ ਜਾਣਗੇ। ਇਹ ਹੈਲੀਕਾਪਟਰ ਆਧੁਨਿਕ ਵਿਸ਼ੇਸ਼ਤਾਵਾਂ ਨਾਲ ਲੈੱਸ ਹਨ ਅਤੇ ਸਮੁੰਦਰ 'ਚ ਮਛੇਰਿਆਂ ਦੀ ਸੁਰੱਖਿਆ, ਨਿਗਰਾਨੀ ਅਤੇ ਸਮੁੰਦਰੀ ਵਾਤਾਵਰਣ ਦੀ ਹਿਫਾਜ਼ਤ ਲਈ ਅਹਿਮ ਭੂਮਿਕਾ ਨਿਭਾਉਣਗੇ। ਇਹ ਹੈਲੀਕਾਪਟਰ ਸਮੁੰਦਰੀ ਜਹਾਜ਼ਾਂ ਤੋਂ ਵੀ ਉਡਾਣ ਭਰਨ ਦੇ ਸਮਰੱਥ ਹਨ।

PunjabKesari

ਰੂਸ ਨਾਲ ਮਿਜ਼ਾਈਲ ਡੀਲ

ਦੂਜਾ ਵੱਡਾ ਸਮਝੌਤਾ ਰੂਸ ਦੀ ਕੰਪਨੀ ਰੋਸੋਬੋਰੋਨਐਕਸਪੋਰਟ (JSC Rosoboronexport) ਨਾਲ ਕੀਤਾ ਗਿਆ ਹੈ। 2,182 ਕਰੋੜ ਰੁਪਏ ਦੀ ਇਸ ਡੀਲ ਰਾਹੀਂ 'ਸ਼ਟਿਲ' (Shtil) ਮਿਜ਼ਾਈਲਾਂ ਖਰੀਦੀਆਂ ਜਾਣਗੀਆਂ। ਇਹ ਮਿਜ਼ਾਈਲਾਂ ਭਾਰਤੀ ਨੌਸੈਨਾ ਦੇ ਮੋਹਰੀ ਜੰਗੀ ਜਹਾਜ਼ਾਂ 'ਤੇ ਤੈਨਾਤ ਕੀਤੀਆਂ ਜਾਣਗੀਆਂ, ਜੋ ਹਵਾਈ ਹਮਲਿਆਂ ਵਿਰੁੱਧ ਦੇਸ਼ ਦੀ ਰੱਖਿਆ ਪ੍ਰਣਾਲੀ ਨੂੰ ਹੋਰ ਵੀ ਘਾਤਕ ਬਣਾ ਦੇਣਗੀਆਂ।

ਭਾਰਤ-ਰੂਸ ਦੋਸਤੀ 'ਤੇ ਮੋਹਰ

ਰੱਖਿਆ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਇਹ ਸਮਝੌਤਾ ਭਾਰਤ ਅਤੇ ਰੂਸ ਵਿਚਕਾਰ ਸਮੇਂ ਦੀ ਕਸੌਟੀ 'ਤੇ ਖਰੀ ਉਤਰੀ ਰੱਖਿਆ ਸਾਂਝੇਦਾਰੀ ਅਤੇ ਆਪਸੀ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦਾ ਹੈ। ਇਸ ਨਾਲ ਭਾਰਤੀ ਫੌਜ ਦੀਆਂ ਸੰਚਾਲਨ ਸਮਰੱਥਾਵਾਂ 'ਚ ਕਾਫ਼ੀ ਵਾਧਾ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News