ਸ਼ਸ਼ੀ ਥਰੂਰ ਨੇ ਦਿੱਲੀ ''ਚ ਚੱਲ ਰਹੇ AI ਸਮਿਟ ਦੀ ਕੀਤੀ ਤਾਰੀਫ਼, ਰਾਫੇਲ ''ਤੇ ਸਰਕਾਰ ਦਾ ਕੀਤਾ ਸਮਰਥਨ

Friday, Feb 20, 2026 - 04:55 PM (IST)

ਸ਼ਸ਼ੀ ਥਰੂਰ ਨੇ ਦਿੱਲੀ ''ਚ ਚੱਲ ਰਹੇ AI ਸਮਿਟ ਦੀ ਕੀਤੀ ਤਾਰੀਫ਼, ਰਾਫੇਲ ''ਤੇ ਸਰਕਾਰ ਦਾ ਕੀਤਾ ਸਮਰਥਨ

ਨਵੀਂ ਦਿੱਲੀ- ਕਾਂਗਰਸ ਦੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਏਆਈ 'ਚੇ ਇੱਥੇ ਆਯੋਜਿਤ ਵਿਸ਼ਵ ਸੰਮੇਲਨ ਨੂੰ ਭਾਰਤ ਦੀਆਂ ਸਮਰੱਥਾਵਾਂ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਾਰ ਦਿੱਤਾ ਅਤੇ ਕਿਹਾ ਕਿ ਇਸ 'ਚ ਵਿਸ਼ਵ ਦੇ ਵੱਡੇ ਨੇਤਾਵਾਂ ਦੀ ਮੌਜੂਦਗੀ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਨੂੰ ਲੈ ਕੇ ਵੱਡਾ ਸੰਦੇਸ਼ ਦੇਣ ਵਾਲੀ ਹੈ। ਉਨ੍ਹਾਂ ਨੇ ਰਾਫੇਲ ਸੌਦੇ ਦਾ ਵੀ ਜ਼ਿਕਰ ਕੀਤਾ ਅਤੇ ਇਸ ਨੂੰ ਰੱਖਿਆ ਖੇਤਰ 'ਚ ਦੇਸ਼ ਦੀ ਆਤਮਨਿਰਭਰਤਾ ਲਈ ਜ਼ਰੂਰੀ ਦੱਸਦੇ ਹੋਏ ਕਿਹਾ ਕਿ ਇਸ 'ਚ ਵੱਡੀ ਗੱਲ ਇਹ ਹੈ ਕਿ ਰਾਫੇਲ ਦੇ ਕੁਝ ਹਿੱਸਿਆਂ ਦਾ ਨਿਰਮਾਣ ਭਾਰਤ 'ਚ ਹੋਣਾ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਰਾਫੇਲ ਮਾਮਲੇ 'ਚ ਉਹ ਸਰਕਾਰ ਦਾ ਸਮਰਥਨ ਕਰਦੇ ਹਨ। ਥਰੂਰ ਨੇ ਸ਼ੁੱਕਰਵਾਰ ਨੂੰ ਇੱਥੇ ਭਾਰਤ ਮੰਡਪਮ 'ਚ ਪੱਤਰਕਾਰਾਂ ਨੂੰ ਕਿਹਾ,''ਏਆਈ ਸੰਮੇਲਨ ਦੇ ਸ਼ੁਰੂਆਤੀ ਦਿਨ ਬੇਹੱਦ ਸਫ਼ਲ ਰਹੇ ਹਨ। ਕੁਝ ਛੋਟੀਆਂ ਪਰੇਸ਼ਾਨੀਆਂ ਆਈਆਂ ਪਰ ਵੱਡੇ ਆਯੋਜਨਾਂ 'ਚ ਅਜਿਹਾ ਹੋਣਾ ਆਮ ਗੱਲ ਹੈ। ਵੱਖ-ਵੱਖ ਦੇਸ਼ਾਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਵਿਸ਼ਵ ਨੇਤਾਵਾਂ ਦੀ ਮੌਜੂਦਗੀ ਇਸ ਆਯੋਜਨ 'ਚ ਬੇਹੱਦ ਪ੍ਰਭਾਵਸ਼ਾਲੀ ਰਹੀ ਹੈ।

ਸੰਮੇਲਨ 'ਚ ਏਆਈ ਦੀ ਵਿਕਾਸ ਯਾਤਰਾ 'ਚ ਦੁਨੀਆ ਦੇ ਨੇਤਾ ਏਕੀਕ੍ਰਿਤ ਦੁਨੀਆ ਦੀ ਕਲਪਨਾ ਕਰਦੇ ਹੋਏ ਇਕ ਅਜਿਹਾ ਮਜ਼ਬੂਤ ਸੰਦੇਸ਼ ਲੈ ਕੇ ਆਏ ਹਨ, ਜਿੱਥੇ ਸਮਾਜ 'ਤੇ ਇਸ ਦੇ ਪ੍ਰਭਾਵਾਂ ਨੂੰ ਦੇਖਣਾ ਸਰਵਉੱਚ ਹੋਵੇਗਾ। ਭਾਰਤ ਦੀ ਇਸ ਖੇਤਰ 'ਚ ਵਧਦੀ ਰੁਚੀ ਨੇ ਸਪੱਸ਼ਟ ਰੂਪ ਨਾਲ ਇਸ ਪਹਿਲ ਨੂੰ ਗਤੀ ਦਿੱਤੀ ਹੈ। ਰਾਫੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਇਕ ਸਵਾਲ 'ਤੇ ਉਨ੍ਹਾਂ ਕਿਹਾ,''ਜਿੱਥੇ ਤੱਕ ਫਰਾਂਸੀਸੀ ਰਾਫੇਲ ਦੀ ਗੱਲ ਹੈ, ਇਸ ਲਈ ਕੁਝ ਹਿੱਸੇ ਭਾਰਤ 'ਚ ਨਿਰਮਿਤ ਹੋ ਰਹੇ ਹਨ ਅਤੇ ਇਹ ਸਮਝੌਤੇ ਦਾ ਇਕ ਬਹੁਤ ਮਹੱਤਵਪੂਰਨ ਪਹਿਲੂ ਹੈ, ਕਿਉਂਕਿ ਇਹ ਸਾਡੀ ਰੱਖਿਆ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਰੱਖਿਆ ਖੇਤਰ 'ਚ ਸਾਡੀ ਆਤਮਨਿਰਭਰਤਾ ਨੂੰ ਵੀ ਵਧਾਉਂਦਾ ਹੈ।'' ਉਨ੍ਹਾਂ ਕਿਹਾ,''ਭਾਰਤ ਲਈ ਰੱਖਿਆ ਸੌਦਾ ਇਸ ਲਈ ਮਹੱਤਵਪੂਰਨ ਨਹੀਂ ਹੈ ਕਿ ਅਸੀਂ ਯੁੱਧ ਕਰਨਾ ਚਾਹੁੰਦੇ ਹਾਂ, ਸਗੋਂ ਇਸ 'ਚ ਮਹੱਤਵਪੂਰਨ ਇਹ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਸਾਨੂੰ ਕਮਜ਼ੋਰ ਸਮਝੇ। ਇਹ ਅਸਲ 'ਚ ਇਕ ਮਹੱਤਵਪੂਰਨ ਰੱਖਿਆਤਮਕ ਪਹਿਲ ਹੈ ਅਤੇ ਮੈਂ ਇਸ ਮਾਮਲੇ 'ਚ ਸਰਕਾਰ ਦਾ ਸਮਰਥਨ ਕਰਦਾ ਹਾਂ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News