ਜਦੋਂ ਨੇਵੀ ਅਫਸਰ ਨੇ ਕਿਹਾ- ਮੇਰੇ ਕੋਲ ਬੰੰਬ ਹੈ, ਫਲਾਇਟ ''ਚ ਮਚੀ ਹੱਲਚੱਲ

Monday, Aug 07, 2017 - 12:24 PM (IST)

ਜਦੋਂ ਨੇਵੀ ਅਫਸਰ ਨੇ ਕਿਹਾ- ਮੇਰੇ ਕੋਲ ਬੰੰਬ ਹੈ, ਫਲਾਇਟ ''ਚ ਮਚੀ ਹੱਲਚੱਲ

ਜੋਧਪੁਰ— ਜੋਧਪੁਰ-ਦਿੱਲੀ ਏਅਰ ਇੰਡੀਆ ਦੀ ਫਲਾਇਟ 'ਚ ਬੰੰਬ ਹੋਣ ਦੀ ਖਬਰ ਨਾਲ ਸਾਰੇ ਡਰ ਗਏ। ਜਹਾਜ਼ 'ਚ ਬੰਬ ਹੋਣ ਦੀ ਖ਼ਬਰ ਮਿਲਦੇ ਹੀ ਡੀ.ਸੀ.ਪੀ ਸਮੇਤ ਪੁਲਸ ਦੀ ਫੌਜ ਪੁੱਜੀ। ਬੰਬ ਨਿਰੋਧੀ ਦਸਤੇ ਨੂੰ ਵੀ ਬੁਲਾਇਆ ਗਿਆ, ਇਕ-ਇਕ ਕਰਕੇ ਯਾਤਰੀ ਅਤੇ ਸਮਾਨ ਦੀ ਖੋਜੀ ਕੁੱਤੇ ਅਤੇ ਮੇਟਲ ਡਿਟੇਕਟਰ ਨਾਲ ਜਾਂਚ ਕੀਤੀ ਗਈ। ਇਸ ਕਾਰਨ 2.40 'ਤੇ ਜਾਣ ਵਾਲੀ ਫਲਾਇਟ ਸ਼ਾਮ 6.30 ਵਜੇ ਜਾ ਸਕੀ। ਜਦੋਂ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਇਹ ਗੱਲ ਅਫਵਾਹ ਨਿਕਲੀ। ਇਹ ਅਫਵਾਹ ਨੇਵੀ ਦੇ ਇਕ ਲੈਫਟੀਨੈਂਟ ਕਮਾਂਡਰ ਭਾਨੂ ਸਿੰਘ ਗੋਦਾਰਾ ਨੇ ਫੈਲਾਈ ਸੀ। ਲੈਫਟੀਨੈਂਟ ਕਮਾਂਡਰ ਘਰ ਜਲਦੀ ਪੁੱਜਣਾ ਚਾਹੁੰਦਾ ਸੀ। ਜਿਸ ਕਾਰਨ ਉਸ ਨੇ ਅਜਿਹਾ ਕੀਤਾ। ਅਧਿਕਾਰੀਆਂ ਨੂੰ ਉਨ੍ਹਾਂ 'ਤੇ ਸ਼ੱਕ ਹੋਇਆ ਜਦੋਂ ਭਾਨੂ ਸਿੰਘ ਨੇ ਜੋਧਪੁਰ 'ਚ ਉਤਾਰਨਾ ਚਾਹਿਆ। ਪੁਲਸ ਨੇ ਨੇਵੀ ਅਫਸਰ ਨੂੰ ਹਿਰਾਸਤ 'ਚ ਲੈ ਲਿਆ ਹੈ।
ਏਅਰ ਇੰਡੀਆ ਦੀ ਦਿੱਲੀ ਤੋਂ ਆਈ ਫਲਾਇਟ ਐਤਵਾਰ ਨੂੰ ਨਿਰਧਾਰਿਤ ਸਮੇਂ ਦੁਪਹਿਰ ਦੇ 2.10 'ਤੇ ਜੋਧਪੁਰ ਪੁੱਜੀ ਸੀ। ਭਾਨੂ ਪ੍ਰਤਾਪ ਨੇ ਜੋਧਪੁਰ ਹੀ ਉਤਰਨਾ ਚਾਹਿਆ ਜਦਕਿ ਉਸ ਨੇ ਜੈਪੁਰ ਤੱਕ ਦਾ ਟਿਕਟ ਲਿਆ ਹੋਇਆ ਸੀ। ਸੁਰੱਖਿਆ ਕਰਮਚਾਰੀਆਂ ਨੇ ਉਸ ਤੋਂ ਕਾਰਨ ਪੁੱਛਿਆ। ਇਸ 'ਤੇ ਉਸ ਦੀ ਸੁਰੱਖਿਆ ਕਰਮਚਾਰੀਆਂ ਨਾਲ ਬਹਿਸ ਹੋ ਗਈ ਅਤੇ ਉਸ ਨੇ ਕਹਿ ਦਿੱਤਾ ਕਿ ਉਸ ਦੇ ਸਮਾਨ 'ਚ ਬੰਬ ਹੈ। ਇੰਨੀ ਗੱਲ ਸੁਣ ਕੇ ਸੁਰੱਖਿਆ ਕਰਮਚਾਰੀ ਚੌਕਸ ਹੋ ਗਏ। ਪੁਲਸ ਭਾਨੂ ਪ੍ਰਤਾਪ ਨੂੰ ਆਪਣੇ ਨਾਲ ਲੈ ਗਈ। ਭਾਨੂ ਨੇਵੀ 'ਚ ਲੈਫਟੀਨੈਂਟ ਕਮਾਂਡਰ ਪੱਧਰ ਦਾ ਪਾਇਲਟ ਹੈ। ਉਸ ਨੇ ਆਪਣਾ ਪਤਾ ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਦਿੱਤਾ ਅਤੇ ਪਤਾ ਪੱਤਰ ਵੀ ਦਿਖਾਇਆ ਪਰ ਉਦੋਂ ਤੱਕ ਮਾਮਲਾ ਵਿਗੜ ਚੁੱਕਿਆ ਸੀ।
ਭਾਨੂ ਬੀਕਾਨੇਰ ਕੋਲ ਨੋਖਾ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਪਤਨੀ ਗਰਭਵਤੀ ਹੈ। ਡਾਕਟਰ ਨੇ ਡਿਲੀਵਰੀ ਦੇ ਲਈ 2 ਸਤੰਬਰ ਦੀ ਤਾਰੀਕ ਦਿੱਤੀ ਹੈ। ਗੋਆ 'ਚ ਤਾਇਨਾਤ ਭਾਨੂ ਘਰ ਵਾਪਸ ਜਾਣ ਲਈ ਜਹਾਜ਼ ਤੋਂ ਵਿਸ਼ਾਖਾਪਟਨਮ ਤੋਂ ਦਿੱਲੀ ਆਇਆ ਅਤੇ ਦਿੱਲੀ ਤੋਂ ਜੈਪੁਰ ਦੀ ਫਲਾਇਟ ਫੜੀ। ਉਸ ਨੂੰ ਪਤਾ ਨਹੀਂ ਸੀ ਕਿ ਜਹਾਜ਼ ਜੈਧਪੁਰ ਹੁੰਦੇ ਹੋਏ ਜੈਪੁਰ ਜਾਵੇਗਾ। ਜਹਾਜ਼ ਦੇ ਜੋਧਪੁਰ ਪੁੱਜਣ 'ਤੇ ਉਸ ਨੂੰ ਪਤਾ ਲੱਗਾ ਕਿ ਉਸ ਨੇ ਇੱਥੇ ਉਤਰਨਾ ਚਾਹਿਆ ਕਿਉਂਕਿ ਨਾਗੌਰ 'ਚ ਆਪਣੇ ਬੀਮਾਰ ਨਾਨਾ ਨਾਲ ਮਿਲ ਕੇ ਨੋਖਾ ਜਾਣ ਚਾਅ ਰਿਹਾ ਸੀ ਪਰ ਏਅਰ ਇੰਡੀਆ ਦੇ ਕਰਮਚਾਰੀਆਂ ਨੇ ਜਦੋਂ ਉਸ ਨੂੰ ਉਤਰਨ ਨਹੀਂ ਦਿੱਤਾ ਤਾਂ ਉਸ ਦੀ ਉਨ੍ਹਾਂ ਨਾਲ ਬਹਿਸ ਹ ਗਈ ਅਤੇ ਫਿਰ ਉਸ ਨੇ ਬੈਗ 'ਚ ਬੰਬ ਹੋਣ ਦੀ ਗੱਲ ਬੋਲ ਦਿੱਤੀ ਜਿਸ ਨਾਲ ਮਾਮਲਾ ਵਧ ਗਿਆ।


Related News